01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਚੰਡੀਗੜ੍ਹ ਮੇਅਰ ਦੀ ਕੁਰਸੀ 'ਤੇ ਬੈਠਣ ਲਈ ਭਾਜਪਾ ਦੇ 8 ਦਾਅਵੇਦਾਰ

Ad Position 21
No active advertisement
ਕੰਵਰਜੀਤ ਸਿੰਘ ਰਾਣਾ, ਦਲੀਪ ਸ਼ਰਮਾ, ਸਾਬਕਾ ਮੇਅਰ ਅਨੂਪ ਗੁਪਤਾ, ਮਹੇਸ਼ਇੰਦਰ ਸਿੰਘ ਸਿੱਧੂ, ਰਾਜਿੰਦਰ ਸ਼ਰਮਾ, ਸੌਰਭ ਜੋਸ਼ੀ, ਸਰਬਜੀਤ ਕੌਰ, ਹਰਪ੍ਰੀਤ ਕੌਰ ਬਬਲਾ | <br/> 29-12-2025
ਚੰਡੀਗੜ੍ਹ, 28 ਦਸੰਬਰ (ਸੰਦੀਪ ਕੁਮਾਰ ਮਾਹਨਾ)–ਸਾਲ 2026 'ਚ ਹੋਣ ਵਾਲੀ ਚੰਡੀਗੜ੍ਹ ਮੇਅਰ ਚੋਣ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਅੰਦਰ ਚੱਲ ਰਹੀ ਕਵਾਇਦ ਅਹਿਮ ਮੋੜ 'ਤੇ ਪਹੁੰਚ ਗਈ ਹੈ | ਮੇਅਰ ਅਹੁਦੇ ਲਈ 8 ਦਾਅਵੇਦਾਰਾਂ ਦੇ ਸਾਹਮਣੇ ਆਉਣ ਨਾਲ ਪਾਰਟੀ ਲਈ ਉਮੀਦਵਾਰ ਦੀ ਚੋਣ ਚੁਣੌਤੀ ਪੂਰਨ ਬਣ ਗਈ ਹੈ, ਜਦਕਿ ਅੰਤਿਮ ਫ਼ੈਸਲਾ ਪਾਰਟੀ ਹਾਈਕਮਾਨ ਦੇ ਹੱਥ ਰਹੇਗਾ | ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ 2026 ਨੂੰ ਧਿਆਨ 'ਚ ਰੱਖਦਿਆਂ ਭਾਜਪਾ ਨੇ ਉਮੀਦਵਾਰਾਂ ਦੀ ਚੋਣ ਲਈ ਅੰਦਰੂਨੀ ਵਿਚਾਰ ਵਟਾਂਦਰਾ ਸ਼ੁਰੂ ਕਰ ਦਿੱਤਾ ਹੈ | ਇਸ ਕਵਾਇਦ ਦੇ ਤਹਿਤ ਚੰਡੀਗੜ੍ਹ ਭਾਜਪਾ ਦੇ ਪ੍ਰਭਾਰੀ ਤੇ ਸੰਸਦ ਮੈਂਬਰ ਅਤੁਲ ਗਰਗ ਚੰਡੀਗੜ੍ਹ ਦੇ ਸੈਕਟਰ 33 ਸਥਿਤ ਪਾਰਟੀ ਦਫ਼ਤਰ 'ਕਮਲਮ' ਪਹੁੰਚੇ, ਜਿਥੇ ਉਹ ਇਕ-ਇਕ ਕਰਕੇ ਮੇਅਰ ਅਹੁਦੇ ਦੇ ਦਾਅਵੇਦਾਰਾਂ ਨਾਲ ਚਰਚਾ ਕਰ ਰਹੇ ਹਨ | ਪਾਰਟੀ ਸੂਤਰਾਂ ਅਨੁਸਾਰ ਅਤੁਲ ਗਰਗ ਵਲੋਂ ਸਾਰੇ ਦਾਅਵੇਦਾਰਾਂ ਦੀ ਸੁਣਵਾਈ ਤੋਂ ਬਾਅਦ ਇਕ ਵਿਸਤਿ੍ਤ ਰਿਪੋਰਟ ਪਾਰਟੀ ਹਾਈਕਮਾਨ ਨੂੰ ਸੌਂਪੀ ਜਾਵੇਗੀ | ਇਸ ਦੇ ਆਧਾਰ 'ਤੇ ਹੀ ਭਾਜਪਾ ਵਲੋਂ ਮੇਅਰ ਤੇ ਹੋਰ ਅਹੁਦਿਆਂ ਲਈ ਉਮੀਦਵਾਰਾਂ ਦੇ ਨਾਂਅ 'ਤੇ ਮੋਹਰ ਲੱਗੇਗੀ | ਇਸ ਤੋਂ ਪਹਿਲਾਂ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਵਲੋਂ ਵੀ ਦੇਰ ਸ਼ਾਮ ਤੱਕ ਦਾਅਵੇਦਾਰਾਂ ਨਾਲ ਅਲੱਗ ਤੌਰ 'ਤੇ ਮੀਟਿੰਗਾਂ ਕਰ ਕੇ ਉਨ੍ਹਾਂ ਦੀ ਦਲੀਲ ਸੁਣੀ ਗਈ ਸੀ | ਇਸ ਸਾਰੀ ਪ੍ਰਕਿਰਿਆ ਦੌਰਾਨ ਪਾਰਟੀ ਅੰਦਰ ਗੰਭੀਰ ਵਿਚਾਰ-ਵਟਾਂਦਰੇ ਤੇ ਅੰਦਰੂਨੀ ਸਿਆਸੀ ਸਰਗਰਮੀ ਦਾ ਮਾਹੌਲ ਬਣਿਆ ਰਿਹਾ | ਮੇਅਰ ਅਹੁਦੇ ਲਈ ਜਿਨ੍ਹਾਂ ਦਾਅਵੇਦਾਰਾਂ ਦੇ ਨਾਂਅ ਸਾਹਮਣੇ ਆਏ ਹਨ, ਉਨ੍ਹਾਂ 'ਚ ਕੰਵਰਜੀਤ ਸਿੰਘ ਰਾਣਾ, ਦਲੀਪ ਸ਼ਰਮਾ, ਸਾਬਕਾ ਮੇਅਰ ਅਨੂਪ ਗੁਪਤਾ, ਮਹੇਸ਼ਇੰਦਰ ਸਿੰਘ ਸਿੱਧੂ, ਰਾਜਿੰਦਰ ਸ਼ਰਮਾ, ਸੌਰਭ ਜੋਸ਼ੀ ਤੇ ਸਰਬਜੀਤ ਕੌਰ ਦੇ ਨਾਂਅ ਸ਼ਾਮਿਲ ਹਨ | ਖ਼ਾਸ ਗੱਲ ਇਹ ਹੈ ਕਿ ਮੌਜੂਦਾ ਮੇਅਰ ਹਰਪ੍ਰੀਤ ਕੌਰ ਬਬਲਾ ਮੁੜ ਤੋਂ ਚੰਡੀਗੜ੍ਹ ਦਾ ਮੇਅਰ ਬਣਨ ਦੀ ਦੌੜ 'ਚ ਸ਼ਾਮਿਲ ਹਨ | ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਭਾਜਪਾ ਇਸ ਵਾਰ ਚੰਡੀਗੜ੍ਹ ਮੇਅਰ ਚੋਣ ਨੂੰ ਲੈ ਕੇ ਕੋਈ ਵੀ ਜੋਖ਼ਮ ਨਹੀਂ ਲੈਣਾ ਚਾਹੁੰਦੀ ਅਤੇ ਇਸ ਲਈ ਉਮੀਦਵਾਰ ਦੀ ਚੋਣ ਬਹੁਤ ਸੋਚ-ਵਿਚਾਰ ਨਾਲ ਕੀਤੀ ਜਾ ਰਹੀ ਹੈ | ਪਿਛਲੇ ਤਜਰਬਿਆਂ ਨੂੰ ਧਿਆਨ 'ਚ ਰੱਖਦਿਆਂ ਪਾਰਟੀ ਹਰ ਪੱਖੋਂ ਮਜ਼ਬੂਤ ਤੇ ਸਹਿਮਤੀ ਵਾਲੇ ਉਮੀਦਵਾਰ ਦੀ ਖੋਜ ਕਰ ਰਹੀ ਹੈ | ਦੱਸਿਆ ਜਾ ਰਿਹਾ ਹੈ ਕਿ ਚੋਣਾਂ ਦੀ ਅਧਿਸੂਚਨਾ ਜਾਰੀ ਹੋਣ ਤੋਂ ਤੁਰੰਤ ਬਾਅਦ ਭਾਜਪਾ ਆਪਣੇ ਉਮੀਦਵਾਰ ਦਾ ਐਲਾਨ ਕਰ ਸਕਦੀ ਹੈ | ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਵਾਰ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ 30 ਜਨਵਰੀ ਤੋਂ ਪਹਿਲਾਂ ਹੀ ਕਰਵਾ ਲਈ ਜਾਵੇ | ਪਾਰਟੀ ਦਫ਼ਤਰ 'ਕਮਲਮ' 'ਚ ਚੱਲ ਰਹੇ ਇਸ ਫਾਈਨਲ ਵਿਚਾਰ ਵਟਾਂਦਰੇ ਨਾਲ ਚੰਡੀਗੜ੍ਹ ਦੀ ਸਿਆਸਤ ਇਕ ਵਾਰ ਫਿਰ ਗਰਮਾ ਗਈ ਹੈ ਤੇ ਸਾਰਿਆਂ ਦਾ ਧਿਆਨ ਭਾਜਪਾ ਦੇ ਅੰਤਿਮ ਫ਼ੈਸਲੇ 'ਤੇ ਟਿਕਿਆ ਹੋਇਆ ਹੈ |
Ad Position 22
No active advertisement
ਪਿਛਲੀ ਖ਼ਬਰ ਕਾਰ ਦੀ ਟੱਕਰ ਨਾਲ ਵਿਦਿਆਰਥਣ ਦੀ ਲੱਤ ਟੁੱਟਣ ਦੇ ਮਾਮਲੇ 'ਚ ਡਰਾਈਵਰ ਵਿਰੁੱਧ ਪਰਚਾ ਦਰਜ ਅਗਲੀ ਖ਼ਬਰ ਪੰਜਾਬ ਸਾਹਿਤ ਅਕਾਦਮੀ ਦਾ 3 ਰੋਜ਼ਾ ਸੈਮੀਨਾਰ ਨਾਟਕ ਤੇ ਅਨੁਵਾਦ 'ਤੇ ਚਰਚਾ ਤਹਿਤ ਸਮਾਪਤ <br/>
Ad Position 24