ਖਰੜ, 21 ਦਸੰਬਰ (ਗੁਰਮੁੱਖ ਸਿੰਘ ਮਾਨ)-ਜਲਵਾਯੂ ਟਾਵਰ ਸੰਨੀ ਇਨਕਲੇਵ ਖਰੜ ਵਲੋਂ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ 'ਸਫਰ ਏ ਸ਼ਹਾਦਤ ਸ਼ਹੀਦੀ ਸਮਾਗਮ' ਕਰਵਾਇਆ, ਜਿਸ 'ਚ ਭਾਈ ਕੁਲਵਿੰਦਰ ਸਿੰਘ ਵਲੋਂ ਕੀਰਤਨ ਤੇ ਬੀਬੀ ਬਲਜਿੰਦਰ ਕੌਰ ਖ਼ਾਲਸਾ ਲੁਧਿਆਣਾ ਵਾਲਿਆਂ ਵਲੋਂ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ | ਇਸ ਸਮਾਗਮ 'ਚ ਵਿਧਾਨ ਸਭਾ ਹਲਕਾ ਖਰੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਜਿੰਦਰ ਸਿੰਘ ਬਲੌਂਗੀ ਨੇ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਵਾਉਂਦੇ ਹੋਏ ਗੁਰਬਾਣੀ ਸਰਵਣ ਕੀਤੀ ਗਈ | ਸਮਗਾਮ ਦੀ ਸਮਾਪਤੀ 'ਤੇ ਇੰਦਰਜੀਤ ਸਿੰਘ, ਡਾ. ਧਰਮਿੰਦਰ ਸਿੰਘ ਵਲੋਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸੰਗਤਾਂ ਲਈ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ |