09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਚੰਡੀਗੜ੍ਹ 'ਚ ਬ੍ਰਹਮਾ ਕੁਮਾਰੀ ਚੰਡੀਗੜ੍ਹ ਯੋਗਾ ਤੇ ਧਿਆਨ ਰਾਹੀਂ ਦਿੱਤਾ ਸੰਦੇਸ਼

Ad Position 21
No active advertisement
ਅਜੀਤ ਡੈਸਕ 22-12-2025
ਚੰਡੀਗੜ੍ਹ, 21 ਦਸੰਬਰ (ਅਜਾਇਬ ਸਿੰਘ ਅÏਜਲਾ)-ਵਿਸ਼ਵ ਧਿਆਨ ਦਿਵਸ ਮਨਾਉਣ ਲਈ ਇਕ ਸ਼ਾਂਤਮਈ ਤੇ ਪ੍ਰੇਰਨਾਦਾਇਕ ਪ੍ਰੋਗਰਾਮ ਸੈਕਟਰ 33 ਦੇ ਬ੍ਰਹਮਾ ਕੁਮਾਰੀ ਰਾਜਯੋਗ ਭਵਨ ਵਿਖੇ ਕਰਵਾਇਆ | ਪ੍ਰੋਗਰਾਮ ਦਾ ਉਦੇਸ਼ ਧਿਆਨ ਰਾਹੀਂ ਮਾਨਸਿਕ ਸ਼ਾਂਤੀ, ਸਕਾਰਾਤਮਕ ਸੋਚ ਤੇ ਅਧਿਆਤਮਿਕ ਸਸ਼ਕਤੀਕਰਨ ਦਾ ਸੰਦੇਸ਼ ਫੈਲਾਉਣਾ ਸੀ | ਡਾ. ਸਪਨਾ ਨੰਦਾ ਪਿ੍ੰਸੀਪਲ ਦ ਗਵਰਨਮੈਂਟ ਕਾਲਜ ਆਫ਼ ਐਜੂਕੇਸ਼ਨ ਮੁੱਖ ਮਹਿਮਾਨ ਵਜੋਂ ਪੁੱਜੇ | ਵਿਸ਼ੇਸ਼ ਮਹਿਮਾਨਾਂ ਵਿਚ ਡਾ. ਵਿਜਿਤਾ ਮਹਿਤਾ, ਇਕ ਸਮਰਪਿਤ ਦੰਦਾਂ ਦੀ ਡਾਕਟਰ ਤੇ ਸ੍ਰੀਮਤੀ ਅੰਜੂ ਕਟਿਆਲ, ਏਰੀਆ ਕੌਂਸਲਰ ਸ਼ਾਮਿਲ ਸਨ | ਪ੍ਰੋਗਰਾਮ ਦੀ ਪ੍ਰਧਾਨਗੀ ਬੀ. ਕੇ. ਉੱਤਰਾ ਦੀਦੀ, ਡਾਇਰੈਕਟਰ, ਬ੍ਰਹਮਾ ਕੁਮਾਰੀਜ਼ ਚੰਡੀਗੜ੍ਹ ਨੇ ਕੀਤੀ | ਡਾ. ਸਪਨਾ ਨੰਦਾ ਨੇ ਆਪਣੇ ਅਨੁਭਵ ਸਾਂਝੇ ਕੀਤੇ ਤੇ ਦੱਸਿਆ ਕਿ ਬ੍ਰਹਮਾ ਕੁਮਾਰੀਜ਼ ਵਿਖੇ ਪੂਰਾ ਕੀਤਾ 7 ਦਿਨਾਂ ਦਾ ਧਿਆਨ ਕੋਰਸ ਉਸ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਗਿਆ | ਉਸ ਨੇ ਕਿਹਾ ਕਿ ਸਹਾਇਕ ਪ੍ਰੋਫੈਸਰ ਬਣਨ ਤੋਂ ਲੈ ਕੇ ਯੋਗਾ ਅਤੇ ਬੀ. ਐੱਡ. ਕਾਲਜ ਦੀ ਪਿ੍ੰਸੀਪਲ ਬਣਨ ਤੱਕ ਦੇ ਸਫ਼ਰ ਵਿਚ ਧਿਆਨ ਨੇ ਇਕ ਮਹੱਤਵਪੂਰਨ ਭੂਮਿਕਾ ਨਿਭਾਈ | ਡਾ. ਵਿਜਿਤਾ ਨੇ ਕਿਹਾ ਕਿ ਤਕਨਾਲੋਜੀ 'ਤੇ ਵੱਧ ਰਹੀ ਨਿਰਭਰਤਾ ਭਵਿੱਖ ਵਿਚ ਸਾਡੀ ਪੀੜ੍ਹੀ ਲਈ ਖ਼ਤਰਾ ਪੈਦਾ ਕਰ ਸਕਦੀ ਹੈ | ਆਪਣੇ ਧਿਆਨ ਦੇ ਤਜਰਬੇ ਨੂੰ ਸਾਂਝਾ ਕਰਦੇ ਹੋਏ, ਉਸ ਨੇ ਸਮਝਾਇਆ ਕਿ ਇਕ ਡਾਕਟਰ, ਮਾਂ ਤੇ ਘਰੇਲੂ ਅÏਰਤ ਹੋਣਾ ਜ਼ਿੰਦਗੀ ਵਿਚ ਸਿਰਫ਼ ਭੂਮਿਕਾਵਾਂ ਹਨ, ਜਦ ਕਿ ਅਸਲ ਵਿਚ ਅਸੀਂ ਸ਼ੁੱਧ ਆਤਮਾ ਹਾਂ | ਰਾਜਯੋਗਿਨੀ ਉੱਤਰਾ ਦੀਦੀ ਨੇ ਪਿਆਰ ਨੂੰ ਬ੍ਰਹਮ ਨਾਲ ਜੁੜਨ ਲਈ ਇੱਕ ਸਧਾਰਨ ਅਤੇ ਸੁੰਦਰ ਮਾਰਗ ਦੱਸਿਆ | ਪ੍ਰੋਗਰਾਮ ਦੇ ਅੰਤ 'ਚ ਬ੍ਰਹਮਾ ਕੁਮਾਰੀ ਨੇਹਾ ਦੀਦੀ ਨੇ ਸਾਰਿਆਂ ਨੂੰ ਇਕ ਰਚਨਾਤਮਕ ਧਿਆਨ ਵਿਚ ਅਗਵਾਈ ਕੀਤੀ, ਜਿਸ ਨਾਲ ਮਾਹੌਲ ਸ਼ਾਂਤੀ ਤੇ ਸਕਾਰਾਤਮਕ ਊਰਜਾ ਨਾਲ ਭਰ ਗਿਆ | ਰਾਜਯੋਗ ਅਧਿਆਪਕ ਬੀ. ਕੇ. ਰੇਖਾ ਤੇ ਬੀ. ਕੇ. ਮਧੂ ਨੇ ਧਿਆਨ ਅਤੇ ਵਿਹਾਰਕ ਮਾਰਗਦਰਸ਼ਨ ਦੀ ਮਹੱਤਤਾ 'ਤੇ ਚਾਨਣਾ ਪਾਇਆ |
Ad Position 22
No active advertisement
ਪਿਛਲੀ ਖ਼ਬਰ ਮੈਚ ਖੇਡਣ ਜਾਂਦੇ ਵਿਦਿਆਰਥੀ ਦੀ ਏਅਰ ਪਿਸਤੌਲ ਖੋਹੀ, ਮਾਮਲਾ ਦਰਜ ਅਗਲੀ ਖ਼ਬਰ ਕਾਲਜਾਂ 'ਚ ਨਸ਼ਾ ਰੋਕਥਾਮ ਲਈ ਅਧਿਆਪਕ ਤੇ ਮਾਨਸਿਕ ਸਿਹਤ ਮਾਹਿਰ ਹੋਏ ਇਕਜੁੱਟ
Ad Position 24