26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਪੰਜਾਬ ਕੁਸ਼ਤੀ ਐਸੋਸੀਏਸ਼ਨ 'ਚ ਕਿਸੇ ਦੀ ਧੱਕੇਸ਼ਾਹੀ ਦਾ ਬਰਦਾਸ਼ਤ ਨਹੀਂ ਕਰਾਂਗੇ-ਪਦਮਸ੍ਰੀ ਕਰਤਾਰ ਸਿੰਘ

Ad Position 21
No active advertisement
ਅਜੀਤ ਡੈਸਕ 07-12-2025
ਚੰਡੀਗੜ੍ਹ, 6 ਦਸੰਬਰ (ਅਜਾਇਬ ਸਿੰਘ ਔਜਲਾ)-ਕੁਸ਼ਤੀ ਖੇਡ ਤੇ ਪਹਿਲਵਾਨਾਂ ਨਾਲ ਜ਼ਿਆਦਤੀਆਂ ਕਰਨ ਤੋਂ ਬਾਅਦ ਭਾਰਤੀ ਕੁਸ਼ਤੀ ਫੈਡਰੇਸ਼ਨ ਹੁਣ ਸੂਬਿਆਂ ਦੀਆਂ ਕੁਸ਼ਤੀ ਐਸੋਸੀਏਸ਼ਨਾਂ ਨਾਲ ਧੱਕੇਸ਼ਾਹੀ 'ਤੇ ਉਤਾਰੂ ਹਨ ਅਤੇ ਆਪਣੀ ਮਰਜ਼ੀ ਨਾਲ ਐਸੋਸੀਏਸ਼ਨਾਂ ਭੰਗ ਕਰ ਕੇ ਨਵੇਂ ਮਨਘੜਤ ਮੈਂਬਰ ਬਣਾ ਕੇ ਚੋਣ ਕਰਵਾਉਣ ਜਾ ਰਹੀ ਹੈ, ਜਿਸ ਦਾ ਸਮੂਹ ਕੁਸ਼ਤੀ ਜਗਤ ਸਖ਼ਤ ਵਿਰੋਧ ਕਰ ਰਿਹਾ ਹੈ | ਇਹ ਗੱਲ ਪੰਜਾਬ ਕੁਸ਼ਤੀ ਐਸੋਸੀਏਸ਼ਨ ਦੇ ਲਾਈਫ਼ ਪ੍ਰਧਾਨ ਤੇ ਪਦਮਸ੍ਰੀ ਓਲੰਪੀਅਨ ਪਹਿਲਵਾਨ ਕਰਤਾਰ ਸਿੰਘ ਨੇ ਇਥੇ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਵੱਖ-ਵੱਖ ਜ਼ਿਲਿ੍ਹਆਂ ਦੀਆਂ ਕੁਸ਼ਤੀ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਤੇ ਪਹਿਲਵਾਨਾਂ ਦੇ ਨਾਲ ਪੈੱ੍ਰਸ ਕਾਨਫ਼ਰੰਸ ਦੌਰਾਨ ਕਹੀ | ਕਰਤਾਰ ਸਿੰਘ ਨੇ ਕਿਹਾ ਕਿ ਬਿ੍ਜ ਭੂਸ਼ਣ ਸਿੰਘ ਤੇ ਸੰਜੇ ਸਿੰਘ ਦੀ ਅਗਵਾਈ 'ਚ ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਮਹਾਂਰਾਸ਼ਟਰ ਵਿਖੇ ਧੱਕੇਸ਼ਾਹੀ ਕਰਦਿਆਂ ਨਵੀਆਂ ਐਸੋਸੀਏਸ਼ਨਾਂ ਬਣਾਈਆਂ ਅਤੇ ਹੁਣ ਪੰਜਾਬ 'ਚ ਸਾਡੀ ਐਸੋਸੀਏਸ਼ਨ ਭੰਗ ਕਰਕੇ ਐਡਹਾਕ ਕਮੇਟੀ ਵਲੋਂ 9 ਦਸੰਬਰ ਨੂੰ ਚੋਣ ਰੱਖੀ ਗਈ ਹੈ ਜਿਸ ਲਈ ਉਨ੍ਹਾਂ 46 ਵੋਟਰ ਮੈਂਬਰਾਂ ਵਿਚੋਂ 36 ਮੈਂਬਰਾਂ ਦੀ ਵੋਟ ਕਰਕੇ ਆਪਣੇ ਚਹੇਤੇ ਨਵੇਂ ਮੈਂਬਰ ਵੋਟਰ ਬਣਾ ਲਏ ਹਨ ਜਿਨ੍ਹਾਂ ਦਾ ਨਾ ਹੀ ਕੁਸ਼ਤੀ ਨਾਲ ਕੋਈ ਸੰਬੰਧ ਹਨ ਅਤੇ ਨਾ ਹੀ ਉਹ ਜ਼ਿਲ੍ਹਾ ਐਸੋਸੀਏਸ਼ਨਾਂ ਦੇ ਮੈਂਬਰ ਹਨ | ਉਨ੍ਹਾਂ ਕਿਹਾ ਕਿ ਇਸ ਧੱਕੇਸ਼ਾਹੀ ਖ਼ਿਲਾਫ਼ 9 ਦਸੰਬਰ ਨੂੰ ਹੋਣ ਵਾਲੀ ਚੋਣ ਖ਼ਿਲਾਫ਼ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਵੀ ਪਾਈ ਹੈ | ਕਰਤਾਰ ਸਿੰਘ ਨੇ ਫੈਡਰੇਸ਼ਨ ਦੀ ਧੱਕੇਸ਼ਾਹੀ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਕੁਸ਼ਤੀ ਐਸੋਸੀਏਸ਼ਨ ਦੀ ਜੁਲਾਈ 2022 ਵਿਚ ਚੋਣ ਹੋਈ ਸੀ ਜਿਸ ਦੀ ਚਾਰ ਸਾਲ ਦੀ ਮਿਆਦ ਜੁਲਾਈ 2026 ਤੱਕ ਸੀ ਪਰ ਫੈਡਰੇਸ਼ਨ ਨੇ ਆਪਣੇ ਚਹੇਤਿਆਂ ਨੂੰ ਅੱਗੇ ਲਿਆਉਣ ਲਈ ਆਨੇ-ਬਹਾਨੇ ਪੱਤਰ ਜਾਰੀ ਕਰਕੇ ਅਗਸਤ ਮਹੀਨੇ ਐਸੋਸੀਏਸ਼ਨ ਭੰਗ ਕਰਕੇ ਜੈ ਪ੍ਰਕਾਸ਼ ਦੀ ਅਗਵਾਈ 'ਚ ਤਿੰਨ ਮੈਂਬਰੀ ਐਡਹਾਕ ਕਮੇਟੀ ਬਣਾ ਦਿੱਤੀ, ਜਿਸ ਦੇ ਬਾਕੀ ਦੋ ਮੈਂਬਰ ਉਮੇਦ ਸਿੰਘ ਤੇ ਸੱਤਿਆ ਪਾਲ ਸਿੰਘ ਦੇਸ਼ਵਾਲ ਹਨ | ਐਸੋਸੀਏਸ਼ਨ ਵਲੋਂ ਬਾਕਾਇਦਾ ਐਡਹਾਕ ਕਮੇਟੀ ਤੇ ਰਿਟਰਨਿੰਗ ਅਧਿਕਾਰੀ ਕੋਲ 46 ਮੈਂਬਰਾਂ ਦੀ ਸੂਚੀ ਸੌਂਪੀ ਸੀ ਪਰ ਕਮੇਟੀ ਨੇ ਆਪਣੀ ਮਰਜ਼ੀ ਨਾਲ ਚੋਣ ਕਰਵਾਉਣ ਲਈ 36 ਵੋਟਰ ਮੈਂਬਰ ਬਦਲ ਦਿੱਤੇ | ਪ੍ਰੈੱਸ ਕਾਨਫ਼ਰੰਸ ਦੌਰਾਨ ਅਮਨਵੀਰ ਸਿੰਘ, ਕੁਲਵੰਤ ਸਿੰਘ, ਅਦਿੱਤਿਆ ਕੁੰਡੂ, ਸਰਬਜੀਤ ਸਿੰਘ ਬਾਲਾ, ਮੁਕੇਸ਼ ਕੁਮਾਰ, ਕੁਲਦੀਪ ਸਿੰਘ, ਮੁਹੰਮਦ ਖਾਲਿਦ ਥਿੰਦ, ਅਰਫਾਨ ਅੰਜੁਮ, ਗੁਰਮੀਤ ਸਿੰਘ, ਸੁਖਮੰਦਰ ਸਿੰਘ, ਵਿਸ਼ਵਜੀਤ ਸਿੰਘ, ਅਸੋਕ ਕੁਮਾਰ, ਐਡਵੋਕੇਟ ਹਰਿੰਦਰ ਸਿੰਘ ਘੁੰਮਣ, ਸੁਖਰੀਵ ਚੰਦ ਨੇ ਇਕਜੁੱਟ ਹੋ ਕੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਵਧੀਕੀਆਂ ਖਿਲਾਫ਼ ਝੰਡਾ ਚੁੱਕ ਕੇ ਇਸ ਬੇਇਨਸਾਫ਼ੀ ਖ਼ਿਲਾਫ਼ ਹਰ ਸੰਘਰਸ਼ ਕਰਨ ਦਾ ਅਹਿਦ ਲਿਆ |
Ad Position 22
No active advertisement
ਪਿਛਲੀ ਖ਼ਬਰ ਸਵ. ਹਰਦੇਵ ਸਿੰਘ ਚਾਹਲ ਨਮਿਤ ਅੰਤਿਮ ਅਰਦਾਸ ਅੱਜ ਅਗਲੀ ਖ਼ਬਰ ਇਕ ਕਿੱਲੋਗਾ੍ਰਮ ਹੈਰੋਇਨ ਤੇ 1 ਲੱਖ ਡਰੱਗ ਮਨੀ ਸਮੇਤ 2 ਤਸਕਰ ਕਾਬੂ
Ad Position 24