01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਜਪਾਨੀ ਸੈਲਾਨੀ ਨਾਲ ਦੋਸਤੀ ਕਰ ਉਸ ਦਾ ਸਾਮਾਨ ਚੋਰੀ ਕੀਤਾ <br/>

Ad Position 21
No active advertisement
ਅਜੀਤ ਡੈਸਕ 24-12-2025
ਜ਼ੀਰਕਪੁਰ, 23 ਦਸੰਬਰ (ਮਨਿੰਦਰ ਸਿੰਘ)-ਭਾਰਤ ਆਉਣ ਵਾਲੇ ਇਕ ਜਾਪਾਨੀ ਨਾਗਰਿਕ ਤੋਂ ਜ਼ੀਰਕਪੁਰ ਵਿਚ ਰੁਕਣ ਦੌਰਾਨ ਲੱਖਾਂ ਰੁਪਏ ਲੁੱਟ ਲਏ ਗਏ | ਸੈਲਾਨੀ ਵਲੋਂ ਨਵੀਂ ਦਿੱਲੀ ਜਾ ਕੇ ਚਾਣਕਿਆ ਪੁਰੀ ਪੁਲਿਸ ਥਾਣੇ ਵਿਚ ਜ਼ੀਰੋ ਐੱਫ. ਆਈ. ਆਰ. ਦਰਜ ਕਰਵਾਈ ਗਈ, ਜਿਸ ਨੂੰ ਹੁਣ ਅਗਲੀ ਕਾਰਵਾਈ ਲਈ ਜ਼ੀਰਕਪੁਰ ਪੁਲਿਸ ਥਾਣੇ ਵਿਚ ਭੇਜ ਦਿੱਤਾ ਗਿਆ ਹੈ | ਜਾਣਕਾਰੀ ਅਨੁਸਾਰ 24 ਸਾਲਾ ਮਾਸਾਕੀ ਸ਼ਿੰਤਾਨੀ (24) ਵਾਸੀ ਚਿਬਾ ਰਾਜ ਜਾਪਾਨ 18 ਅਕਤੂਬਰ, 2025 ਨੂੰ ਘੁੰਮਣ ਲਈ ਭਾਰਤ ਆਇਆ ਸੀ ਅਤੇ 28 ਅਕਤੂਬਰ ਨੂੰ ਉਹ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਿਆ, ਜਿਥੇ ਉਸਦੀ ਮੁਲਾਕਾਤ ਦਰਿਪਜਯੋਤੀ ਰਾਏ ਨਾਮ ਦੇ ਇਕ ਨੌਜਵਾਨ ਨਾਲ ਹੋਈ | ਬਾਅਦ ਵਿਚ ਦੋਵੇਂ ਸੰਜੋਗ ਨਾਲ ਚੰਡੀਗੜ੍ਹ ਜਾਣ ਵਾਲੀ ਰੇਲਗੱਡੀ ਵਿਚ ਦੁਬਾਰਾ ਮਿਲੇ ਤੇ ਉਨ੍ਹਾਂ ਦੀ ਆਪਸ ਵਿਚ ਜਾਣ-ਪਛਾਣ ਹੋ ਗਈ | ਇਸ ਦੌਰਾਨ ਦਰਿਪਜਯੋਤੀ ਰਾਏ ਨੇ ਮਸਾਕੀ ਨੂੰ ਜ਼ੀਰਕਪੁਰ ਦੇ ਮੈਟਰੋ ਟ੍ਰੇਡ ਸੈਂਟਰ ਹੋਟਲ ਵਿਖੇ ਆਪਣੇ ਏਅਰ ਬੀ. ਐਨ. ਬੀ. ਕਮਰਾ ਨੰ. 518 ਵਿਚ ਚਾਹ ਲਈ ਸੱਦਾ ਦਿੱਤਾ | ਸ਼ਿਕਾਇਤ ਅਨੁਸਾਰ ਮਾਸਾਕੀ ਨੂੰ ਰਾਤ 11 ਵਜੇ ਦੇ ਕਰੀਬ ਚਾਹ ਪੀਣ ਤੋਂ ਬਾਅਦ ਨੀਂਦ ਆ ਗਈ ਤੇ ਉਹ ਸੌਂ ਗਿਆ | ਅਗਲੀ ਸਵੇਰ 29 ਅਕਤੂਬਰ ਨੂੰ ਜਦੋਂ ਉਹ ਸਵੇਰੇ 7 ਵਜੇ ਦੇ ਕਰੀਬ ਉੱਠਿਆ ਤਾਂ ਉਸ ਨੇ ਦੇਖਿਆ ਕਿ ਉਸਦਾ ਆਈਫੋਨ 16, ਆਈ. ਪੈਡ ਏਅਰ, ਕ੍ਰੈਡਿਟ ਕਾਰਡ ਅਤੇ 5,000 ਰੁ. ਨਕਦ ਉਸ ਦੇ ਬੈਗ ਵਿਚੋਂ ਗਾਇਬ ਸਨ | ਉਸ ਨੇ ਹੋਟਲ ਦੇ ਰਿਸੈਪਸ਼ਨ ਨਾਲ ਸੰਪਰਕ ਕੀਤਾ ਅਤੇ ਸੀ. ਸੀ. ਟੀ. ਵੀ. ਫੁਟੇਜ ਵੀ ਚੈੱਕ ਕੀਤੀ, ਪਰ ਹੋਟਲ ਸਟਾਫ ਨੇ ਉਸ ਨੂੰ ਪੁਲਿਸ ਸ਼ਿਕਾਇਤ ਦਰਜ ਕਰਵਾਉਣ ਵਿਚ ਮਦਦ ਨਹੀਂ ਕੀਤੀ | ਮਾਸਾਕੀ ਫਿਰ ਦਿੱਲੀ ਵਾਪਸ ਆ ਗਿਆ ਤੇ ਜਾਪਾਨੀ ਦੂਤਾਵਾਸ ਦੀ ਸਲਾਹ 'ਤੇ ਚਾਣਕਿਆ ਪੁਰੀ ਪੁਲਿਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ | ਇਸ ਮਾਮਲੇ ਸੰਬੰਧੀ ਪੁਲਿਸ ਨੇ ਬੀ. ਐਨ. ਐਸ. ਦੀ ਧਾਰਾ 303(2) ਦੇ ਤਹਿਤ ਜ਼ੀਰੋ ਐਫ. ਆਈ. ਆਰ. ਦਰਜ ਕਰਕੇ ਕੇਸ ਨੂੰ ਜਾਂਚ ਲਈ ਐਸ. ਐਸ. ਪੀ. ਮੁਹਾਲੀ ਨੂੰ ਭੇਜ ਦਿੱਤਾ | ਐਫ਼. ਆਈ. ਆਰ. ਆਉਣ ਤੋਂ ਬਾਅਦ ਜ਼ੀਰਕਪੁਰ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਗਲੋਬਲ ਵਿਜ਼ਡਮ ਇੰਟਰਨੈਸ਼ਨਲ ਸਕੂਲ ਡੇਰਾਬੱਸੀ ਵਿਖੇ 'ਗਲੋਬਲ ਫੀਟ' ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ ਵਿਧਾਇਕ ਰੰਧਾਵਾ ਨੇ ਸੀ. ਐਚ. ਸੀ. ਢਕੌਲੀ ਵਿਖੇ ਰੋਗੀ ਕਲਿਆਣ ਸੰਮਤੀ ਦੀ ਮੀਟਿੰਗ ਦੀ ਕੀਤੀ ਪ੍ਰਧਾਨਗੀ <br/>
Ad Position 24
No active advertisement