09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਖੂਨਦਾਨ ਕੈਂਪ ਦੌਰਾਨ 53 ਯੂਨਿਟ ਖੂਨ ਇਕੱਤਰ <br/>

Ad Position 21
No active advertisement
ਅਜੀਤ ਡੈਸਕ 22-12-2025
ਜ਼ੀਰਕਪੁਰ, 21 ਦਸੰਬਰ (ਮਨਿੰਦਰ ਸਿੰਘ)-ਐਤਵਾਰ ਨੂੰ ਐਨ. ਐਸ. ਜੀ. ਗਰੁੱਪ, ਵਿਸ਼ਵਾਸ ਫਾਊਾਡੇਸ਼ਨ ਤੇ ਇੰਡੀਅਨ ਰੈੱਡ ਕਰਾਸ ਸੁਸਾਇਟੀ ਜ਼ਿਲ੍ਹਾ ਸ਼ਾਖਾ ਮੁਹਾਲੀ ਵਲੋਂ ਸਾਂਝੇ ਤੌਰ 'ਤੇ ਪੁਰਾਣੀ ਅੰਬਾਲਾ ਰੋਡ ਸਨੌਲੀ 'ਤੇ ਮਣਕੂ ਸਰਵਿਸ ਸਟੇਸ਼ਨ ਦੇ ਨੇੜੇ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਖੂਨਦਾਨ ਕੈਂਪ ਲਗਾਇਆ | ਇਹ ਕੈਂਪ ਸਵ. ਨਵਦੀਪ ਸਿੰਘ ਗੋਇਤ, ਸੁਮਿਤ ਰਾਵਤ, ਮਨਜੀਤ ਸਹਾਰਨ, ਰਾਹੁਲ ਰਾਜਪੂਤ ਅਤੇ ਸੋਹਣ ਸਿੰਘ ਗੋਇਤ ਦੀ ਯਾਦ ਵਿਚ ਲਗਾਇਆ ਗਿਆ ਸੀ | ਇਸ ਮੌਕੇ ਬਲੱਡ ਬੈਂਕ ਜੀ. ਐਮ. ਸੀ. ਐਚ. ਸੈਕਟਰ 32 ਚੰਡੀਗੜ੍ਹ ਤੋਂ ਡਾ. ਰਵਨੀਤ ਕੌਰ ਵਲੋਂ ਨਿਯੁਕਤ ਕੀਤੀ ਗਈ ਟੀਮ ਨੇ 53 ਯੂਨਿਟ ਖੂਨ ਇਕੱਤਰ ਕੀਤਾ | ਕੈਂਪ ਵਿਚ ਆਏ ਸਾਰੇ ਖੂਨਦਾਨੀਆਂ ਨੂੰ ਪ੍ਰਸ਼ੰਸਾ ਪੱਤਰ ਤੇ ਤੋਹਫ਼ੇ ਦੇ ਕੇ ਉਤਸ਼ਾਹਿਤ ਕੀਤਾ | ਇਸ ਮੌਕੇ ਵਿਸ਼ਵਾਸ ਫਾਊਾਡੇਸ਼ਨ ਦੀ ਪ੍ਰਧਾਨ ਸਾਧਵੀ ਨੀਲਿਮਾ ਵਿਸ਼ਵਾਸ ਨੇ ਦੱਸਿਆ ਕਿ ਜੱਸੀ ਹਰੀ (ਹਰੀ ਟਰਾਂਸਪੋਰਟ), ਮਨਦੀਪ ਸਿੰਘ, ਧਰਮਿੰਦਰ ਕੁਮਾਰ ਬਿੱਟੂ, ਸਾਹਿਲ ਵਰਮਾ ਨਗਲਾ, ਗੁਰਮੁੱਖ ਸਿੰਘ ਗੁਰੀ, ਪਿੰਦਰਾ ਜੱਟ, ਸੁਖਵਿੰਦਰ ਸਿੰਘ ਸੋਨੂੰ, ਦਵਿਜ ਮਣਕੂ, ਸ਼ਕਤੀ ਸਿੰਘ ਮੁੰਦਰਾ, ਅਵਤਾਰ ਸਿੰਘ ਸੰਧੂ, ਕਿ੍ਸ਼ਨ ਸਿੰਘ ਸੰਦੋਆ, ਕਿ੍ਸ਼ਨ ਸਿੰਘ ਢੱਡੂਵਾਲ, ਰਮਨ ਧੀਮਾਨ ਢਕੌਲੀ, ਮੋਨੂੰ ਗੋਇਤ, ਗੁਰਪ੍ਰੀਤ ਸਿੰਘ ਗੋਇਤ ਤੇ ਸਮੂਹ ਐਨ. ਐਸ. ਜੀ. ਗਰੁੱਪ ਮੈਂਬਰਾਂ ਨੇ ਕੈਂਪ ਨੂੰ ਸਫਲ ਬਣਾਉਣ ਵਿਚ ਸ਼ਲਾਘਾਯੋਗ ਯੋਗਦਾਨ ਪਾਇਆ | ਇਸ ਮੌਕੇ ਵਿਸ਼ਵਾਸ ਫਾਊਾਡੇਸ਼ਨ ਤੋਂ ਸੱਤਿਆ ਭੂਸ਼ਣ ਖੁਰਾਣਾ, ਮਨੋਹਰ ਲਾਲ ਚੁੱਘ, ਊਸ਼ਾ ਰਾਣੀ ਚੁੱਘ, ਪ੍ਰਦੁਮਨ ਬਰੇਜਾ, ਭਾਰਤ ਭੂਸ਼ਣ ਸੂਦ ਤੇ ਪ੍ਰੋਮਿਲਾ ਸੂਦ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲੱਕੜ ਦੇ ਬਾਲੇ ਸਹਾਰੇ ਖੜਿ੍ਹਆ ਮੀਟਰਾਂ ਵਾਲਾ ਬਕਸਾ ਬਣ ਸਕਦੈ ਹਾਦਸੇ ਦਾ ਕਾਰਨ ਅਗਲੀ ਖ਼ਬਰ ਬੜੌਦੀ ਟੋਲ ਪਲਾਜ਼ਾ 'ਤੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਸਮਾਗਮ ਤੇ ਲੰਗਰ 25 ਤੋਂ
Ad Position 24