26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਸਵ. ਹਰਦੇਵ ਸਿੰਘ ਚਾਹਲ ਨਮਿਤ ਅੰਤਿਮ ਅਰਦਾਸ ਅੱਜ

Ad Position 21
No active advertisement
ਅਜੀਤ ਡੈਸਕ 07-12-2025
ਜ਼ੀਰਕਪੁਰ, 6 ਦਸੰਬਰ (ਹੈਪੀ ਪੰਡਵਾਲਾ)-ਸਮਾਜ ਸੇਵੀ ਹਰਦੇਵ ਸਿੰਘ ਚਾਹਲ, ਜੋ ਕਿ ਬੀਤੀ 29 ਨਵੰਬਰ ਨੂੰ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ, ਨਮਿਤ ਅੰਤਿਮ ਅਰਦਾਸ 7 ਦਸੰਬਰ ਨੂੰ ਇਤਿਹਾਸਕ ਗੁਰਦੁਆਰਾ ਸ੍ਰੀ ਨਾਭਾ ਸਾਹਿਬ ਵਿਖੇ ਦੁਪਹਿਰ 12 ਵਜੇ ਤੋਂ ਲੈ ਕੇ 1 ਵਜੇ ਦੇ ਵਿਚਕਾਰ ਹੋਵੇਗੀ | ਜ਼ਿਕਰਯੋਗ ਹੈ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਅੱਕਾਂਵਾਲੀ ਦੇ ਜੰਮਪਲ ਹਰਦੇਵ ਸਿੰਘ ਨੇ ਸਾਲ 1962 'ਚ ਚੰਡੀਗੜ੍ਹ ਸਕੱਤਰੇਤ ਵਿਖੇ ਸਰਕਾਰੀ ਨੌਕਰੀ ਦੀ ਸ਼ੁਰੂਆਤ ਕੀਤੀ ਸੀ ਅਤੇ ਸੇਵਾ-ਮੁਕਤ ਹੋਣ ਉਪਰੰਤ ਉਹ ਪੱਕੇ ਤੌਰ 'ਤੇ ਜ਼ੀਰਕਪੁਰ ਵਿਖੇ ਰਹਿਣ ਲੱਗ ਪਏ | ਹਰਦੇਵ ਸਿੰਘ ਚਾਹਲ ਆਪਣੇ ਪਿੱਛੇ ਪਤਨੀ, ਇਕ ਪੁੱਤਰ ਤੇ ਪੁੱਤਰੀ ਛੱਡ ਗਏ ਹਨ | ਉਨ੍ਹਾਂ ਦੀ ਪੁੱਤਰੀ ਹਾਈ ਕੋਰਟ ਚੰਡੀਗੜ੍ਹ ਵਿਖੇ ਸੁਪਰਡੈਂਟ ਤੇ ਪੁੱਤਰ ਸਰਕਾਰੀ ਸਕੂਲ 'ਚ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਹਨ, ਜੋ ਕਿ ਆਪਣੇ ਪਿਤਾ ਦੇ ਨਕਸ਼ੇ ਕਦਮਾਂ 'ਤੇ ਚੱਲ ਕੇ ਸਮਾਜ ਸੇਵਾ ਦੇ ਖੇਤਰ 'ਚ ਵੀ ਯੋਗਦਾਨ ਪਾ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਭੋਗ 'ਤੇ ਵਿਸ਼ੇਸ਼-ਬੀਬੀ ਗੁਰਮੇਲ ਕੌਰ ਅਗਲੀ ਖ਼ਬਰ ਪੰਜਾਬ ਕੁਸ਼ਤੀ ਐਸੋਸੀਏਸ਼ਨ 'ਚ ਕਿਸੇ ਦੀ ਧੱਕੇਸ਼ਾਹੀ ਦਾ ਬਰਦਾਸ਼ਤ ਨਹੀਂ ਕਰਾਂਗੇ-ਪਦਮਸ੍ਰੀ ਕਰਤਾਰ ਸਿੰਘ
Ad Position 24