ਐਸ. ਏ. ਐਸ. ਨਗਰ, 28 ਦਸੰਬਰ (ਪ੍ਰੋ. ਅਵਤਾਰ ਸਿੰਘ)-ਮੁਹਾਲੀ ਸ਼ਹਿਰ ਅੰਦਰ ਗਮਾਡਾ ਪਬਲਿਕ ਹੈਲਥ ਵਿੰਗ ਵਲੋਂ ਸਾਫ ਪਾਣੀ ਦੀ ਪਾਈਪ ਲਾਈਨ ਦੀ ਰਿਪੇਅਰ ਕਰਨ ਲਈ 29 ਦਸੰਬਰ ਨੂੰ ਜੰਡਪੁਰ ਵਾਟਰ ਵਰਕਸ ਦੀ ਸ਼ਟ-ਡਾਊਨ ਲਈ ਗਈ ਹੈ | ਇਸ ਲਈ ਮੁਹਾਲੀ ਸ਼ਹਿਰ ਦੇ ਫੇਜ਼ 9, 10, 11, ਸੈਕਟਰ 48ਸੀ, ਸੈਕਟਰ 70, 71 ਅਤੇ ਪਿੰਡ ਮਟੌਰ ਵਿਖੇ ਪਾਣੀ ਦੀ ਸਪਲਾਈ ਹੇਠ ਲਿਖੇ ਸਮੇਂ ਅਨੁਸਾਰ ਪ੍ਰਭਾਵਿਤ ਰਹੇਗੀ | ਇਸ ਸੰਬੰਧੀ ਕਾਰਜਕਾਰੀ ਇੰਜੀਨੀਅਰ ਮੁਹਾਲੀ ਨੇ ਦੱਸਿਆ ਕਿ 29 ਦਸੰਬਰ ਸਵੇਰ ਦੀ ਸਪਲਾਈ ਆਮ ਦੀ ਤਰ੍ਹਾਂ ਪ੍ਰੈਸ਼ਰ ਨਾਲ ਆਵੇਗੀ, ਪਰ ਦੁਪਹਿਰ ਦੀ ਪਾਣੀ ਦੀ ਸਪਲਾਈ ਨਹੀਂ ਹੋਵੇਗੀ, ਜਦਕਿ ਸ਼ਾਮ ਨੂੰ ਪਾਣੀ ਦੀ ਸਪਲਾਈ ਪਾਣੀ ਦੀ ਉਪਲੱਬਤਾ ਮੁਤਾਬਕ ਹੋਵੇਗੀ | ਉਨ੍ਹਾਂ ਦੱਸਿਆ ਕਿ 30 ਦਸੰਬਰ ਨੂੰ ਸਵੇਰ ਦੀ ਸਪਲਾਈ ਘੱਟ ਪ੍ਰੈਸ਼ਰ ਨਾਲ ਆਵੇਗੀ | ਉਨ੍ਹਾਂ ਇਨ੍ਹਾਂ ਹਾਲਾਤਾਂ 'ਚ ਸ਼ਹਿਰ ਵਾਸੀਆਂ ਨੂੰ ਵਿਭਾਗ ਨੂੰ ਸਹਿਯੋਗ ਦੇਣ ਦੀ ਬੇਨਤੀ ਕੀਤੀ ਹੈ |