01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਹਲਕਾ ਵਿਧਾਇਕ ਰੰਧਾਵਾ ਦੀ ਰਹਿਨੁਮਾਈ ਹੇਠ ਹੋਈ ਡੇਰਾਬੱਸੀ ਨਗਰ ਕੌਂਸਲ ਦੀ ਮੀਟਿੰਗ 'ਚ ਅਹਿਮ ਮਤੇ ਪਾਸ <br/>

Ad Position 21
No active advertisement
ਨਗਰ ਕੌਂਸਲ ਦਫ਼ਤਰ ਵਿਖੇ ਹੋਈ ਹਾਊਸ ਮੀਟਿੰਗ 'ਚ ਭਾਗ ਲੈਂਦੇ ਹੋਏ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਤੇ ਸਥਾਨਕ ਕੌਂਸਲਰ | ਤਸਵੀਰ : ਗੁਰਮੀਤ ਸਿੰਘ <br/> 28-12-2025
ਡੇਰਾਬੱਸੀ, 27 ਦਸੰਬਰ (ਗੁਰਮੀਤ ਸਿੰਘ)-ਡੇਰਾਬੱਸੀ ਸ਼ਹਿਰ 'ਚ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਆਮ ਲੋਕਾਂ ਲਈ ਮਿਆਰੀ ਸੁਵਿਧਾਵਾਂ ਨੂੰ ਯਕੀਨੀ ਬਣਾਉਣ ਲਈ ਮਹੱਤਵਪੂਰਨ ਕਦਮ ਚੁੱਕੇ ਗਏ ਹਨ | ਨਗਰ ਕੌਂਸਲ ਡੇਰਾਬੱਸੀ ਦੀ ਹਾਊਸ ਮੀਟਿੰਗ ਦੌਰਾਨ ਸਫ਼ਾਈ ਪ੍ਰਬੰਧਨ, ਰੁਜ਼ਗਾਰ ਦੇ ਮੌਕਿਆਂ, ਬੇਸਹਾਰਾ ਪਸ਼ੂਆਂ ਦੀ ਸਮੱਸਿਆ, ਕੂੜਾ ਪ੍ਰਬੰਧਨ ਤੇ ਸਰਕਾਰੀ ਸੰਪਤੀਆਂ ਦੇ ਸੰਚਾਲਨ ਨਾਲ ਜੁੜੇ ਕਈ ਅਹਿਮ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ | ਕੌਂਸਲ ਪ੍ਰਧਾਨ ਆਸ਼ੂ ਉਪਨੇਜਾ ਦੀ ਅਗਵਾਈ ਹੇਠ ਹੋਈ ਨਗਰ ਕੌਂਸਲ ਡੇਰਾਬੱਸੀ ਦੀ ਹਾਊਸ ਮੀਟਿੰਗ 'ਚ ਸ਼ਹਿਰ ਦੀ ਸਫ਼ਾਈ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਫ਼ਾਈ ਸੇਵਕਾਂ ਦੀਆਂ 52 ਅਸਾਮੀਆਂ ਭਰਨ ਸੰਬੰਧੀ ਏਜੰਡਾ ਪੇਸ਼ ਕੀਤਾ, ਜਿਸ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ ਗਈ | ਇਨ੍ਹਾਂ ਅਸਾਮੀਆਂ ਲਈ ਅਰਜ਼ੀਆਂ ਦੇਣ ਦੀ ਆਖ਼ਰੀ ਮਿਤੀ 13 ਮਈ 2025 ਸੀ, ਜਿਨ੍ਹਾਂ 'ਚੋਂ 9 ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾ ਚੁੱਕੀ ਹੈ | ਮੀਟਿੰਗ ਦੌਰਾਨ ਸ਼ਹਿਰ 'ਚ ਲਾਵਾਰਸ ਕੁੱਤਿਆਂ ਦੀ ਵਧ ਰਹੀ ਸਮੱਸਿਆ 'ਤੇ ਵੀ ਵਿਸਥਾਰ ਸਹਿਤ ਚਰਚਾ ਕੀਤੀ ਗਈ ਤੇ ਇਸ ਸਮੱਸਿਆ ਦੇ ਸਥਾਈ ਹੱਲ ਲਈ ਸਾਰੇ ਵਾਰਡਾਂ 'ਚ ਫੀਡਿੰਗ ਪੁਆਇੰਟ ਬਣਾਉਣ ਦਾ ਫ਼ੈਸਲਾ ਲਿਆ ਗਿਆ | ਇਸ ਤੋਂ ਇਲਾਵਾ ਗੁਰੂਗ੍ਰਾਮ ਸਥਿਤ ਫੀਡਬੈਕ ਫਾਊਾਡੇਸ਼ਨ ਚੈਰੀਟੇਬਲ ਟਰੱਸਟ ਵਲੋਂ ਨਗਰ ਕੌਂਸਲ ਨੂੰ ਮਿਲੀ ਅਰਜ਼ੀ 'ਤੇ ਵੀ ਵਿਚਾਰ ਕੀਤਾ | ਟਰੱਸਟ ਵਲੋਂ ਸੈਨੇਟਰੀ ਲੈਂਡਫਿਲ ਸਾਈਟ 'ਤੇ ਪਏ ਲੈਗੇਸੀ ਵੇਸਟ ਨੂੰ ਬਿਨਾਂ ਕਿਸੇ ਫ਼ੀਸ ਤੋਂ ਚੁੱਕ ਕੇ ਇਲਾਕੇ ਨੂੰ ਕੂੜਾ ਮੁਕਤ ਬਣਾਉਣ ਦੀ ਪੇਸ਼ਕਸ਼ ਕੀਤੀ ਗਈ ਹੈ | ਇਸ ਪ੍ਰਸਤਾਵ ਨੂੰ ਸ਼ਹਿਰ ਦੇ ਹਿੱਤ 'ਚ ਮੰਨਦੇ ਹੋਏ ਇਸ ਪ੍ਰਤੀ ਸਕਾਰਾਤਮਕ ਰਵੱਈਆ ਅਪਣਾਇਆ ਗਿਆ, ਜਿਸ ਨਾਲ ਨਗਰ ਕੌਂਸਲ 'ਤੇ ਕੋਈ ਵਾਧੂ ਵਿੱਤੀ ਬੋਝ ਨਹੀਂ ਪਵੇਗਾ ਤੇ ਵਾਤਾਵਰਨ ਸੁਰੱਖਿਆ ਨੂੰ ਉਤਸ਼ਾਹ ਮਿਲੇਗਾ | ਉਪਰੰਤ ਸ਼ਹਿਰ ਦੀ ਸੀਵਰੇਜ ਪ੍ਰਣਾਲੀ ਨੂੰ ਸੁਚਾਰੂ ਬਣਾਈ ਰੱਖਣ ਲਈ ਇਕ ਸੁਪਰ ਸੰਕਸ਼ਨ ਮਸ਼ੀਨ ਖ਼ਰੀਦਣ ਦਾ ਫ਼ੈਸਲਾ ਵੀ ਲਿਆ ਗਿਆ | ਇਸ ਦੇ ਨਾਲ ਹੀ ਡੇਰਾਬੱਸੀ ਦੇ ਵੱਖ-ਵੱਖ ਵਾਰਡਾਂ 'ਚ ਸਥਿਤ ਲਗਭਗ 11 ਕਮਿਊਨਿਟੀ ਸੈਂਟਰਾਂ ਜਿਵੇਂ ਤਹਿਸੀਲ ਰੋਡ ਡੇਰਾਬੱਸੀ, ਵਾ. ਨੰ. 14 ਡੇਰਾਬੱਸੀ, ਈਸਾਪੁਰ, ਸੈਦਪੁਰ, ਮੁਬਾਰਕਪੁਰ ਮੇਹਰਾ, ਮੀਰਪੁਰ, ਦੇਵੀਨਗਰ, ਖਟੀਕ ਧਰਮਸ਼ਾਲਾ ਡੇਰਾਬੱਸੀ ਅਤੇ ਸੈਣੀ ਧਰਮਸ਼ਾਲਾ (ਗੌਤਮ ਢਾਬੇ ਦੇ ਨੇੜੇ) ਸਮੇਤ ਹੋਰਨਾਂ ਸੈਂਟਰਾਂ ਦੀ ਸਾਂਭ-ਸੰਭਾਲ, ਬੁਕਿੰਗ ਫ਼ੀਸ ਨਿਰਧਾਰਤ ਕਰਨ ਤੇ ਉਨ੍ਹਾਂ ਦੇ ਸੰਚਾਲਨ ਲਈ ਕਰਮਚਾਰੀਆਂ ਦੀ ਨਿਯੁਕਤੀ ਸੰਬੰਧੀ ਵੀ ਅਹਿਮ ਫ਼ੈਸਲੇ ਲਏ ਗਏ |

Ad Position 22
No active advertisement
ਪਿਛਲੀ ਖ਼ਬਰ 9 ਕਿੱਲੋ ਚਰਸ ਸਮੇਤ 2 ਕਾਬੂ ਅਗਲੀ ਖ਼ਬਰ ਲੋਕ ਸਭਾ ਮੈਂਬਰ ਕੰਗ ਨੇ ਸੈਕਟਰ-125 ਵਿਖੇ ਨਵਾਂ ਥਾਣਾ ਬਣਾਉਣ ਲਈ ਡੀ. ਜੀ. ਪੀ. ਨੂੰ ਲਿਖਿਆ ਪੱਤਰ
Ad Position 24