05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਕਾਂਗਰਸੀ ਆਗੂ ਉਦੈਵੀਰ ਸਿੰਘ ਢਿੱਲੋਂ ਨੇ 'ਆਪ' ਉਮੀਦਵਾਰਾਂ ਦੀ ਯੋਗਤਾ 'ਤੇ ਚੁੱਕੇ ਸਵਾਲ <br/>

Ad Position 21
No active advertisement
ਅਜੀਤ ਡੈਸਕ 06-12-2025
ਡੇਰਾਬੱਸੀ, 5 ਦਸੰਬਰ (ਰਣਬੀਰ ਸਿੰਘ ਪੜ੍ਹੀ)-ਬਲਾਕ ਡੇਰਾਬੱਸੀ ਪੰਚਾਇਤ ਸੰਮਤੀ ਚੋਣਾਂ ਲਈ 22 ਜ਼ੋਨਾਂ 'ਚੋਂ 4 ਦਸੰਬਰ ਤੱਕ ਕੁਲ 149 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਸਨ ਤੇ 5 ਦਸੰਬਰ ਨੂੰ ਹੋਈ ਪੜਤਾਲ ਦੌਰਾਨ 6 ਨਾਮਜ਼ਦਗੀਆਂ ਆਯੋਗ ਪਾਈਆਂ ਗਈਆਂ, ਜਦ ਕਿ 143 ਉਮੀਦਵਾਰ ਯੋਗ ਕਰਾਰ ਦਿੱਤੇ ਗਏ ਹਨ ਅਤੇ 6 ਦਸੰਬਰ ਨੂੰ ਨਾਂਅ ਵਾਪਸ ਲੈਣ ਦੀ ਆਖਰੀ ਤਰੀਕ ਨਿਰਧਾਰਤ ਹੈ | ਇਸ ਸੰਬੰਧੀ ਕਾਂਗਰਸ ਪਾਰਟੀ ਦੇ ਆਗੂ ਤੇ ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਸਾਰੇ ਉਮੀਦਵਾਰ ਪੜਤਾਲ ਵਿਚ ਪੂਰੀ ਤਰ੍ਹਾਂ ਸਹੀ ਪਾਏ ਗਏ ਹਨ | ਇਸ ਦੇ ਨਾਲ ਹੀ ਢਿੱਲੋਂ ਨੇ ਦੋ ਜ਼ੋਨਾਂ ਤੋਂ 'ਆਪ' ਪਾਰਟੀ ਦੇ ਉਮੀਦਵਾਰਾਂ ਖ਼ਿਲਾਫ਼ ਐਸ. ਡੀ. ਐਮ. ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ | ਢਿੱਲੋਂ ਮੁਤਾਬਕ ਜਵਾਹਰਪੁਰ ਜ਼ੋਨ ਤੋਂ 'ਆਪ' ਦੀ ਮਹਿਲਾ ਉਮੀਦਵਾਰ ਅਸਲ 'ਚ ਜ਼ੋਨ ਤੋਂ ਬਾਹਰ ਬੈਰ ਮਾਜਰਾ ਪਿੰਡ ਦੀ ਰਹਿਣ ਵਾਲੀ ਹੈ, ਜਿਥੇ ਉਸ ਦੀ ਵੋਟ ਵੀ ਦਰਜ ਹੈ ਅਤੇ ਉਸ ਪਿੰਡ ਵਿਚ ਉਸ ਦਾ ਪਤੀ ਸਰਪੰਚ ਵੀ ਰਹਿ ਚੁੱਕਿਆ ਹੈ | ਢਿੱਲੋਂ ਨੇ ਕਿਹਾ ਕਿ ਇਹ ਚੋਣ ਨਿਯਮਾਂ ਦੇ ਉਲੰਘਣਾ 'ਚ ਆਉਂਦੀ ਹੈ | ਇਸੇ ਤਰ੍ਹਾਂ ਜੋਲੀ ਜੋਂ ਤੋਂ 'ਆਪ' ਉਮੀਦਵਾਰ ਦਾ ਨਿਵਾਸ ਟਰਕੜ ਪਿੰਡ ਦਾ ਦੱਸਿਆ ਗਿਆ ਹੈ ਜੋ ਕਿ ਜ਼ੋਨ ਦੀ ਸੀਮਾ ਤੋਂ ਬਾਹਰ ਆਉਂਦਾ ਹੈ | ਉਨ੍ਹਾਂ ਕਿਹਾ ਕਿ ਦੋਨਾਂ ਉਮੀਦਵਾਰਾਂ ਦੇ ਖ਼ਿਲਾਫ਼ ਵੋਟਰ ਸੂਚੀਆਂ ਸਮੇਤ ਸਬੂਤਾਂ ਨਾਲ ਸ਼ਿਕਾਇਤ ਦਿੱਤੀ ਗਈ ਹੈ, ਪਰ ਉਨ੍ਹਾਂ ਦਾ ਦੋਸ਼ ਹੈ ਕਿ ਸਰਕਾਰੀ ਦਬਾਅ ਕਾਰਨ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ | ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਵਿਵਾਦਿਤ ਨਾਮਜ਼ਦਗੀਆਂ ਰੱਦ ਨਾ ਕੀਤੀਆਂ ਗਈਆਂ ਤਾਂ ਕਾਂਗਰਸ ਪਾਰਟੀ ਇਸ ਮਾਮਲੇ ਨੂੰ ਅਦਾਲਤੀ ਪ੍ਰਕਿਰਿਆ ਰਾਹੀਂ ਚੁਣੌਤੀ ਦੇਵੇਗੀ |

Ad Position 22
No active advertisement
ਪਿਛਲੀ ਖ਼ਬਰ ਮੁਹਾਲੀ ਦੇ ਫੇਜ਼-11 ਵਿਖੇ ਨਾਜਾਇਜ਼ ਉਸਾਰੀਆਂ ਢਾਹੀਆਂ ਅਗਲੀ ਖ਼ਬਰ ਪੰਚਾਇਤ ਸੰਮਤੀ ਚੋਣਾਂ ਨੂੰ ਲੈ ਕੇ ਜ਼ਿਲ੍ਹੇ 'ਚ ਦਾਖ਼ਲ ਨਾਮਜ਼ਦਗੀਆਂ ਦੀ ਪੜਤਾਲ ਦੌਰਾਨ 11 ਨਾਮਜ਼ਦਗੀਆਂ ਅਯੋਗ ਕਰਾਰ
Ad Position 24
No active advertisement