09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਮੈਚ ਖੇਡਣ ਜਾਂਦੇ ਵਿਦਿਆਰਥੀ ਦੀ ਏਅਰ ਪਿਸਤੌਲ ਖੋਹੀ, ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 22-12-2025
ਜ਼ੀਰਕਪੁਰ, 21 ਦਸੰਬਰ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਚੰਡੀਗੜ੍ਹ ਦੇ ਇਕ ਵਿਦਿਆਰਥੀ ਤੋਂ ਏਅਰ ਪਿਸਤੌਲ ਖੋਹਣ ਦੇ ਮਾਮਲੇ 'ਚ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਸੀ. ਸੀ. ਟੀ. ਵੀ. ਫੁਟੇਜ ਰਾਹੀਂ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ | ਪੁਲਿਸ ਨੂੰ ਦਿੱਤੇ ਬਿਆਨ 'ਚ ਜਸਵਿੰਦਰ ਸਿੰਘ ਵਾਸੀ ਸੈਕਟਰ 23 ਚੰਡੀਗੜ੍ਹ ਨੇ ਦੱਸਿਆ ਕਿ ਉਹ ਸੈਕਟਰ 10 ਦੇ ਡੀ. ਏ. ਵੀ. ਕਾਲਜ ਵਿਚ ਬੀ. ਏ. ਦੂਜੇ ਸਾਲ ਦਾ ਵਿਦਿਆਰਥੀ ਹੈ ਤੇ ਉਹ ਪਿਛਲੇ ਇਕ ਸਾਲ ਤੋਂ ਮੁਹਾਲੀ ਦੇ ਸੈਕਟਰ 86 ਵਿਚ ਸਾਲਵੋ ਸ਼ੂਟਰਜ਼ ਅਰੀਨਾ ਵਿਚ ਬੰਦੂਕ ਸ਼ੂਟਿੰਗ ਦੀ ਕੋਚਿੰਗ ਲੈ ਰਿਹਾ ਹੈ | ਪੀੜਤ ਦੇ ਅਨੁਸਾਰ 28 ਨਵੰਬਰ 2025 ਨੂੰ ਕੋਚ ਸੌਰਵ ਸੈਣੀ ਨੇ ਉਸ ਨੂੰ ਡੇਰਾਬੱਸੀ 'ਚ ਗੋਲਡਨ ਈਗਲ ਸ਼ੂਟਿੰਗ ਅਕੈਡਮੀ ਵਿਖੇ ਮੈਚ 'ਚ ਹਿੱਸਾ ਲੈਣ ਲਈ ਕਿਹਾ ਸੀ ਅਤੇ ਉਹ ਮੈਚ ਲਈ ਕੋਚ ਕਮਲ ਸਿੰਘ ਤੋਂ ਇਕ ਏਅਰ ਪਿਸਤੌਲ (ਮੋਰੀਨੀ ਮਾਡਲ 162 ਈ. ਆਈ., ਸੀਰੀਅਲ ਨੰ. 27927) ਲਈ ਕੇ ਆਪਣੀ ਮੋਟਰਸਾਈਕਲ 'ਤੇ ਡੇਰਾਬੱਸੀ ਲਈ ਰਵਾਨਾ ਹੋ ਗਿਆ | ਇਸ ਦੌਰਾਨ ਸ਼ਾਮ ਦੇ ਕਰੀਬ 6 ਵਜੇ ਜਦੋਂ ਉਹ ਪਟਿਆਲਾ-ਜ਼ੀਰਕਪੁਰ ਰੋਡ 'ਤੇ ਛੱਤ ਲਾਈਟਾਂ ਕੋਲ ਪਹੁੰਚਿਆ ਤਾਂ ਇਕ ਲਾਲ ਰੰਗ ਦੇ ਪਲਸਰ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨ ਟ੍ਰੈਫਿਕ ਲਾਈਟ 'ਤੇ ਉਸ ਦੇ ਨਾਲ ਰੁਕ ਗਏ | ਇਸ ਦੌਰਾਨ ਪਿੱਛੇ ਬੈਠੇ ਇਕ ਵਿਅਕਤੀ ਨੇ ਉਸ 'ਤੇ ਤਿੱਖੀ ਚੀਜ਼ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਜਦਕਿ ਸਾਹਮਣੇ ਬੈਠੇ ਵਿਅਕਤੀ ਨੇ ਮੋਟਰਸਾਈਕਲ ਦੀ ਟੈਂਕੀ ਤੋਂ ਏਅਰ ਪਿਸਤੌਲ ਦਾ ਬਾਕਸ ਖੋਹ ਲਿਆ | ਉਹ ਦੋਵੇਂ ਵਿਅਕਤੀ ਬਿਨਾਂ ਨੰਬਰ ਪਲੇਟ ਦੇ ਮੋਟਰਸਾਈਕਲ 'ਤੇ ਮੌਕੇ ਤੋਂ ਭੱਜ ਗਏ | ਉਨ੍ਹਾਂ ਦੋਵਾਂ ਨੇ ਹੈਲਮੇਟ ਪਹਿਨੇ ਹੋਏ ਸਨ | ਉਪਰੰਤ ਉਸ ਨੇ ਘਟਨਾ ਦੀ ਸੂਚਨਾ ਤੁਰੰਤ ਕੋਚ ਸੌਰਵ ਸੈਣੀ ਨੂੰ ਦਿੱਤੀ ਜੋ ਮੌਕੇ 'ਤੇ ਪਹੁੰਚ ਗਏ | ਪੀੜਤ ਨੇ ਖੁਦ ਉਨ੍ਹਾਂ ਦੋਵਾਂ ਅਣਪਛਾਤੇ ਵਿਅਕਤੀਆਂ ਦੀ ਭਾਲ ਕੀਤੀ, ਪਰ ਕੋਈ ਸੁਰਾਗ ਨਹੀਂ ਮਿਲਿਆ, ਜਿਸ ਤੋਂ ਬਾਅਦ ਉਸਨੇ ਪੁਲਿਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ |
Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਪੁਲਿਸ ਵਲੋਂ ਨਾਜਾਇਜ਼ ਮਾਈਨਿੰਗ ਵਿਰੁੱਧ ਕਾਰਵਾਈ, ਮਿੱਟੀ ਨਾਲ ਭਰਿਆ ਟਿੱਪਰ ਜ਼ਬਤ ਅਗਲੀ ਖ਼ਬਰ ਚੰਡੀਗੜ੍ਹ 'ਚ ਬ੍ਰਹਮਾ ਕੁਮਾਰੀ ਚੰਡੀਗੜ੍ਹ ਯੋਗਾ ਤੇ ਧਿਆਨ ਰਾਹੀਂ ਦਿੱਤਾ ਸੰਦੇਸ਼
Ad Position 24