03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਬੀ. ਸੀ. ਸੀ. ਆਈ. ਤੇ ਐਡੀਡਾਸ ਵਲੋਂ ਆਲ-ਨਿਊ ਟੀਮ ਇੰਡੀਆ ਟੀ-20 ਵਰਲਡ ਕੱਪ 2026 ਜਰਸੀ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 06-12-2025
ਚੰਡੀਗੜ੍ਹ, 5 ਦਸੰਬਰ (ਅ.ਬ.)-ਭਾਰਤੀ ਕਿ੍ਕਟ ਟੀਮ ਦੇ ਅਧਿਕਾਰਿਕ ਕਿੱਟ ਸਪਾਂਸਰ, ਐਡੀਡਾਸ ਨੇ ਬੋਰਡ ਆਫ ਕੰਟਰੋਲ ਫ਼ਾਰ ਕਿ੍ਕਟ ਇਨ ਇੰਡੀਆ (ਬੀ. ਸੀ. ਸੀ. ਆਈ.) ਨਾਲ ਸਾਂਝੇ ਤੌਰ 'ਤੇ ਆਲ-ਨਵੀਂ ਟੀਮ ਇੰਡੀਆ ਟੀ-20 ਵਰਲਡ ਕੱਪ 2026 ਜਰਸੀ ਦਾ ਉਦਘਾਟਨ ਕੀਤਾ ਹੈ | ਇਹ ਜਰਸੀ ਸਭ ਤੋਂ ਪਹਿਲਾਂ ਸਟੇਡੀਅਮ ਵਿਚ ਮੌਜੂਦ ਦਰਸ਼ਕਾਂ ਨੂੰ ਦਿਖਾਈ ਗਈ, ਜਦੋਂ ਭਾਰਤ ਤੇ ਦੱਖਣੀ ਅਫ਼ਰੀਕਾ ਦੇ ਵਨ ਡੇ ਇੰਟਰਨੈਸ਼ਨਲ ਮੈਚ ਦੌਰਾਨ ਇਸ ਜਰਸੀ ਨੂੰ ਡ੍ਰਾਮੇਟਿਕ ਢੰਗ ਨਾਲ ਆਪਣੇ ਅਸਲੀ ਆਕਾਰ ਵਿਚ ਪੇਸ਼ ਕੀਤਾ ਗਿਆ | ਇਸ ਮੌਕੇ ਸਾਰਾ ਸਟੇਡੀਅਮ ਭਾਰਤੀ ਕਿ੍ਕਟ ਦੇ ਜਸ਼ਨ ਨਾਲ ਗੂੰਜ ਉੱਠਿਆ | ਐਡੀਡਾਸ ਇੰਡੀਆ ਦੇ ਜੀ. ਐਮ. ਵਿਜੇ ਚੌਹਾਨ ਨੇ ਕਿਹਾ ਕਿ ਐਡੀਡਾਸ ਸਾਡੇ ਕਿ੍ਕਟਰਾਂ ਨੂੰ ਵਿਸ਼ਵ-ਪੱਧਰੀ ਪਰਫ਼ਾਰਮੈਂਸ ਗੀਅਰ ਦੇਣ ਲਈ ਵਚਨਬੱਧ ਹੈ | ਹਰ ਜਰਸੀ ਉਸ ਖਿਡਾਰੀ ਜਾਂ ਫੈਨ ਦੀ ਕਹਾਣੀ ਦੱਸਦੀ ਹੈ ਜੋ ਇਸ ਨੂੰ ਪਹਿਣਦਾ ਹੈ | ਹਰ ਜਰਸੀ ਇਕ ਵਿਰਾਸਤ ਨੂੰ ਦਰਸਾਉਂਦੀ ਹੈ | ਬੀ. ਸੀ. ਸੀ. ਆਈ. ਨਾਲ ਮਿਲ ਕੇ ਭਾਰਤੀ ਕਿ੍ਕਟ ਫੈਨਜ਼ ਦੇ ਵਿਚਕਾਰ ਇਹ ਜਰਸੀ ਪੇਸ਼ ਕਰਨ 'ਤੇ ਸਾਨੂੰ ਬਹੁਤ ਖੁਸ਼ੀ ਹੈ | ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੇ ਟੂਰਨਾਮੈਂਟਾਂ, ਖ਼ਾਸਕਰ ਵਰਲਡ ਕੱਪ ਵਿਚ, ਦੇਸ਼ ਇਹ ਰੰਗ ਗਰਵ ਨਾਲ ਪਹਿਨੇ | ਭਾਰਤੀ ਕਿ੍ਕਟਰ ਤੇ ਐਡੀਡਾਸ ਅਥਲੀਟ ਰੋਹਿਤ ਸ਼ਰਮਾ ਨੇ ਕਿਹਾ ਕਿ ਇਕ ਕਿ੍ਕਟ ਫੈਨ ਦੇ ਤੌਰ 'ਤੇ ਉਤਸ਼ਾਹ ਵਧਾਉਣ ਤੋਂ ਲੈ ਕੇ ਦੇਸ਼ ਲਈ ਟਰਾਫ਼ੀ ਲਿਆਉਣ ਤੱਕ, ਇਸ ਖੇਡ ਨੇ ਮੈਨੂੰ ਸਾਰੀ ਉਮਰ ਦੀਆਂ ਯਾਦਾਂ ਦਿੱਤੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਹਾਈ ਕੋਰਟ ਵਲੋਂ ਡੀ.ਸੀ. ਤੇ ਐਸ.ਐਸ.ਪੀ. ਨੂੰ ਆਪਣੀਆਂ ਰਿਹਾਇਸ਼ਾਂ ਖਾਲੀ ਕਰਨ ਦੇ ਨਿਰਦੇਸ਼ ਦੇਣ ਵਾਲੇ ਹੁਕਮ 'ਚ ਸੋਧ ਕਰਨ... ਅਗਲੀ ਖ਼ਬਰ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਲੋਂ ਬਾਕਰਪੁਰ ਦੇ ਵਸਨੀਕਾਂ ਨਾਲ ਮੀਟਿੰਗ
Ad Position 24
No active advertisement