19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਨੈਸ਼ਨਲ ਮਾਰਗ 205 ਤੋਂ ਮਾਰਗ 'ਤੇ ਚੜ੍ਹਨ ਲਈ ਤੇ ਸਰਵਿਸ ਰੋਡ ਨਾ ਹੋਣ ਕਰਕੇ ਰੰਗੀਆਂ ਦੇ ਵਸਨੀਕਾਂ ਵਲੋਂ ਧਰਨਾ <br/>

Ad Position 21
No active advertisement
ਪਿੰਡ ਰੰਗੀਆਂ ਦੇ ਵਸਨੀਕ ਨੈਸ਼ਨਲ ਮਾਰਗ 205 ਦੇ ਨੇੜੇ ਸਰਵਿਸ ਰੋਡ ਨਾ ਬਣਾਉਣ ਤੇ ਇਸ ਮਾਰਗ 'ਤੇ ਚੜਨ ਲਈ ਰਸਤਾ ਨਾ ਹੋਣ ਕਰਕੇ ਨਾਅਰੇਬਾਜ਼ੀ ਕਰਦੇ ਹੋਏ | ਤਸਵੀਰ : ਜੰਡਪੁਰੀ <br/> 19-12-2025
ਖਰੜ, 18 ਦਸੰਬਰ (ਜੰਡਪੁਰੀ)-ਏਅਰਪੋਰਟ ਤੋਂ ਬੱਦੀ ਲਈ ਕੱਢੇ ਗਏ ਨੈਸ਼ਨਲ ਮਾਰਗ 205 ਤੋਂ ਪਿੰਡ ਰੰਗੀਆਂ ਦੀ ਵਸਨੀਕਾਂ ਨੂੰ ਮਾਰਗ 'ਤੇ ਚੜਨ ਲਈ ਅਤੇ ਸਰਵਿਸ ਰੋਡ ਦਾ ਪ੍ਰਬੰਧ ਨਾ ਹੋਣ ਕਰਕੇ ਰੋਸ ਵਜੋਂ ਅੱਜ ਇਸ ਮਾਰਗ 'ਤੇ ਧਰਨਾ ਦੇ ਕੇ ਸੜਕ ਨੂੰ ਜਾਮ ਕਰ ਦਿੱਤਾ ਗਿਆ | ਇਸ ਮੌਕੇ ਪਿੰਡ ਦੀ ਵਸਨੀਕ ਪੁਸ਼ਵਿੰਦਰ ਸਿੰਘ ਬਿੱਲਾ ਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਮੇਹਰ ਸਿੰਘ ਥੇੜੀ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਮਾਰਗ ਨੂੰ ਬਣਾਉਣ ਦੇ ਲਈ ਪਿੰਡ ਰੰਗੀਆਂ ਦੀ ਕੌਡੀਆਂ ਦੇ ਭਾਅ ਜ਼ਮੀਨ ਤਾਂ ਖਰੀਦ ਲਈ ਗਈ, ਪਰ ਉਨ੍ਹਾਂ ਨੂੰ ਇਸ ਮਾਰਗ 'ਤੇ ਚੜਨ ਲਈ ਕੋਈ ਰਾਸਤਾ ਨਹੀਂ ਛੱਡਿਆ ਅਤੇ ਨਾ ਹੀ ਕੋਈ ਵੀ ਸਰਵਿਸ ਰੋਡ ਦਾ ਪ੍ਰਬੰਧ ਕੀਤਾ, ਜਿਸ ਕਾਰਨ ਉਨ੍ਹਾਂ ਦੇ ਪਿੰਡਾਂ ਦੇ ਆਪਸੀ ਲਿੰਕ ਟੁੱਟ ਗਏ ਹਨ ਅਤੇ ਜ਼ਮੀਨ ਵੀ ਸੜਕ ਨਿਕਲਣ ਨਾਲ ਦੋ ਹਿੱਸਿਆਂ 'ਚ ਵੰਡੀ ਗਈ ਹੈ | ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਪਿੰਡ ਝੰਜੇੜੀ ਤੋਂ ਰੰਗੀਆਂ ਤੋਂ ਚੋਲਟਾ ਲਈ ਸਰਵਿਸ ਰੋਡ ਦਾ ਪ੍ਰਬੰਧ ਕੀਤਾ ਜਾਵੇ ਤੇ ਇਸ ਮਾਰਗ 'ਤੇ ਚੜਨ ਲਈ ਰਸਤਾ ਛੱਡਿਆ ਜਾਵੇ, ਕਿਉਂਕਿ ਇਸ ਰੋਡ 'ਤੇ ਚੜਨ ਲਈ ਉਨ੍ਹਾਂ ਨੂੰ ਹੋਰ ਪਾਸੋਂ ਦੀ ਘੁੰਮ ਕੇ ਚੜਨਾ ਪਵੇਗਾ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਉਹ ਕਈ ਵਾਰ ਪਹਿਲਾਂ ਵੀ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ, ਡਿਪਟੀ ਕਮਿਸ਼ਨਰ ਮੁਹਾਲੀ ਤੇ ਐਸ. ਡੀ. ਐਮ. ਖਰੜ ਨੂੰ ਦਰਖਾਸਤਾਂ ਦੇ ਚੁੱਕੇ ਹਨ, ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਦੇ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਮਾਰਗ 'ਤੇ ਚੜਨ ਲਈ ਕੋਈ ਰਸਤਾ ਤੇ ਕੋਈ ਸਰਵਿਸ ਰੋਡ ਬਣਾਉਣ ਦਾ ਭਰੋਸਾ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਉਹ ਇਸ ਰਸਤੇ ਨੂੰ ਜਾਮ ਰੱਖਣਗੇ | ਇਸ ਮੌਕੇ ਹਕੀਕਤ ਸਿੰਘ ਘੜੂੰਆਂ, ਦਿਲਬਾਗ ਰਾਣਾ, ਹਰਬਚਨ ਲਾਲ ਸਾਬਕਾ ਪੰਚ, ਸੰਦੀਪ ਰਾਣਾ ਝੰਜੇੜੀ, ਸ਼ਿਵ ਕੁਮਾਰ, ਚਮਨ ਸਿੰਘ, ਰੁਲਦਾ ਰਾਮ, ਸੁਖਪਾਲ ਸ਼ਰਮਾ, ਅਮਨ ਸ਼ਰਮਾ, ਕਮਲ ਰਾਣਾ, ਰਾਕੇਸ਼ ਰਾਣਾ, ਗੌਰਵ ਕੁਮਾਰ, ਲੱਕੀ ਰਾਣਾ, ਮੋਹਨ ਸਿੰਘ, ਯਸ਼ਵਿੰਦਰ ਸਿੰਘ, ਸੁਦਾਗਰ ਸਿੰਘ, ਸੰਜੀਵ ਕੁਮਾਰ, ਜਤਿੰਦਰ ਰਾਣਾ, ਮੋਨੂ ਰਾਣਾ, ਪੂਰਨ ਰਾਣਾ, ਤਰਸੇਮ ਚੰਦ, ਅਮਰਜੀਤ ਲਾਡੀ, ਨਰਿੰਦਰ ਸ਼ਰਮਾ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਭਾਟੀਆ ਪਰਿਵਾਰ ਵਲੋਂ ਹੋਣਹਾਰ ਵਿਦਿਆਰਥਣਾਂ ਸਨਮਾਨਿਤ <br/> ਅਗਲੀ ਖ਼ਬਰ ਹਰਿਆਣਾ ਕਮੇਟੀ ਗੁਰੂ ਕੀ ਗੋਲਕ ਦੀ ਦੁਰਵਰਤੋਂ ਕਰ ਰਿਹਾ ਪ੍ਰਧਾਨ-ਕਮੇਟੀ ਮੈਂਬਰ
Ad Position 24