05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਆਮ ਆਦਮੀ ਪਾਰਟੀ ਨੇ ਝੂਠੇ ਲਾਰਿਆਂ ਦੀ ਝੜੀ ਲਗਾਈ-ਗੁਰਦਰਸ਼ਨ ਸਿੰਘ ਸੈਣੀ

Ad Position 21
No active advertisement
ਅਜੀਤ ਡੈਸਕ 06-12-2025
ਡੇਰਾਬੱਸੀ, 5 ਦਸੰਬਰ (ਗੁਰਮੀਤ ਸਿੰਘ)-ਹਲਕਾ ਡੇਰਾਬੱਸੀ ਅੰਦਰ ਭਾਜਪਾ ਬਲਾਕ ਸੰਮਤੀ ਦੀਆਂ ਚੋਣਾਂ ਵੱਡੇ ਫਰਕ ਨਾਲ ਜਿੱਤੇਗੀ ਕਿਉਂਕਿ ਭਾਜਪਾ ਦਾ ਪਿਛਲੀਆਂ ਚੋਣਾਂ ਸਮੇਂ ਚੰਗਾ ਪ੍ਰਦਰਸ਼ਨ ਰਿਹਾ ਹੈ ਤੇ ਲੋਕ ਭਾਜਪਾ 'ਚ ਭਰੋਸਾ ਪ੍ਰਗਟਾਉਣ ਲੱਗ ਪਏ ਹਨ ਅਤੇ ਭਾਜਪਾ ਹੀ ਉਨ੍ਹਾਂ ਦੀ ਇਕਲੌਤੀ ਉਮੀਦ ਹੈ | ਇਹ ਵਿਚਾਰ ਹਲਕਾ ਡੇਰਾਬੱਸੀ ਦੇ ਸੀਨੀਅਰ ਭਾਜਪਾ ਆਗੂ ਤੇ ਸਮਾਜ ਸੇਵੀ ਗੁਰਦਰਸ਼ਨ ਸਿੰਘ ਸੈਣੀ ਨੇ ਬਲਾਕ ਸੰਮਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਵਾਲੇ ਭਾਜਪਾ ਉਮੀਦਵਾਰਾਂ ਨਾਲ ਮੀਟਿੰਗ ਕਰਨ ਮੌਕੇ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਭਾਜਪਾ ਨੇ ਜਿਵੇਂ ਪੂਰੇ ਦੇਸ਼ 'ਚ ਚੋਣਾਂ ਦੌਰਾਨ ਜਿੱਤ ਦਾ ਝੰਡਾ ਲਹਿਰਾਇਆ ਹੈ, ਉਸੇ ਤਰ੍ਹਾਂ ਬਲਾਕ ਸੰਮਤੀ ਚੋਣਾਂ 'ਚ ਵੀ ਭਾਜਪਾ ਜੋਰ-ਸ਼ੋਰ ਨਾਲ ਮੈਦਾਨ ਵਿਚ ਉਤਰੀ ਹੈ ਤੇ ਭਾਰੀ ਬਹੁਮਤ ਨਾਲ ਜਿੱਤ ਦਰਜ ਕਰੇਗੀ | ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਤੱਕ ਹੋਰਨਾਂ ਪਾਰਟੀਆਂ ਦੀਆਂ ਸਰਕਾਰਾਂ ਨੂੰ ਦੇਖ ਚੁੱਕੀ ਹੈ ਅਤੇ ਮੌਜੂਦਾ 'ਆਪ' ਸਰਕਾਰ ਤੋਂ ਪੂਰੀ ਤਰ੍ਹਾਂ ਅੱਕ ਚੁੱਕੀ ਹੈ ਕਿਉਂਕਿ ਇਸ ਸਰਕਾਰ ਨੇ ਲਾਰਿਆਂ ਦੀ ਝੜੀ ਲਗਾਈ ਹੋਈ ਹੈ ਅਤੇ ਹੁਣ ਐਲਾਨ 'ਤੇ ਐਲਾਨ ਕਰਕੇ ਫੋਕਾ ਵਿਕਾਸ ਅਤੇ ਪੰਜਾਬ ਦੀ ਫੋਕੀ ਤਰੱਕੀ ਦਿਖਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਬਲਾਕ ਸੰਮਤੀ ਦੀਆਂ ਚੋਣਾਂ ਭਾਜਪਾ ਆਪਣੇ ਨਿਸ਼ਾਨ 'ਕਮਲ ਦੇ ਫੁੱਲ' 'ਤੇ ਲੜੇਗੀ ਅਤੇ ਵੱਡੀ ਜਿੱਤ ਹਾਸਿਲ ਕਰਕੇ ਆਪਣਾ ਦਮ-ਖਮ ਦਿਖਾਏਗੀ | ਉਨ੍ਹਾਂ ਕਿਹਾ ਕਿ ਜੇਕਰ ਚੋਣ ਪ੍ਰਕਿਰਿਆ ਦੌਰਾਨ ਬੇਨਿਯਮੀਆਂ ਹੋਈਆਂ ਤਾਂ ਭਾਜਪਾ ਇਸ ਦਾ ਸਖ਼ਤ ਵਿਰੋਧ ਕਰੇਗੀ ਅਤੇ ਸਖ਼ਤ ਕਾਰਵਾਈ ਦੀ ਮੰਗ ਕਰੇਗੀ | ਇਸ ਮੌਕੇ ਸੰਜੀਵ ਖੰਨਾ, ਸੁਸ਼ੀਲ ਰਾਣਾ, ਮੁਕੇਸ਼ ਗਾਂਧੀ, ਅਨੁਜ ਅਗਰਵਾਲ, ਰਵਿੰਦਰ ਰਾਣਾ, ਦੇਵ ਰਾਣਾ ਮੰਡਲ ਪ੍ਰਧਾਨ, ਰਣਬੀਰ ਬਿੱਟੂ ਮੰਡਲ ਪ੍ਰਧਾਨ, ਰਾਜਪਾਲ ਰਾਣਾ, ਗੁਲਜ਼ਾਰ ਸਿੰਘ, ਸਤੀਸ਼ ਰਾਣਾ, ਕੁਸ਼ਲਪਾਲ, ਹਰਦੀਪ ਸਿੰਘ, ਭਾਜਪਾ ਦੇ ਸਾਰੇ ਉਮੀਦਵਾਰ ਅਤੇ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੈਕਟਰ–20 'ਚ ਬੀ. ਐੱਸ. ਸੀ. ਦੇ ਨੌਜਵਾਨ ਨੇ ਫਾਹਾ ਲਗਾ ਕੇ ਗੁਆਈ ਜਾਨ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ 'ਚ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ-ਚੌ. ਸ਼ਿਆਮ ਲਾਲ
Ad Position 24
No active advertisement