01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਪੋਸਟ ਗ੍ਰੈਜੂਏਟ ਕਾਲਜ-11 'ਚ ਸੱਤ ਰੋਜ਼ਾ ਐਨ. ਐਸ. ਐਸ. ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 24-12-2025
ਚੰਡੀਗੜ੍ਹ, 23 ਦਸੰਬਰ (ਮਾਰਕੰਡਾ)-ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਲੜਕੀਆਂ ਸੈਕਟਰ-11 ਚੰਡੀਗੜ੍ਹ ਵਿਖੇ ਰਾਸ਼ਟਰੀ ਸੇਵਾ ਯੋਜਨਾ (ਐਨ. ਐਸ. ਐਸ.) ਇਕਾਈ ਵਲੋਂ ਸੱਤ ਰੋਜ਼ਾ ਕੈਂਪ ਦਾ ਉਦਘਾਟਨ ਕੀਤਾ | ਕੈਂਪ ਦਾ ਕੇਂਦਰੀ ਵਿਸ਼ਾ 'ਸਮਾਜਿਕ ਮਾਨਸਿਕ ਤੰਦਰੁਸਤੀ ਤੇ ਰਾਸ਼ਟਰੀ ਏਕਤਾ ਲਈ ਡਿਜੀਟਲ ਯੁੱਗ ਵਿਚ ਨੌਜਵਾਨਾਂ ਨੂੰ ਸਸ਼ਕਤ ਬਣਾਉਣਾ' ਹੈ | ਪ੍ਰੋਗਰਾਮ ਦਾ ਉਦਘਾਟਨ ਪਿ੍ੰਸੀਪਲ ਪ੍ਰੋ. (ਡਾ.) ਅਨੀਤਾ ਕੌਸ਼ਲ ਦੁਆਰਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ਕੈਂਪ ਰਾਹੀਂ ਨੌਜਵਾਨ ਨਾਗਰਿਕਾਂ 'ਚ ਚਰਿੱਤਰ, ਅਨੁਸ਼ਾਸਨ, ਸਮਾਜਿਕ ਜ਼ਿੰਮੇਵਾਰੀ, ਰਾਸ਼ਟਰੀ ਏਕਤਾ ਤੇ ਸਵੈ-ਇੱਛਿਤ ਸੇਵਾ ਦੀ ਭਾਵਨਾ ਵਿਕਸਤ ਪੈਂਦਾ ਕਰਨਾ ਹੈ | ਉਦਘਾਟਨੀ ਸੈਸ਼ਨ ਦੇ ਮਹਿਮਾਨ ਪ੍ਰੋ. (ਡਾ.) ਜਯੰਤੀ ਦੱਤਾ ਪ੍ਰੋਗਰਾਮ ਡਾਇਰੈਕਟਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਨ | ਕੈਂਪ 'ਚ ਲਗਪਗ 250 ਐਨ. ਐਸ. ਐਸ. ਵਲੰਟੀਅਰਾਂ ਨੇ ਹਿੱਸਾ ਲਿਆ | ਕੈਂਪ ਦਾ ਉਦੇਸ਼ ਨੌਜਵਾਨ ਵਲੰਟੀਅਰਾਂ ਨੂੰ ਸੇਵਾ, ਏਕਤਾ ਅਤੇ ਸਮਾਜਿਕ ਪਰਿਵਰਤਨ ਲਈ ਸਮਰਪਿਤ ਜ਼ਿੰਮੇਵਾਰ ਨਾਗਰਿਕਾਂ ਵਜੋਂ ਸਸ਼ਕਤ ਬਣਾਉਣਾ ਹੈ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰੰਧਾਵਾ ਨੇ ਸੀ. ਐਚ. ਸੀ. ਢਕੌਲੀ ਵਿਖੇ ਰੋਗੀ ਕਲਿਆਣ ਸੰਮਤੀ ਦੀ ਮੀਟਿੰਗ ਦੀ ਕੀਤੀ ਪ੍ਰਧਾਨਗੀ <br/> ਅਗਲੀ ਖ਼ਬਰ ਈ. ਡੀ. ਸੀ. ਤੇ ਪ੍ਰਾਪਰਟੀ ਟੈਕਸ 'ਚ ਕੀਤਾ ਵਾਧਾ ਵਾਪਸ ਨਾ ਲੈਣ 'ਤੇ ਅਕਾਲੀ ਦਲ ਕਰੇਗਾ ਅੰਦੋਲਨ-ਐਨ. ਕੇ. ਸ਼ਰਮਾ
Ad Position 24
No active advertisement