09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਅਜੋਕੇ ਦੌਰ 'ਚ ਚੰਗੇ ਤੇ ਸਵੇ-ਰੁਜ਼ਗਾਰ ਪ੍ਰਤੀ ਮਹਿਲਾਵਾਂ ਵਧੇਰੇ ਜਾਗਰੂਕ-ਸਤਨਾਮ ਕੌਰ <br/>

Ad Position 21
No active advertisement
ਅਜੀਤ ਡੈਸਕ 22-12-2025
ਚੰਡੀਗੜ੍ਹ, 21 ਦਸੰਬਰ (ਅਜਾਇਬ ਸਿੰਘ ਅÏਜਲਾ)-'ਅਜੋਕੇ ਦੌਰ ਵਿਚ ਚੰਗੇ ਤੇ ਸਵੈ- ਰੁਜ਼ਗਾਰ ਪ੍ਰਤੀ ਮਹਿਲਾਵਾਂ ਵਧੇਰੇ ਜਾਗਰੂਕ ਹਨ...' ਇਹ ਗੱਲ ਇਥੇ ਯੂਨਾਈਟਿਡ ਕਿੰਗਡਮ ਦੇ ਆਕਸਫੋਰਡ ਯੂਨੀਵਰਸਿਟੀ ਦੇ ਵੁਲਫਸਨ ਕਾਲਜ ਵਿਖੇ ਗੁਰੂ ਨਾਨਕ ਗਲੋਬਲ ਪਰਸਪੈਕਟਿਵ ਕਾਨਫ਼ਰੰਸ 'ਚ ਲੰਗਰ ਨੂੰ ਆਰਥਿਕ ਨਿਆਂ ਦੇ ਮਾਡਲ ਵਜੋਂ ਖੋਜ ਪੱਤਰ ਪੇਸ਼ ਕਰਨ ਵਾਲੀ ਸਤਨਾਮ ਕੌਰ ਵਲੋਂ ਸਾਂਝੀ ਕੀਤੀ ਗਈ | ਇਸੇ ਦੌਰਾਨ ਉਨ੍ਹਾਂ ਕਿਹਾ ਕਿ ਮਾਪਿਆਂ ਵਲੋਂ ਦਿੱਤੀ ਚੰਗੀ ਸਿੱਖਿਆ ਨੂੰ ਹੀ ਵੱਡਾ ਦਾਜ ਮੰਨਣਾ ਚਾਹੀਦੈ | ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿਛੋਕੜ ਨਾਲ ਸੰਬੰਧ ਰੱਖਣ ਵਾਲੇ ਤੇ ਅੱਜ ਕੱਲ੍ਹ ਚੰਡੀਗੜ੍ਹ ਸ਼ਹਿਰ 'ਚ ਵਿਚਰ ਰਹੇ ਪਿਤਾ ਸਿਕੰਦਰ ਸਿੰਘ ਸਮਰਾ ਤੇ ਮਾਤਾ ਮਨਜੀਤ ਕੌਰ ਦੇ ਘਰ ਜਨਮੀ ਸਤਨਾਮ ਕੌਰ ਨੇ ਇਕ ਸਵਾਲ ਦੇ ਜਵਾਬ ਕਿਹਾ ਕਿ ਉਸ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਂਕ ਸ਼ੁਰੂ ਤੋਂ ਹੀ ਰਿਹਾ ਹੈ ਜਿਸ ਦੀ ਬਦੌਲਤ ਉਹ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਦਿੱਲੀ ਵਿਖੇ ਆਪਣੀ ਪੀ. ਐਚ. ਡੀ. ਪੂਰੀ ਕਰ ਰਹੀ ਹੈ | ਉਨ੍ਹਾਂ ਇਹ ਦੱਸਦੇ ਹੋਏ ਖੁਸ਼ੀ ਸਾਂਝੀ ਕੀਤੀ ਕਿ ਸਾਲ 2022 ਦੌਰਾਨ ਪਹਿਲੀ ਕੋਸ਼ਿਸ਼ ਵਿਚ ਹੀ ਦੋ ਰਾਸ਼ਟਰੀ ਪੱਧਰ ਦੀਆਂ ਪ੍ਰੀਖਿਆਵਾਂ ਯੂ. ਜੀ. ਸੀ., ਨੈਟ ਜੇ. ਆਰ. ਐਫ. ਤੇ ਗੇਟ (ਆਲ ਇੰਡੀਆ ਰੈਂਕ 21) ਪ੍ਰੀਖਿਆਵਾਂ ਵੀ ਪਾਸ ਕਰਨਾ ਨਸੀਬ ਹੋਇਆ | ਉਨ੍ਹਾਂ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਐਮ.ਏ(ਫਿਲਾਸਫੀ) ਵਿਚ ਵੀ ਮੋਹਰੀ ਬਣਦਿਆਂ ਉਨ੍ਹਾਂ ਨੂੰ ਆਪਣੇ ਗਲੇ ਵਿਚ ਗੋਲਡ ਮੈਡਲ ਪਹਿਨਣ ਦਾ ਮਾਣ ਵੀ ਮਿਲਿਆ |

Ad Position 22
No active advertisement
ਪਿਛਲੀ ਖ਼ਬਰ ਜਲਵਾਯੂ ਟਾਵਰ ਖਰੜ ਵਿਖੇ ਹੋਏ ਸਮਾਗਮ 'ਚ ਅਕਾਲੀ ਆਗੂ ਨੇ ਲਗਵਾਈ ਹਾਜ਼ਰੀ ਅਗਲੀ ਖ਼ਬਰ ਗੁਲਮੋਹਰ ਸਿਟੀ ਐਕਸਟੈਂਸ਼ਨ 'ਚ ਸੀਨੀਅਰ ਸਿਟੀਜ਼ਨ ਸਿਹਤ ਮਸਤੀ ਕੈਂਪ ਲਗਾਇਆ
Ad Position 24