ਮਾਜਰੀ, 22 ਦਸੰਬਰ (ਕੁਲਵੰਤ ਸਿੰਘ ਧੀਮਾਨ)-ਪੁਲਿਸ ਥਾਣਾ ਮਾਜਰੀ ਅਧੀਨ ਪੈਂਦੇ ਪਿੰਡ ਮਾਜਰੀ ਵਿਖੇ ਗੁਆਂਢੀਆਂ ਨਾਲ ਹੋਏ ਝਗੜੇ ਦੌਰਾਨ ਭਿੰਦਰ ਕੌਰ ਪਤਨੀ ਸਵ. ਜਸਵੀਰ ਸਿੰਘ ਦੀ ਕੁੱਟਮਾਰ ਕਰਨ ਤੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ 'ਚ ਸਥਾਨਕ ਪੁਲਿਸ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਉਹ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋ ਚੁੱਕੀ ਹੈ | ਪੀੜਤਾ ਭਿੰਦਰ ਕੌਰ ਨੇ ਦੱਸਿਆ ਕਿ ਝਗੜਾ ਹੋਣ ਤੋਂ 10 ਦਿਨਾਂ ਬਾਅਦ ਉਸ ਦੇ ਲੜਕੇ ਰਮਨਦੀਪ ਸਿੰਘ ਨੂੰ ਅਗਵਾ ਕਰਨ ਉਪਰੰਤ ਨਹਿਰ 'ਚ ਸੁੱਟ ਕੇ ਕਤਲ ਕਰ ਦਿੱਤਾ ਗਿਆ ਸੀ, ਪਰ ਦੋ ਮਹੀਨਿਆਂ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਉਸ ਨੂੰ ਇਨਸਾਫ਼ ਨਹੀਂ ਮਿਲਿਆ | ਉਨ੍ਹਾਂ ਦੱਸਿਆ ਕਿ ਉਨ੍ਹਾਂ ਬੀਤੀ 4 ਦਸੰਬਰ ਨੂੰ ਐਸ. ਐਸ. ਪੀ. ਮੁਹਾਲੀ ਨੂੰ ਇਕ ਦਰਖਾਸਤ ਦੇ ਕੇ ਜਾਣੂ ਕਰਵਾਇਆ ਸੀ ਕਿ 24 ਅਕਤੂਬਰ 2025 ਉਸ ਦਾ ਲੜਕਾ ਰਮਨਦੀਪ ਸਿੰਘ ਰੋਜ਼ਾਨਾ ਦੀ ਤਰ੍ਹਾਂ ਮਹਿੰਦਰ ਐਂਡ ਮਹਿੰਦਰਾ ਫੈਕਟਰੀ ਸਿਆਲਬਾ ਵਿਖੇ ਡਿਊਟੀ 'ਤੇ ਗਿਆ ਸੀ ਅਤੇ ਜਦੋਂ ਉਹ ਦੂਜੇ ਦਿਨ ਘਰ ਨਹੀਂ ਪਰਤਿਆ ਤਾਂ ਉਸ ਦੇ ਫ਼ੋਨ 'ਤੇ ਸੰਪਰਕ ਕਰਨ 'ਤੇ ਫ਼ੋਨ ਬੰਦ ਮਿਲਿਆ | ਇਸ ਤੋਂ ਬਾਅਦ ਰਮਨਦੀਪ ਸਿੰਘ ਦੇ ਲਾਪਤਾ ਹੋਣ ਸੰਬੰਧੀ 30 ਅਕਤੂਬਰ ਨੂੰ ਪੁਲਿਸ ਥਾਣਾ ਮਾਜਰੀ ਵਿਖੇ ਦਰਖਾਸਤ ਦਿੱਤੀ ਗਈ ਸੀ ਅਤੇ 1 ਨਵੰਬਰ ਨੂੰ ਪੁਲਿਸ ਵਲੋਂ ਉਸ ਨੂੰ ਦੱਸਿਆ ਗਿਆ ਕਿ ਰਮਨਦੀਪ ਸਿੰਘ ਦੀ ਮਿ੍ਤਕ ਦੇਹ ਪਿੰਡ ਭੋਜੇਮਾਜਰਾ ਵਿਖੇ ਸਰਹੰਦ ਨਹਿਰ ਦੇ ਪੁਲ ਨੇੜਿਓਾ ਮਿਲੀ ਹੈ | ਪੀੜਤਾ ਨੇ ਸ਼ੱਕ ਜ਼ਾਹਿਰ ਕਰਦਿਆਂ ਕਿਹਾ ਕਿ ਉਸ ਦੇ ਲੜਕੇ ਦਾ ਕਤਲ ਕੀਤਾ ਗਿਆ ਹੈ, ਪਰ ਦੋ ਮਹੀਨਿਆਂ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਉਸ ਨੂੰ ਇਨਸਾਫ਼ ਨਹੀਂ ਮਿਲਿਆ | ਪੀੜਤਾ ਨੇ ਐਸ. ਐਸ. ਪੀ. ਮੁਹਾਲੀ ਤੋਂ ਮੰਗ ਕੀਤੀ ਹੈ ਕਿ ਉਸ ਦੇ ਲੜਕੇ ਦੇ ਮਾਮਲੇ ਦੀ ਪੜਤਾਲ ਕਰਕੇ ਉਸ ਨੂੰ ਇਨਸਾਫ਼ ਦਿਵਾਇਆ ਜਾਵੇ | ਓਧਰ ਦੂਜੇ ਪਾਸੇ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਭਿੰਦਰ ਕੌਰ ਪਤਨੀ ਸਵ. ਜਸਵੀਰ ਸਿੰਘ ਨੇ ਆਪਣੇ ਲੜਕੇ ਰਮਨਦੀਪ ਸਿੰਘ ਦੀ ਗੁੰਮਸ਼ੁਦਗੀ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਬਾਅਦ 'ਚ ਉਸ ਦੇ ਲੜਕੇ ਦੀ ਮਿ੍ਤਕ ਦੇਹ ਸਰਹੰਦ ਨਹਿਰ 'ਚੋਂ ਮਿਲੀ ਸੀ | ਉਸ ਸਮੇਂ ਪੁਲਿਸ ਨੇ ਭਿੰਦਰ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਦੀ ਕਾਰਵਾਈ ਕਰਕੇ ਮਿ੍ਤਕ ਦੇਹ ਪਰਿਵਾਰਕ ਮੈਂਬਰਾਂ ਦੇ ਸਪੁਰਦ ਕਰ ਦਿੱਤੀ ਸੀ | ਉਸ ਸਮੇਂ ਪਰਿਵਾਰਕ ਮੈਂਬਰਾਂ ਵਲੋਂ ਕਤਲ ਦਾ ਕੋਈ ਸ਼ੱਕ ਜ਼ਾਹਿਰ ਨਹੀਂ ਕੀਤਾ ਗਿਆ ਸੀ, ਪਰ ਹੁਣ ਭਿੰਦਰ ਕੌਰ ਵਲੋਂ ਐਸ. ਐਸ. ਪੀ. ਮੁਹਾਲੀ ਨੂੰ ਦਰਖਾਸਤ ਦਿੱਤੀ ਗਈ ਸੀ, ਜੋ ਕਿ ਉਨ੍ਹਾਂ ਕੋਲ ਪੁੱਜ ਗਈ ਹੈ, ਜਿਸ ਸੰਬੰਧੀ ਪੜਤਾਲ