03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਕਾਰਾਂ ਦੇ ਸ਼ੋਅਰੂਮ ਅੰਦਰ ਹੋਈ ਫਾਈਰਿੰਗ ਦੇ ਮਾਮਲੇ 'ਚ ਮੱੁਖ ਮੁਲਜ਼ਮ ਨੂੰ ਮਿਲੀ ਜ਼ਮਾਨਤ

Ad Position 21
repet_subhas-goyals [Copy P29]
ਅਜੀਤ ਡੈਸਕ 28-12-2025
ਐੱਸ. ਏ. ਐੱਸ. ਨਗਰ, 27 ਦਸੰਬਰ (ਕਪਿਲ ਵਧਵਾ)-ਮੁਹਾਲੀ ਸਥਿਤ ਢੀਂਡਸਾ ਕਾਰ ਬਾਜ਼ਾਰ ਵਿਖੇ ਆਈਲਟਸ ਸੈਂਟਰ ਚਲਾਉਣ ਵਾਲੇ ਅੰਕਿਤ ਪਾਜੇਤਾ ਨਾਲ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ ਅਤੇ ਫਾਈਰਿੰਗ ਦੇ ਮਾਮਲੇ 'ਚ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਮਨਦੀਪ ਸਿੰਘ ਢੀਂਡਸਾ ਨੂੰ ਜੱਜ ਹਰਦੀਪ ਸਿੰਘ ਦੀ ਅਦਾਲਤ ਵਲੋਂ ਨਿਯਮਿਤ ਜ਼ਮਾਨਤ ਦੇ ਦਿੱਤੀ ਗਈ | ਇਹ ਮਾਮਲਾ 15 ਦਸੰਬਰ 2024 ਨੂੰ ਥਾਣਾ ਆਈ. ਟੀ. ਸਿਟੀ ਵਿਖੇ ਬੀ. ਐਨ. ਐੱਸ. ਦੀ ਧਾਰਾ 125, 115 (20), 316 (2), 3 (5) ਤੇ ਅਸਲ੍ਹਾ ਐਕਟ ਦੀ ਧਾਰਾ 25 ਤਹਿਤ ਦਰਜ ਕੀਤਾ ਗਿਆ ਸੀ | ਸ਼ਿਕਾਇਤ ਅਨੁਸਾਰ ਸੈਕਿੰਡ ਹੈਂਡ ਇੰਡੇਵਰ ਕਾਰ ਦੀ ਖ਼ਰੀਦ ਨੂੰ ਲੈ ਕੇ 29 ਸਤੰਬਰ ਨੂੰ ਦਿੱਤੀ ਗਈ 50 ਹਜ਼ਾਰ ਰੁ. ਦੀ ਟੋਕਨ ਮਨੀ ਵਾਪਸ ਨਾ ਕਰਨ ਕਾਰਨ ਦੋਵਾਂ ਧਿਰਾਂ ਵਿਚਕਾਰ 14 ਦਸੰਬਰ ਨੂੰ ਕਾਰਾਂ ਦੇ ਸ਼ੋਅਰੂਮ 'ਤੇ ਤਣਾਅ ਵਧ ਗਿਆ ਸੀ, ਜਿਸ ਦੌਰਾਨ ਮਨਦੀਪ ਸਿੰਘ ਅਤੇ ਉਸ ਦੇ ਦੋਸਤ 'ਤੇ ਅੰਕਿਤ 'ਤੇ 3-4 ਗੋਲੀਆਂ ਚਲਾਉਣ ਦਾ ਦੋਸ਼ ਲੱਗਾ ਸੀ | ਪਟੀਸ਼ਨਕਰਤਾ ਦਾ ਦਾਅਵਾ ਹੈ ਕਿ ਇਕ ਗੋਲੀ ਉਸ ਦੇ ਬੂਟ ਤੇ ਪੈਰ ਨੂੰ ਛੂਹਦੀ ਹੋਈ ਨਿਕਲੀ ਸੀ | ਅਦਾਲਤ 'ਚ ਇਸਤਗਾਸਾ ਪੱਖ ਨੇ ਦਲੀਲ ਦਿੱਤੀ ਕਿ ਮਨਦੀਪ ਸਿੰਘ ਢੀਂਡਸਾ ਦਾ ਇਰਾਦਾ ਉਸ ਦਿਨ ਪੀੜਤ ਦਾ ਕਤਲ ਕਰਨ ਦਾ ਸੀ, ਇਸ ਲਈ ਉਸ ਨੂੰ ਜ਼ਮਾਨਤ ਨਾ ਦਿੱਤੀ ਜਾਵੇ, ਜਦਕਿ ਦੂਜੇ ਪਾਸੇ ਬਚਾਅ ਪੱਖ ਨੇ ਕਿਹਾ ਇਹ ਦੋਸ਼ ਝੂਠੇ ਹਨ ਤੇ ਸ਼ਿਕਾਇਤਕਰਤਾ ਦੇ ਲੱਗੀਆਂ ਸਾਰੀਆਂ ਸੱਟਾ ਸਧਾਰਨ ਹਨ | ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਹਥਿਆਰ ਨੂੰ ਜ਼ਬਤ ਕਰਕੇ ਐਫ. ਐਸ. ਐਲ. ਵਿਖੇ ਭੇਜਿਆ ਜਾ ਚੁੱਕਾ ਹੈ, ਜਿਸ ਦੇ ਚਲਦਿਆਂ ਜਾਂਚ ਲਈ ਹੁਣ ਉਸ ਦੀ ਹੋਰ ਹਿਰਾਸਤ ਦੀ ਲੋੜ ਨਹੀਂ | ਇਸੇ ਦੌਰਾਨ ਅਦਾਲਤ ਨੇ ਦੋਵਾਂ ਪੱਖਾਂ ਨੂੰ ਸੁਣਨ ਮਗਰੋਂ ਕਿਹਾ ਕਿ ਟਰਾਇਲ ਪੂਰਾ ਹੋਣ ਵਿਚ ਸਮਾਂ ਲੱਗੇਗਾ ਅਤੇ ਪਟੀਸ਼ਨਕਰਤਾ ਦੀ ਹੋਰ ਹਿਰਾਸਤ ਦਾ ਕੋਈ ਮਕਸਦ ਨਹੀਂ ਹੈ, ਲਿਹਾਜ਼ਾ ਮਨਦੀਪ ਸਿੰਘ ਢੀਂਡਸਾ ਨੂੰ ਸ਼ਰਤਾਂ ਅਧੀਨ ਜ਼ਮਾਨਤ ਦੇ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਮਾਮਲਾ ਹਥਿਆਰਬੰਦ ਵਿਅਕਤੀਆਂ ਵਲੋਂ ਸ਼ਿਵਾ ਜੀ ਨਗਰ 'ਚ ਦਹਿਸ਼ਤ ਮਚਾਉਣ ਦਾ-ਪੁਲਿਸ ਵਲੋਂ ਮੁਕੱਦਮਾ ਦਰਜ, ਔਰਤ ਗਿ੍ਫ਼ਤਾਰ ਅਗਲੀ ਖ਼ਬਰ ਮੁਹਾਲੀ ਦੇ ਫੇਜ਼-3ਬੀ2 ਮਾਰਕੀਟ ਵਿਖੇ ਥਾਰ 'ਚ ਸਵਾਰ ਹੋ ਕੇ ਹੁੱਲੜਬਾਜ਼ੀ ਕਰਨ ਦੇ ਦੋਸ਼ ਹੇਠ ਢਾਬਾ ਮਾਲਕ ਸਮੇਤ ਦੋ ਕਾਬੂ...
Ad Position 24