ਮਾਜਰੀ, 5 ਦਸੰਬਰ (ਕੁਲਵੰਤ ਸਿੰਘ ਧੀਮਾਨ)-ਸੰਮਤੀ ਚੋਣਾਂ ਲਈ ਬਲਾਕ ਮਾਜਰੀ ਸੰਮਤੀ ਦੇ 15 ਜ਼ੋਨਾਂ ਲਈ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਦਾਖ਼ਲ ਕੀਤੀਆਂ ਗਈਆਂ ਨਾਮਜ਼ਦਗੀਆਂ ਯੋਗ ਪਾਈਆਂ ਗਈਆਂ | ਜਾਣਕਾਰੀ ਅਨੁਸਾਰ ਬਲਾਕ ਮਾਜਰੀ ਦੇ ਜ਼ੋਨ ਨੰ. 1 ਥਾਣਾ ਗੋਬਿੰਦਗੜ੍ਹ ਤੋਂ 5, ਜ਼ੋਨ ਨੰ. 2 ਖਿਜ਼ਰਾਬਾਦ ਤੋਂ 5, ਜ਼ੋਨ ਨੰ 3 ਮਿਰਜ਼ਾਪੁਰ ਤੋਂ 7, ਜ਼ੋਨ ਨੰ. 4 ਮਾਣਕਪੁਰ ਸ਼ਰੀਫ ਤੋਂ 7, ਜ਼ੋਨ ਨੰ. 5 ਮਾਜਰੀ ਤੋਂ 6, ਜ਼ੋਨ ਨੰ. 6 ਝੰਡੇਮਾਜਰਾ ਤੋਂ 8, ਜ਼ੋਨ ਨੰ. 7 ਬੜੌਦੀ ਤੋਂ 7, ਜ਼ੋਨ ਨੰ. 8 ਨਿਹੋਲਕਾ ਤੋਂ 6, ਜ਼ੋਨ ਨੰ. 9 ਝਿੰਗੜਾਂ ਕਲਾਂ ਤੋਂ 7, ਜ਼ੋਨ ਨੰ. 10 ਤਿਊੜ ਤੋਂ 5, ਜ਼ੋਨ ਨੰ. 11 ਸੈਣੀ ਮਾਜਰਾ ਤੋਂ 7, ਜ਼ੋਨ ਨੰ. 12 ਤੀੜਾ ਤੋਂ 7, ਜ਼ੋਨ ਨੰ. 13 ਪੜੌਲ ਤੋਂ 6, ਜ਼ੋਨ ਨੰ. 14 ਜੈਂਅੰਤੀ ਮਾਜਰੀ ਤੋਂ 5 ਅਤੇ ਜ਼ੋਨ ਨੰ. 15 ਰੁੜਕੀ ਖਾਮ ਤੋਂ 6 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਦਾਖ਼ਲ ਕਰਵਾਈਆਂ ਸਨ, ਜੋ ਕਿ ਸਾਰੀਆਂ ਹੀ ਯੋਗ ਪਾਈਆਂ ਗਈਆਂ |