09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਪੰਜਾਬੀਆਂ ਨੂੰ ਅਸਲੀ ਭਾਜਪਾ ਪਸੰਦ, 'ਦਲ ਬਦਲੂ' ਤੇ 'ਚੱਲੇ ਕਾਰਤੂਸ' ਨਹੀਂ-ਉੱਭਾ <br/>

Ad Position 21
No active advertisement
ਅਜੀਤ ਡੈਸਕ 22-12-2025
ਐੱਸ. ਏ. ਐੱਸ. ਨਗਰ, 21 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਭਾਜਪਾ ਦੇ ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਕਿਹਾ ਹੈ ਕਿ ਕੇਂਦਰ 'ਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਆਪਣੇ ਨਿੱਜੀ ਮੁਫ਼ਾਦਾਂ ਲਈ ਵੱਡੇ ਘਰਾਣਿਆਂ ਤੇ ਹੋਰ ਦਲ ਬਦਲੂ ਨੇਤਾਵਾਂ ਦੀ ਭਾਜਪਾ 'ਚ ਥੋਕ ਵਜੋਂ ਹੋਈ ਸ਼ਮੂਲੀਅਤ ਨੂੰ ਪੰਜਾਬ ਦੇ ਲੋਕਾਂ ਵਲੋਂ ਸਵੀਕਾਰ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਅਸਲੀ ਭਾਜਪਾ ਪਸੰਦ ਹੈ, ਨਾ ਕਿ 'ਦਲ ਬਦਲੂ' ਜਾਂ 'ਚੱਲੇ ਕਾਰਤੂਸ' | ਉਨ੍ਹਾਂ ਕਿਹਾ ਕਿ ਰਾਤੋਂ-ਰਾਤ ਭਾਜਪਾ 'ਚ ਸ਼ਾਮਿਲ ਹੋ ਕੇ ਆਪਣੇ ਆਪ ਨੂੰ ਸੀਨੀਅਰ ਨੇਤਾ ਬਣਵਾ ਲੈਣਾ ਪੰਜਾਬ ਦੇ ਲੋਕਾਂ ਨੂੰ ਮਨਜ਼ੂਰ ਨਹੀਂ | ਪਾਰਟੀ ਦੇ ਪੁਰਾਣੇ, ਵਫ਼ਾਦਾਰ ਅਤੇ ਮਿਹਨਤੀ ਵਰਕਰ ਹੀ ਪੰਜਾਬੀਆਂ ਦੀ ਪਹਿਲੀ ਪਸੰਦ ਹਨ | ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਮੇਂ ਦੌਰਾਨ ਭਾਜਪਾ 'ਚ ਸ਼ਾਮਿਲ ਹੋਏ ਅਮੀਰ ਬਿਜ਼ਨੈਸਮੈਨਾਂ ਤੇ ਦਲ ਬਦਲੂਆਂ ਨੇ ਪਾਰਟੀ ਦੇ ਕਲਚਰ ਨੂੰ ਪ੍ਰਭਾਵਿਤ ਕੀਤਾ ਹੈ | ਪਾਰਟੀ ਦੀ ਨੈਤਿਕਤਾ ਤੇ ਕਦਰਾਂ-ਕੀਮਤਾਂ ਦਾ ਘਾਣ ਹੋ ਰਿਹਾ ਹੈ ਅਤੇ ਸਿਸਟਮ ਨੂੰ ਹਾਈਜੈਕ ਕਰ ਲਿਆ ਗਿਆ ਹੈ | ਉੱਭਾ ਨੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੂੰ ਅਪੀਲ ਕਰਦਿਆਂ ਕਿਹਾ ਕਿ ਪਾਰਟੀ ਦੇ ਪੁਰਾਣੇ ਤੇ ਵਫ਼ਾਦਾਰ ਵਰਕਰਾਂ ਪ੍ਰਤੀ 'ਇਨ੍ਹਾਂ ਦੇ ਪੱਲੇ ਕੁੱਝ ਨਹੀਂ' ਵਾਲਾ ਨਜ਼ਰੀਆ ਨਾ ਅਪਣਾਇਆ ਜਾਵੇ, ਸਗੋਂ ਉਨ੍ਹਾਂ ਦੀ ਕਦਰ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਭਾਜਪਾ ਨੂੰ ਸੱਤਾ 'ਚ ਲਿਆਉਣ ਵਾਲੇ ਦਲ ਬਦਲੂ ਨਹੀਂ, ਬਲਕਿ ਪਾਰਟੀ ਦੇ ਸਮਰਪਿਤ ਤੇ ਵਫ਼ਾਦਾਰ ਵਰਕਰ ਹੀ ਹਨ |

Ad Position 22
No active advertisement
ਪਿਛਲੀ ਖ਼ਬਰ ਨਿਰੰਕਾਰੀ ਮਿਸ਼ਨ ਵਲੋਂ ਲਗਾਏ ਖ਼ੂਨਦਾਨ ਕੈਂਪ 'ਚ 148 ਸ਼ਰਧਾਲੂਆਂ ਨੇ ਕੀਤਾ ਖੂਨਦਾਨ ਅਗਲੀ ਖ਼ਬਰ ਭਾਜਪਾ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣ 'ਚ ਹੋਈ ਕਾਮਯਾਬ-ਗੁਰਦਰਸ਼ਨ ਸੈਣੀ <br/>
Ad Position 24