ਡੇਰਾਬੱਸੀ, 23 ਨਵੰਬਰ (ਗੁਰਮੀਤ ਸਿੰਘ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅਚਾਨਕ ਡੇਰਾਬੱਸੀ ਤੋਂ ਅੰਬਾਲਾ ਤੱਕ ਹਰਿਆਣਾ ਰੋਡਵੇਜ਼ ਦੀ ਬੱਸ ਵਿਚ ਟਿਕਟ ਲੈ ਕੇ ਸਫ਼ਰ ਕੀਤਾ | ਇਸ ਸਫ਼ਰ ਦੌਰਾਨ ਉਨ੍ਹਾਂ ਯਾਤਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ | ਮੁੱਖ ਮੰਤਰੀ ਦਾ ਇਹ ਕਦਮ ਲੋਕਾਂ ਵਲੋਂ ਪ੍ਰਸ਼ੰਸਾਯੋਗ ਕਰਾਰ ਦਿੱਤਾ ਜਾ ਰਿਹਾ ਹੈ | ਅਨੁਮਾਨ ਹੈ ਕਿ ਸਰਕਾਰ ਜਲਦ ਹੀ ਟਰਾਂਸਪੋਰਟ ਸੇਵਾਵਾਂ 'ਚ ਸੁਧਾਰ ਲਈ ਕਦਮ ਚੁੱਕੇਗੀ | ਇਸ ਸੰਬੰਧੀ ਡੇਰਾਬੱਸੀ ਤੋਂ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ, ਭਾਜਪਾ ਆਗੂ ਮੁਕੇਸ਼ ਗਾਂਧੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਜ਼ਮੀਨੀ ਪੱਧਰ ਤੋਂ ਸੁਧਾਰ ਕਰਨ 'ਚ ਲੱਗੀ ਹੋਈ ਹੈ | ਉਨ੍ਹਾਂ ਕਿਹਾ ਕਿ ਇਕ ਮੁੱਖ ਮੰਤਰੀ ਸਰਕਾਰੀ ਬੱਸ ਵਿਚ ਸਫਰ ਕਰ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਰਿਹਾ ਹੈ | ਉਨ੍ਹਾ ਕਿਹਾ ਕਿ ਪੰਜਾਬ ਵਿਚ ਵੀ ਕਮਲ ਦਾ ਫੁੱਲ ਖਿੜੇਗਾ ਤੇ ਭਾਜਪਾ ਦੀ ਸਰਕਾਰ ਬਣੇਗੀ |