09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਬੜੌਦੀ ਟੋਲ ਪਲਾਜ਼ਾ 'ਤੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਸਮਾਗਮ ਤੇ ਲੰਗਰ 25 ਤੋਂ

Ad Position 21
No active advertisement
ਅਜੀਤ ਡੈਸਕ 22-12-2025
ਮੁੱਲਾਂਪੁਰ ਗਰੀਬਦਾਸ, 21 ਦਸੰਬਰ (ਦਿਲਬਰ ਸਿੰਘ ਖੈਰਪੁਰ)-ਬੈਨੀਪਾਲ ਗਰੁੱਪ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਨਿਊ ਚੰਡੀਗੜ੍ਹ ਦੇ ਪੀ. ਆਰ. 4 ਰੋਡ 'ਤੇ ਸ਼ਹੀਦੀ ਪੰਦਰਵਾੜੇ ਨੂੰ ਲੈ ਕੇ ਸ਼ਾਹਿਬਜ਼ਾਦਿਆਂ, ਮਾਤਾ ਗੁਜ਼ਰੀ ਜੀ ਤੇ ਸ਼ਹੀਦ ਸਿੰਘ ਸਿੰਘਣੀਆਂ ਨੂੰ ਸਮਰਪਿਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾ ਰਹੇ ਹਨ | ਇਸ ਸੰਬੰਧੀ ਸਮਾਜ ਸੇਵੀ ਦਲਵਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਇਥੇ ਗੁਰੂ ਕੇ ਲੰਗਰ ਨੂੰ 19 ਦਿਨ ਹੋ ਗਏ ਹਨ ਤੇ 25 ਦਸੰਬਰ ਤੋਂ 28 ਦਸੰਬਰ ਤੱਕ ਇਹ ਲੰਗਰ ਬੜੌਦੀ ਟੋਲ ਪਲਾਜ਼ਾ ਵਿਖੇ ਸੰਗਤ ਦੇ ਸਹਿਯੋਗ ਨਾਲ ਲਗਾਏ ਜਾਣਗੇ | ਜ਼ਿਕਰਯੋਗ ਹੈ ਕਿ ਬੈਨੀਪਾਲ ਗਰੁੱਪ ਵਲੋਂ ਇਲਾਕੇ 'ਚ ਨਿਰਸਵਾਰਥ ਭਾਵਨਾ ਨਾਲ ਜਿਥੇ ਪਿੰਡ ਪਿੰਡ ਫੁੱਟਬਾਲ, ਕਿ੍ਕਟ, ਵਾਲੀਵਾਲ ਖੇਡਾਂ ਦੀਆਂ ਕਿੱਟਾਂ ਯੂਥ ਕਲੱਬਾਂ ਨੂੰ ਵੰਡੀਆਂ ਜਾ ਰਹੀਆਂ ਹਨ, ਉਥੇ ਹੀ ਗੁਰੂ ਘਰਾਂ 'ਚ ਬਰਤਨਾਂ ਦੀ ਸੇਵਾ ਤੇ ਲੋੜਵੰਦ ਪਰਿਵਾਰਾਂ ਤੇ ਵਿਦਿਆਰਥੀਆਂ ਨੂੰ ਆਰਥਿਕ ਰੂਪ 'ਚ ਮਦਦ ਵੀ ਕੀਤੀ ਜਾਂਦੀ ਹੈ | ਇਸ ਮੌਕੇ ਬਾਬਾ ਰਣਬੀਰ ਸਿੰਘ, ਮੇਵਾ ਸਿੰਘ ਖਿਜ਼ਰਾਬਾਦ, ਜਗਦੀਸ਼ ਸਿੰਘ ਦੀਸ਼ਾ, ਜਗਤਾਰ ਸਿੰਘ ਸਿੱਧੂ, ਸਰਪੰਚ ਦਲਬੀਰ ਸਿੰਘ, ਅਮਿ੍ਤਪਾਲ ਮਠਾੜੂ, ਹਰਨੇਕ ਸਿੰਘ ਬੜੌਦੀ, ਸੁਰਜੀਤ ਸਿੰਘ ਬਾਵਾ, ਤਰਲੋਚਨ ਸਿੰਘ ਤੋਚਾ, ਨਰਿੰਦਰ ਸਿੰਘ ਨਿੰਦਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖੂਨਦਾਨ ਕੈਂਪ ਦੌਰਾਨ 53 ਯੂਨਿਟ ਖੂਨ ਇਕੱਤਰ <br/> ਅਗਲੀ ਖ਼ਬਰ ਨਿਊਜ਼ੀਲੈਂਡ 'ਚ ਨਗਰ ਕੀਰਤਨ ਨੂੰ ਰੋਕਣ ਦੀ ਕੋਸ਼ਿਸ਼ ਧਾਰਮਿਕ ਆਜ਼ਾਦੀ 'ਤੇ ਸਿੱਧਾ ਹਮਲਾ-ਬੀਬੀ ਅਮਨਜੋਤ ਕੌਰ ਰਾਮੂਵਾਲੀਆ...
Ad Position 24