09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਗੁਲਮੋਹਰ ਸਿਟੀ ਐਕਸਟੈਂਸ਼ਨ 'ਚ ਸੀਨੀਅਰ ਸਿਟੀਜ਼ਨ ਸਿਹਤ ਮਸਤੀ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 22-12-2025
ਡੇਰਾਬੱਸੀ, 21 ਦਸੰਬਰ (ਗੁਰਮੀਤ ਸਿੰਘ)-ਗੁਲਮੋਹਰ ਸਿਟੀ ਐਕਸਟੈਂਸ਼ਨ ਵਿਖੇ ਮਿਲੇਨੀਅਮ ਮਾਨਵ ਸੇਵਾ ਚੈਰੀਟੇਬਲ ਟਰਸੱਟ (2008) ਨਵੀਂ ਦਿੱਲੀ ਵਲੋਂ ਸੀਨੀਅਰ ਸਿਟੀਜ਼ਨ ਸਿਹਤ ਮਸਤੀ ਕੈਂਪ ਲਗਾਇਆ | ਕੈਂਪ ਦਾ ਮੁੱਖ ਮਕਸਦ ਸੀਨੀਅਰ ਸਿਟੀਜ਼ਨ ਨੂੰ ਇਕ ਮੰਚ 'ਤੇ ਇਕੱਠਾ ਕਰਕੇ ਉਨ੍ਹਾਂ ਨੂੰ ਸਮਾਜਿਕ, ਮਾਨਸਿਕ ਤੇ ਭਾਵਨਾਤਮਕ ਤੌਰ 'ਤੇ ਸਰਗਰਮ ਰੱਖਣਾ ਸੀ | ਇਸ ਪ੍ਰੋਗਰਾਮ ਦੀ ਖਾਸ ਗੱਲ ਇਹ ਰਹੀ ਕਿ ਇਸ ਦੌਰਾਨ ਸੀਨੀਅਰ ਸਿਟੀਜ਼ਨ ਲਈ ਮਨੋਰੰਜਨ ਤੇ ਭਾਗੀਦਾਰੀ ਨਾਲ ਭਰਪੂਰ ਗਤੀਵਿਧੀਆਂ ਕਰਵਾਈਆਂ ਗਈਆਂ, ਜਿਸ ਨਾਲ ਪੂਰੇ ਮਾਹੌਲ 'ਚ ਖੁਸ਼ੀ ਤੇ ਆਪਸੀ ਸਾਂਝ ਦੀ ਝਲਕ ਵੇਖਣ ਨੂੰ ਮਿਲੀ | ਕੈਂਪ ਦੌਰਾਨ ਸੀਨੀਅਰ ਸਿਟੀਜ਼ਨ ਨੇ ਬਹੁਤ ਹੀ ਉਤਸ਼ਾਹ ਨਾਲ ਤੰਬੋਲਾ (ਹਾਊਜ਼ੀ) ਖੇਡਿਆ ਅਤੇ ਖੇਡ ਸਮੇਂ ਹਾਸੇ-ਮਜ਼ਾਕ ਅਤੇ ਆਪਸੀ ਗੱਲਬਾਤ ਨੇ ਮਾਹੌਲ ਨੂੰ ਹੋਰ ਵੀ ਰੌਣਕਦਾਰ ਬਣਾ ਦਿੱਤਾ | ਇਸ ਤੋਂ ਇਲਾਵਾ ਪ੍ਰੋਗਰਾਮ 'ਚ ਸੀਨੀਅਰ ਸਿਟੀਜ਼ਨ ਨੇ ਆਪਣੇ ਮਨਪਸੰਦ ਗੀਤ ਵੀ ਗਾਏ | ਇਸ ਦੌਰਾਨ ਪੁਰਾਣੇ ਫਿਲਮੀ ਗੀਤਾਂ ਤੇ ਭਜਨਾਂ ਦੀ ਪੇਸ਼ਕਾਰੀ ਨੇ ਸਾਰੇ ਹਾਜ਼ਰੀਨ ਨੂੰ ਭਾਵੁਕ ਕਰ ਦਿੱਤਾ ਅਤੇ ਬੀਤੇ ਸੁਹਾਵਨੇ ਦਿਨਾਂ ਦੀਆਂ ਯਾਦਾਂ ਤਾਜ਼ਾ ਹੋ ਗਈਆਂ | ਕਈ ਸੀਨੀਅਰ ਸਿਟੀਜ਼ਨ ਨੇ ਮੰਚ 'ਤੇ ਆ ਕੇ ਆਪਣੀ ਗਾਇਕੀ ਦੀ ਕਲਾ ਦਾ ਪ੍ਰਦਰਸ਼ਨ ਕੀਤਾ, ਜਿਸ ਨੂੰ ਦਰਸ਼ਕਾਂ ਵਲੋਂ ਤਾਲੀਆਂ ਨਾਲ ਭਰਪੂਰ ਸਲਾਹਿਆ | ਇਸ ਪ੍ਰੋਗਰਾਮ ਦੌਰਾਨ ਕਰਵਾਏ ਅੰਤਾਖਰੀ ਦਾ ਸੀਨੀਅਰ ਸਿਟੀਜ਼ਨ ਨੇ ਪੂਰਾ ਆਨੰਦ ਮਾਣਿਆ | ਇਸ ਮੌਕੇ ਵੱਖ-ਵੱਖ ਟੀਮਾਂ ਵਿਚਕਾਰ ਹੋਈ ਇਸ ਗੀਤ ਮੁਕਾਬਲੇ ਨੇ ਸਾਰੇ ਮਾਹੌਲ ਨੂੰ ਹੋਰ ਵੀ ਜੀਵੰਤ ਬਣਾ ਦਿੱਤਾ | ਅੰਤਾਖਰੀ ਨੇ ਨਾ ਸਿਰਫ਼ ਮਨੋਰੰਜਨ ਕੀਤਾ, ਸਗੋਂ ਸੀਨੀਅਰ ਸਿਟੀਜ਼ਨ ਨੂੰ ਮਾਨਸਿਕ ਤੌਰ 'ਤੇ ਵੀ ਸਰਗਰਮ ਰੱਖਿਆ | ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਸੰਪੰਨ ਕਰਵਾਉਣ ਵਿਚ ਸੁਨੀਲ ਖੰਨਾ, ਦਿਲਬਰ ਭਾਰਤ, ਅਰੁਣ ਵਾਲੀਆ, ਵਾਈ. ਪੀ. ਐਸ. ਚੌਹਾਨ, ਨਰਿੰਦਰ ਦੁਹਾਨ ਤੇ ਅਨਿਲ ਥਾਪਾ ਵਲੋਂ ਵਿਸ਼ੇਸ਼ ਯੋਗਦਾਨ ਦਿੱਤਾ | ਉਕਤ ਪ੍ਰੋਗਰਾਮ ਦੇ ਅੰਤ 'ਚ ਟਰਸੱਟ ਦੇ ਪ੍ਰੈਜ਼ੀਡੈਂਟ ਵਲੋਂ ਸਾਰੇ ਸੀਨੀਅਰ ਸਿਟੀਜ਼ਨ ਭਾਗੀਦਾਰਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਅਜੋਕੇ ਦੌਰ 'ਚ ਚੰਗੇ ਤੇ ਸਵੇ-ਰੁਜ਼ਗਾਰ ਪ੍ਰਤੀ ਮਹਿਲਾਵਾਂ ਵਧੇਰੇ ਜਾਗਰੂਕ-ਸਤਨਾਮ ਕੌਰ <br/> ਅਗਲੀ ਖ਼ਬਰ ਲੱਕੜ ਦੇ ਬਾਲੇ ਸਹਾਰੇ ਖੜਿ੍ਹਆ ਮੀਟਰਾਂ ਵਾਲਾ ਬਕਸਾ ਬਣ ਸਕਦੈ ਹਾਦਸੇ ਦਾ ਕਾਰਨ
Ad Position 24