30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸਖ਼ਤੀ ਦੇ ਬਾਵਜੂਦ ਡੇਰਾਬੱਸੀ ਦੇ ਪਿੰਡ ਮੀਆਂਪੁਰ 'ਚ ਮੁੜ ਤੋਂ ਮਿੱਟੀ ਦੀ ਨਾਜਾਇਜ਼ ਮਾਈਨਿੰਗ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 29-12-2025
ਡੇਰਾਬੱਸੀ, 28 ਦਸੰਬਰ (ਗੁਰਮੀਤ ਸਿੰਘ)-ਇਥੋਂ ਦੇ ਨੇੜਲੇ ਪਿੰਡ ਮੀਆਂਪੁਰ ਵਿਖੇ ਮਿੱਟੀ ਦੀ ਨਾਜਾਇਜ਼ ਮਾਈਨਿੰਗ ਮੁੜ ਤੋਂ ਚਾਲੂ ਹੋ ਚੁੱਕੀ ਹੈ | ਮਾਈਨਿੰਗ ਮਾਫੀਆ ਰਾਤ ਦੇ ਹਨੇਰੇ 'ਚ ਪਿੰਡ 'ਚ ਸਥਿਤ ਗੋਲਡਨ ਫਾਰੈਸਟ ਦੀ ਲਾਵਾਰਿਸ ਪਈ ਜ਼ਮੀਨ 'ਚੋਂ ਰੋਜ਼ਾਨਾ ਲੱਖਾਂ ਰੁਪਏ ਦੀ ਮਿੱਟੀ ਚੋਰੀ ਕਰਕੇ ਸਰਕਾਰ ਨੂੰ ਚੂਨਾ ਲਾ ਰਿਹਾ ਹੈ | ਇਸ ਸੰਬੰਧੀ ਪਿੰਡ ਵਾਸੀਆ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਦਰਜਨਾਂ ਸ਼ਿਕਾਇਤਾਂ ਕਰਨ ਦੇ ਬਾਵਜੂਦ ਮਾਈਨਿੰਗ ਵਿਭਾਗ ਕੋਈ ਕਾਰਵਾਈ ਨਹੀਂ ਕਰ ਰਿਹਾ | ਪਿੰਡ ਵਾਸੀਆ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਵਿਭਾਗ ਦੀ ਢਿੱਲੀ ਕਾਰਵਾਈ ਵੇਖ ਕੇ ਜਾਪਦਾ ਹੈ ਕਿ ਇਹ ਸਾਰਾ ਖੇਡ ਮਿਲੀਭੁਗਤ ਨਾਲ ਚੱਲ ਰਿਹਾ ਹੈ | ਪਿੰਡ ਮੀਆਂਪੁਰ 'ਚ ਲੰਬੇ ਸਮੇਂ ਤੋਂ ਗੋਲਡਨ ਫਾਰੈਸਟ ਦੀ ਜ਼ਮੀਨ 'ਚ ਨਾਜਾਇਜ਼ ਮਿੱਟੀ ਚੁੱਕੀ ਜਾ ਰਹੀ ਹੈ | ਇਥੇ ਵੱਡੇ-ਵੱਡੇ ਟੋਏ ਪੈ ਗਏ ਹਨ, ਜੋ ਦੱਸਦੇ ਹਨ ਕਿ ਜੇ. ਸੀ. ਬੀ. ਅਤੇ ਪੋਕਲੇਨ ਵਰਗੀਆਂ ਭਾਰੀ ਮਸ਼ੀਨਾਂ ਨਾਲ ਰੋਜ਼ਾਨਾ ਲੱਖਾਂ ਰੁ. ਦੀ ਮਿੱਟੀ ਚੁੱਕੀ ਜਾ ਰਹੀ ਹੈ | ਇਸ ਕੰਮ 'ਚ ਲੱਗੇ ਦਰਜਨਾਂ ਦੀ ਗਿਣਤੀ 'ਚ ਟਿੱਪਰ ਸੜਕਾਂ 'ਤੇ ਓਵਰਲੋਡ ਹੋ ਬੇਖੌਫ ਦੌੜਦੇ ਨਜ਼ਰ ਆਉਂਦੇ ਹਨ | 'ਅਜੀਤ' ਵਲੋਂ ਪਹਿਲਾਂ ਵੀ ਖਬਰਾਂ ਪ੍ਰਕਾਸ਼ਿਤ ਕਰਨ 'ਤੇ ਹਰਕਤ 'ਚ ਆਏ ਪ੍ਰਸ਼ਾਸਨ ਨੇ ਅਣਪਛਾਤੇ ਵਿਅਕਤੀਆ ਖ਼ਿਲਾਫ਼ ਕੇਸ ਦਰਜ ਕੀਤਾ ਸੀ | ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਮਾਫੀਆ ਦੀ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਮਾਈਨਿੰਗ ਵਿਭਾਗ ਨੇ ਸਿਰਫ਼ ਖਾਨਾਪੂਰਤੀ ਕਰਕੇ ਕਾਗ਼ਜ਼ੀ ਕਾਰਵਾਈ ਕਰਦੇ ਹੋਏ ਅੱਖਾਂ 'ਚ ਧੂੜ ਝੋਕਣ ਵਾਲਾ ਕੰਮ ਕੀਤਾ ਸੀ, ਜਿਸ ਦੇ ਨਤੀਜੇ ਵਜੋਂ ਕੁਝ ਦਿਨ ਬੰਦ ਹੋਣ ਤੋਂ ਬਾਅਦ ਮਾਈਨਿੰਗ ਮੁੜ ਤੋਂ ਚਾਲੂ ਹੋ ਗਈ ਹੈ | ਇਸ ਸੰਬੰਧੀ ਮਾਈਨਿੰਗ ਵਿਭਾਗ ਦੇ ਐਸ. ਡੀ. ਓ. ਰਵਿੰਦਰਪਾਲ ਨੇ ਕਿਹਾ ਕਿ ਜਾਣਕਾਰੀ ਮਿਲਣ 'ਤੇ ਮੌਕੇ 'ਤੇ ਜਾ ਕੇ ਮੁਲਜ਼ਮਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਪੁਲਿਸ ਨੂੰ ਸ਼ਿਕਾਇਤ ਕਰਕੇ ਕੇਸ ਦਰਜ ਕਰਵਾਇਆ ਗਿਆ ਸੀ ਅਤੇ ਮੁਲਜ਼ਮਾਂ ਦੀ ਭਾਲ ਪੁਲਿਸ ਨੂੰ ਕਰਨੀ ਹੈ |

Ad Position 22
No active advertisement
ਪਿਛਲੀ ਖ਼ਬਰ ਬੈਸਟੈਕ ਮਾਲ ਫੇਜ਼-11 'ਚ ਵੱਡੇ ਪੱਧਰ 'ਤੇ ਮੌਕ ਡਰਿੱਲ, 80 ਪੁਲਿਸ ਮੁਲਾਜ਼ਮਾਂ ਨੇ ਲਿਆ ਹਿੱਸਾ <br/> ਅਗਲੀ ਖ਼ਬਰ ਇਟਲੀ 'ਚ ਕੌਂਸਲੇਟ ਅਧਿਕਾਰੀਆਂ ਨੇ ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੀਤਾ ਯਾਦ <br/>
Ad Position 24