09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਭਾਜਪਾ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣ 'ਚ ਹੋਈ ਕਾਮਯਾਬ-ਗੁਰਦਰਸ਼ਨ ਸੈਣੀ <br/>

Ad Position 21
No active advertisement
ਅਜੀਤ ਡੈਸਕ 22-12-2025
ਡੇਰਾਬੱਸੀ, 21 ਦਸੰਬਰ (ਗੁਰਮੀਤ ਸਿੰਘ)-ਬਲਾਕ ਸੰਮਤੀ ਦੀਆਂ ਚੋਣਾਂ ਦੇ ਆਏ ਨਤੀਜਿਆਂ 'ਤੇ ਪ੍ਰਤੀਕਿਰਿਆ ਦਿੰਦਿਆਂ ਹਲਕਾ ਡੇਰਾਬੱਸੀ ਦੇ ਸੀਨੀਅਰ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਨੇ ਕਿਹਾ ਕਿ ਇਹ ਮਾਇਨੇ ਨਹੀਂ ਰੱਖਦਾ ਕਿ ਉਨ੍ਹਾਂ ਦੇ ਕਿੰਨੇ ਉਮੀਦਵਾਰ ਜਿੱਤੇ ਹਨ, ਸਗੋਂ ਇਨ੍ਹਾਂ ਚੋਣਾਂ 'ਚ ਉਨ੍ਹਾਂ ਮੁੱਖ ਨਿਸ਼ਾਨਾ ਪਿੰਡਾਂ ਤੱਕ ਪਾਰਟੀ ਦੀ ਪਹੁੰਚ ਬਣਾਉਣਾ ਸੀ ਅਤੇ ਭਾਜਪਾ ਨੇ ਕਈ ਪਿੰਡਾਂ 'ਚ ਹੈਰਾਨੀਜਨਕ ਪ੍ਰਦਰਸ਼ਨ ਕਰਦਿਆਂ ਪੇਂਡੂ ਸਿਆਸਤ 'ਚ ਆਪਣੀ ਮਜ਼ਬੂਤ ਪਕੜ ਦਾ ਸਬੂਤ ਦਿੱਤਾ ਹੈ | ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਹਰੇਕ ਪਿੰਡ 'ਚ ਜਾ ਕੇ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣ ਵਿਚ ਕਾਮਯਾਬ ਹੋਏ ਹਨ ਤੇ ਇਹ ਜਿੱਤ ਕਿਸੇ ਵੀ ਅੰਕੜੇ ਤੋਂ ਵੱਡੀ ਹੈ | ਸੈਣੀ ਨੇ ਕਿਹਾ ਕਿ ਉਨ੍ਹਾਂ ਕੁਝ ਕੁ ਮਹੀਨਿਆਂ ਦੀ ਕਾਰਗੁਜ਼ਾਰੀ ਦੌਰਾਨ ਵਰਕਰਾਂ ਦੇ ਸਹਿਯੋਗ ਨਾਲ ਪੇਂਡੂ ਖੇਤਰ 'ਚ ਮਜ਼ਬੂਤ ਨੀਂਹ ਰੱਖ ਦਿੱਤੀ ਹੈ ਤੇ ਭਾਜਪਾ ਦੇ ਵੋਟ ਫੀਸਦੀ ਵਿਚ ਹੋਇਆ ਵਾਧਾ ਇਹ ਸੰਕੇਤ ਦਿੰਦਾ ਹੈ ਕਿ ਪਾਰਟੀ ਦਾ ਆਧਾਰ ਹੁਣ ਸਿਰਫ ਹਿੰਦੂ ਬਹੁਗਿਣਤੀ ਇਲਾਕਿਆਂ ਤੱਕ ਸੀਮਤ ਨਹੀਂ ਰਿਹਾ, ਸਗੋਂ ਹੋਰ ਵਰਗਾਂ ਵਿਚ ਵੀ ਇਸ ਦੀ ਸਵੀਕਾਰਤਾ ਵਧੀ ਹੈ | ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਦਿਹਾਤੀ ਖ਼ੇਤਰ ਵਿਚੋਂ ਪਾਰਟੀ ਹਿੱਸੇ ਸਿਰਫ਼ ਦੋ ਹਜ਼ਾਰ ਦੇ ਲਗਭਗ ਵੋਟਾਂ ਆਈਆਂ ਸਨ ਜੋ ਕਿ ਹੁਣ ਇਨ੍ਹਾਂ ਚੋਣਾਂ 'ਚ ਸੱਤ ਹਜ਼ਾਰ ਦਾ ਅੰਕੜਾ ਪਾਰ ਕਰਦਿਆਂ 7133 'ਤੇ ਪੁੱਜ ਗਈਆਂ ਅਤੇ ਪੂਰੇ ਜ਼ਿਲ੍ਹੇ 'ਚ ਡੇਰਾਬੱਸੀ ਤੋਂ ਭਾਜਪਾ ਦੀ ਵੋਟ ਹਿੱਸੇਦਾਰੀ ਸਭ ਤੋਂ ਵੱਧ ਰਹੀ | ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਆਏ ਨਤੀਜਿਆਂ 'ਚ ਭਾਜਪਾ ਪਿੰਡ ਪਰਾਗਪੁਰ, ਫਤਿਹਪੁਰ ਜੱਟਾਂ, ਪੰਜ ਗ੍ਰਾਮੀ, ਮੀਰਪੁਰਾ, ਖੇੜੀ ਗੁੱਜਰਾਂ ਤੋਂ ਅੱਗੇ ਰਹੇ | ਉਨ੍ਹਾਂ ਦਾਵਾ ਕੀਤਾ ਕਿ ਖੇੜੀ ਗੁੱਜਰਾਂ ਜ਼ੋਨ ਭਾਜਪਾ ਦੀ ਝੋਲੀ ਸੀ, ਪਰ ਸਰਕਾਰ ਨੇ ਤੰਤਰ ਦੀ ਵਰਤੋਂ ਕਰਦਿਆਂ ਹੇਰਾਫੇਰੀ ਨਾਲ ਇਹ ਸੀਟ ਜਿੱਤੀ |

Ad Position 22
No active advertisement
ਪਿਛਲੀ ਖ਼ਬਰ ਪੰਜਾਬੀਆਂ ਨੂੰ ਅਸਲੀ ਭਾਜਪਾ ਪਸੰਦ, 'ਦਲ ਬਦਲੂ' ਤੇ 'ਚੱਲੇ ਕਾਰਤੂਸ' ਨਹੀਂ-ਉੱਭਾ <br/> ਅਗਲੀ ਖ਼ਬਰ ਜ਼ਖ਼ਮੀ ਪੁਲਿਸ ਮੁਲਾਜ਼ਮ ਦਾ ਹਾਲ ਜਾਣਨ ਹਸਪਤਾਲ ਪਹੁੰਚੇ ਵਿਧਾਇਕ
Ad Position 24