05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਪੰਚਾਇਤ ਸੰਮਤੀ ਚੋਣਾਂ ਨੂੰ ਲੈ ਕੇ ਜ਼ਿਲ੍ਹੇ 'ਚ ਦਾਖ਼ਲ ਨਾਮਜ਼ਦਗੀਆਂ ਦੀ ਪੜਤਾਲ ਦੌਰਾਨ 11 ਨਾਮਜ਼ਦਗੀਆਂ ਅਯੋਗ ਕਰਾਰ

Ad Position 21
No active advertisement
ਅਜੀਤ ਡੈਸਕ 06-12-2025
ਐੱਸ. ਏ. ਐੱਸ. ਨਗਰ, 5 ਦਸੰਬਰ (ਪ੍ਰੋ. ਅਵਤਾਰ ਸਿੰਘ)-ਜ਼ਿਲ੍ਹੇ 'ਚ ਪੰਚਾਇਤ ਸੰਮਤੀ ਚੋਣਾਂ ਦੇ ਚੱਲ ਰਹੇ ਅਮਲ ਦੌਰਾਨ ਨਾਮਜ਼ਦਗੀ ਪੇਪਰਾਂ ਦੀ ਪੜਤਾਲ ਤੋਂ ਬਾਅਦ 11 ਨਾਮਜ਼ਦਗੀਆਂ ਆਯੋਗ ਪਾਈਆਂ ਗਈਆਂ | ਇਹ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਦੱਸਿਆ ਕਿ ਪੜਤਾਲ ਉਪਰੰਤ 310 ਉਮੀਦਵਾਰ ਚੋਣ ਲੜਨ ਲਈ ਯੋਗ ਪਾਏ ਗਏ | ਉਨ੍ਹਾਂ ਦੱਸਿਆ ਕਿ ਪੰਚਾਇਤ ਸੰਮਤੀ ਡੇਰਾਬੱਸੀ ਦੇ 22 ਜ਼ੋਨਾਂ ਲਈ ਪ੍ਰਾਪਤ ਹੋਈਆਂ ਕੁੱਲ 149 ਨਾਮਜ਼ਦਗੀਆਂ 'ਚੋਂ ਅੱਜ ਪੜਤਾਲ ਦੌਰਾਨ 6 ਨਾਮਜ਼ਦਗੀਆਂ ਆਯੋਗ ਕਰਾਰ ਦਿੱਤੀਆਂ ਗਈਆਂ, ਜਦ ਕਿ 143 ਨਾਮਜ਼ਦਗੀਆਂ ਸਹੀ ਪਾਈਆਂ ਗਈਆਂ | ਇਸੇ ਤਰ੍ਹਾਂ ਪੰਚਾਇਤ ਸੰਮਤੀ ਖਰੜ ਦੇ 15 ਜ਼ੋਨਾਂ ਲਈ ਪ੍ਰਾਪਤ ਹੋਈਆਂ ਕੁੱਲ 78 ਨਾਮਜ਼ਦਗੀਆਂ 'ਚੋਂ ਅੱਜ ਪੜਤਾਲ ਉਪਰੰਤ 5 ਨਾਮਜ਼ਦਗੀਆਂ ਆਯੋਗ ਕਰਾਰ ਦਿੱਤੀਆਂ ਗਈਆਂ | ਇਸ ਤਰ੍ਹਾਂ ਪੰਚਾਇਤ ਸੰਮਤੀ ਖਰੜ 'ਚ ਹੁਣ ਯੋਗ ਉਮੀਦਵਾਰਾਂ ਦੀ ਗਿਣਤੀ 73 ਰਹਿ ਗਈ ਹੈ | ਇਸ ਤੋਂ ਇਲਾਵਾ ਪੰਚਾਇਤ ਸੰਮਤੀ ਮਾਜਰੀ ਦੇ 15 ਜ਼ੋਨਾਂ ਲਈ ਪ੍ਰਾਪਤ ਹੋਈਆਂ 94 ਨਾਮਜ਼ਦਗੀਆਂ 'ਚੋਂ ਅੱਜ ਪੜਤਾਲ ਉਪਰੰਤ ਸਾਰੀਆਂ ਹੀ ਨਾਮਜ਼ਦਗੀਆਂ ਯੋਗ ਪਾਈਆਂ ਗਈਆਂ | ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ 6 ਦਸੰਬਰ ਨਾਮਜ਼ਦਗੀ ਅਮਲ 'ਚੋਂ ਨਾਂਅ ਵਾਪਸ ਲੈਣ ਦਾ ਆਖਰੀ ਦਿਨ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਆਗੂ ਉਦੈਵੀਰ ਸਿੰਘ ਢਿੱਲੋਂ ਨੇ 'ਆਪ' ਉਮੀਦਵਾਰਾਂ ਦੀ ਯੋਗਤਾ 'ਤੇ ਚੁੱਕੇ ਸਵਾਲ <br/> ਅਗਲੀ ਖ਼ਬਰ ਬਲਾਕ ਮਾਜਰੀ ਦੇ 15 ਜ਼ੋਨਾਂ ਦੀਆਂ ਨਾਮਜ਼ਦਗੀਆਂ ਯੋਗ ਪਾਈਆਂ
Ad Position 24
No active advertisement