01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਕਾਰ ਦੀ ਟੱਕਰ ਨਾਲ ਵਿਦਿਆਰਥਣ ਦੀ ਲੱਤ ਟੁੱਟਣ ਦੇ ਮਾਮਲੇ 'ਚ ਡਰਾਈਵਰ ਵਿਰੁੱਧ ਪਰਚਾ ਦਰਜ

Ad Position 21
No active advertisement
ਅਜੀਤ ਡੈਸਕ 29-12-2025
ਜ਼ੀਰਕਪੁਰ, 28 ਦਸੰਬਰ (ਮਨਿੰਦਰ ਸਿੰਘ)-ਜ਼ੀਰਕਪੁਰ-ਪੰਚਕੂਲਾ ਮੁੱਖ ਮਾਰਗ 'ਤੇ ਤੇਜ਼ ਰਫ਼ਤਾਰ ਫਾਰਚੂਨਰ ਕਾਰ ਦੀ ਟੱਕਰ ਤੋਂ ਬਾਅਦ ਇਕ ਵਿਦਿਆਰਥਣ ਜ਼ਖ਼ਮੀ ਹੋ ਗਈ ਸੀ | ਪੀੜਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਬਲਟਾਣਾ ਪੁਲਿਸ ਨੇ ਡਰਾਈਵਰ ਵਿਰੁੱਧ ਮਾਮਲਾ ਦਰਜ ਕੀਤਾ ਹੈ | ਹਾਦਸੇ 'ਚ ਵਿਦਿਆਰਥਣ ਦੀ ਲੱਤ ਟੁੱਟ ਗਈ ਸੀ | ਜਾਣਕਾਰੀ ਅਨੁਸਾਰ ਰਿਨੀ (23) ਵਾਸੀ ਜ਼ਿਲ੍ਹਾ ਭਿਵਾਨੀ ਹਰਿਆਣਾ ਬੀਤੀ 2 ਨਵੰਬਰ ਨੂੰ ਐਚ. ਪੀ. ਐਸ. ਸੀ. ਦੀ ਪ੍ਰੀਖਿਆ ਦੇਣ ਲਈ ਪੰਚਕੂਲਾ ਜਾ ਰਹੀ ਸੀ | ਟ੍ਰੈਫਿਕ ਜਾਮ ਹੋਣ ਕਾਰਨ ਉਸ ਨੇ ਇਕ ਐਕਟਿਵਾ ਸਕੂਟਰ ਆਨਲਾਈਨ ਬੁੱਕ ਕੀਤਾ ਅਤੇ ਜਦੋਂ ਉਹ ਤੇ ਉਸ ਦਾ ਸਕੂਟਰ ਚਾਲਕ ਵਿਜੇ ਸਿੰਘ ਜ਼ੀਰਕਪੁਰ-ਪੰਚਕੂਲਾ ਮੁੱਖ ਮਾਰਗ 'ਤੇ ਦੂਜੇ ਫਲਾਈਓਵਰ 'ਤੇ ਚੜ੍ਹ ਰਹੇ ਸਨ ਤਾਂ ਇਕ ਤੇਜ਼ ਰਫ਼ਤਾਰ ਟੋਇਟਾ ਫਾਰਚੂਨਰ ਨੇ ਉਨ੍ਹਾਂ ਨੂੰ ਖੱਬੇ ਪਾਸਿਓਾ ਪਿੱਛੇ ਤੋਂ ਟੱਕਰ ਮਾਰ ਦਿੱਤੀ | ਹਾਦਸੇ 'ਚ ਰਿਨੀ ਤੇ ਸਕੂਟਰ ਚਾਲਕ ਸੜਕ 'ਤੇ ਡਿੱਗ ਪਏ ਅਤੇ ਜ਼ਖ਼ਮੀ ਹੋ ਗਏ, ਜਿਸ ਦੌਰਾਨ ਰਾਹਗੀਰਾਂ ਨੇ ਉਸ ਨੂੰ ਅਲਕਮਿਸਟ ਹਸਪਤਾਲ ਪੰਚਕੂਲਾ 'ਚ ਇਲਾਜ ਲਈ ਭਰਤੀ ਕਰਵਾਇਆ | ਇਸ ਤੋਂ ਥੋੜੀ ਦੇਰ ਬਾਅਦ ਫਾਰਚੂਨਰ ਦਾ ਡਰਾਈਵਰ ਵਤਸਲ ਹਸਪਤਾਲ ਪਹੁੰਚਿਆ ਤੇ ਇਲਾਜ ਦਾ ਖਰਚਾ ਚੁੱਕਣ ਦਾ ਵਾਅਦਾ ਕਰਕੇ ਚਲਾ ਗਿਆ | ਪੀੜਤਾ ਅਨੁਸਾਰ ਡਰਾਈਵਰ ਨੇ ਬਾਅਦ 'ਚ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ | ਇਸ ਤੋਂ ਬਾਅਦ ਰਿਨੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਦੀ ਸ਼ੁਰੂਆਤੀ ਜਾਂਚ 'ਚ ਡਰਾਈਵਰ ਵਲੋਂ ਲਾਪਰਵਾਹੀ ਦਾ ਖੁਲਾਸਾ ਹੋਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਮੁਹਾਲੀ ਸ਼ਹਿਰ ਅੰਦਰ ਅੱਜ ਤੇ ਕੱਲ੍ਹ ਪਾਣੀ ਦੀ ਸਪਲਾਈ ਰਹੇਗੀ ਪ੍ਰਭਾਵਿਤ ਅਗਲੀ ਖ਼ਬਰ ਚੰਡੀਗੜ੍ਹ ਮੇਅਰ ਦੀ ਕੁਰਸੀ 'ਤੇ ਬੈਠਣ ਲਈ ਭਾਜਪਾ ਦੇ 8 ਦਾਅਵੇਦਾਰ
Ad Position 24