ਡੇਰਾਬੱਸੀ, 21 ਦਸੰਬਰ (ਗੁਰਮੀਤ ਸਿੰਘ)-ਸੰਤ ਨਿਰੰਕਾਰੀ ਚੈਰੀਟੇਬਲ ਫਾਊਾਡੇਸ਼ਨ ਦੀ ਅਗਵਾਈ ਹੇਠ ਮੁਬਾਰਿਕਪੁਰ ਦੇ ਸੰਤ ਨਿਰੰਕਾਰੀ ਸਤਸੰਗ ਭਵਨ ਵਿਖੇ ਖੂਨਦਾਨ ਕੈਂਪ ਲਗਾਇਆ, ਜਿਸ 'ਚ ਕੁਲ 148 ਸ਼ਰਧਾਲੂਆਂ ਨੇ ਖੂਨਦਾਨ ਕੀਤਾ | ਕੈਂਪ ਦਾ ਉਦਘਾਟਨ ਚੰਡੀਗੜ੍ਹ ਜ਼ੋਨ ਦੇ ਜ਼ੋਨਲ ਇੰਚਾਰਜ ਓ. ਪੀ. ਨਿਰੰਕਾਰੀ ਨੇ ਸਥਾਨਕ ਮੁਖੀ ਸੁਖਦਰਸ਼ਨ ਲਾਲ ਤੇ ਹੋਰ ਪਤਵੰਤਿਆਂ ਨਾਲ ਕੀਤਾ | ਇਸ ਮੌਕੇ ਓ. ਪੀ. ਨਿਰੰਕਾਰੀ ਨੇ ਕਿਹਾ ਕਿ ਇਸ ਕੈਂਪ ਦਾ ਮੁੱਖ ਉਦੇਸ਼ ਬਾਬਾ ਹਰਦੇਵ ਸਿੰਘ ਦੇ ਸ਼ਬਦਾਂ 'ਮਾਨਵ ਕੋ ਮਾਨਵ ਹੋ ਪਿਆਰਾ, ਏਕ ਦੂਜੇ ਕਾ ਬਣੇ ਸਹਾਰਾ' ਨੂੰ ਜੀਵਨ 'ਚ ਲਿਆਉਣਾ ਹੈ | ਇਸ ਮੌਕੇ ਸੁਖਦਰਸ਼ਨ ਲਾਲ ਨੇ ਜ਼ੋਨਲ ਇੰਚਾਰਜ ਓ. ਪੀ. ਨਿਰੰਕਾਰੀ ਤੇ ਵਿਸ਼ੇਸ਼ ਤੌਰ 'ਤੇ ਪਹੁੰਚੇ ਹਲਕੇ ਦੇ ਆਗੂ ਦੀਪਇੰਦਰ ਸਿੰਘ ਢਿੱਲੋਂ ਅਤੇ ਆਲੇ ਦੁਆਲੇ ਦੇ ਇਲਾਕਿਆਂ ਤੋਂ ਆਏ ਸ਼ਰਧਾਲੂਆਂ ਅਤੇ ਖਾਸ ਕਰਕੇ ਸਾਰੇ ਖੂਨਦਾਨੀਆਂ ਅਤੇ ਸਰਕਾਰੀ ਮਲਟੀਸਪੈਸ਼ਲਿਟੀ ਹਸਪਤਾਲ ਸੈਕਟਰ 16 ਚੰਡੀਗੜ੍ਹ ਤੋਂ ਡਾ. ਨਿਤਿਕਾ ਸੂਰੀਆ ਦੀ ਅਗਵਾਈ ਵਾਲੀ 16 ਮੈਂਬਰੀ ਟੀਮ ਦਾ ਕੈਂਪ ਵਿਚ ਪਹੁੰਚਣ ਲਈ ਧੰਨਵਾਦ ਕੀਤਾ | ਕੈਂਪ ਦਾ ਪ੍ਰਬੰਧ ਸੇਵਾਦਲ ਦੇ ਵਲੰਟੀਅਰਾਂ ਵਲੋਂ ਸੰਚਾਲਕ ਜਰਨੈਲ ਸਿੰਘ ਦੀ ਨਿਗਰਾਨੀ ਹੇਠ ਕੀਤਾ |