01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਪੰਜਾਬ ਸਾਹਿਤ ਅਕਾਦਮੀ ਦਾ 3 ਰੋਜ਼ਾ ਸੈਮੀਨਾਰ ਨਾਟਕ ਤੇ ਅਨੁਵਾਦ 'ਤੇ ਚਰਚਾ ਤਹਿਤ ਸਮਾਪਤ <br/>

Ad Position 21
No active advertisement
ਅਜੀਤ ਡੈਸਕ 29-12-2025
ਚੰਡੀਗੜ੍ਹ, 28 ਦਸੰਬਰ (ਅਜਾਇਬ ਸਿੰਘ ਔਜਲਾ)-ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵਲੋਂ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਤੇ ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਸਹਿਯੋਗ ਨਾਲ '2025 ਦੇ ਪੰਜਾਬੀ ਸਾਹਿਤ: ਮੁੱਲ ਤੇ ਮੁਲਾਂਕਣ 'ਤੇ' ਤਿੰਨ ਰੋਜ਼ਾ ਸੈਮੀਨਾਰ ਦੇ ਤੀਜੇ ਦਿਨ 2025 ਦੇ ਨਾਟਕ ਅਤੇ ਅਨੁਵਾਦ 'ਤੇ ਗੱਲਬਾਤ ਤਹਿਤ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ | ਸਭ ਤੋਂ ਪਹਿਲਾਂ ਜਾਣ-ਪਛਾਣ ਕਰਾਉਂਦਿਆਂ ਅਕਾਦਮੀ ਦੇ ਸਕੱਤਰ ਡਾ. ਅਮਰਜੀਤ ਸਿੰਘ ਨੇ ਸੈਮੀਨਾਰ ਦੇ ਮਨੋਰਥ 'ਤੇ ਗੱਲ ਕਰਦਿਆਂ, ਆਉਣ ਵਾਲੇ 25 ਸਾਲਾਂ ਦੇ ਸਾਹਿਤ ਦੀ ਵੀ ਗੱਲ ਕੀਤੀ | ਉਪਰੰਤ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਆਲੋਚਨਾ ਵੀ ਸਿਰਜਣਾਤਮਕ ਹੋਣੀ ਚਾਹੀਦੀ ਹੈ | ਉਪਰੰਤ 2025 ਦੇ ਨਾਟਕ ਦੀ ਗੱਲ ਕਰਦੇ ਹੋਏ ਉੱਘੇ ਆਲੋਚਕ ਡਾ. ਕੁਲਬੀਰ ਮਲਿਕ ਨੇ 2025 ਦੇ ਲਿਖੇ ਨਾਟਕ, ਖੇਡੇ ਨਾਟਕ, ਬਾਲ ਨਾਟਕ, ਨੈਨੋ ਨਾਟਕ, ਨੁੱਕੜ ਨਾਟਕ, ਵਿਗਿਆਨਕ ਨਾਟਕ, ਫਿਲਾਸਫੀਕਲ ਨਾਟਕ ਆਦਿ ਦਾ ਵਰਗੀਕਰਨ ਕਰਕੇ ਮਹੱਤਵਪੂਰਨ ਗੱਲਾਂ ਕੀਤੀਆਂ | ਉਨ੍ਹਾਂ ਨੇ ਮੌਲਿਕ ਨਾਟਕ ਘੱਟ ਲਿਖੇ ਜਾਣ 'ਤੇ ਵੀ ਚਿੰਤਾ ਜ਼ਾਹਿਰ ਕੀਤੀ | ਸੈਮੀਨਾਰ 'ਚ 2025 ਦੇ ਅਨੁਵਾਦ 'ਤੇ ਬੋਲਦਿਆਂ ਨੌਜਵਾਨ ਆਲੋਚਕ ਡਾ. ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇ ਕੋਈ ਅਨੁਵਾਦਕ ਉਸ ਗੂੰਜ ਦਾ ਅਨੁਵਾਦ ਕਰ ਸਕਦਾ ਹੈ ਜਿਹੜੀ ਮੂਲ ਭਾਸ਼ਾ ਵਿਚ ਹੁੰਦੀ ਹੈ, ਤਾਂ ਉਹ ਸਫ਼ਲ ਹੈ | ਉਨ੍ਹਾਂ ਨੇ ਅਨੁਵਾਦ ਦੀ ਇਤਿਹਾਸਕਾਰੀ ਨਾ ਹੋਣ ਦੀ ਚਿੰਤਾ ਕੀਤੀ | ਉਨ੍ਹਾਂ ਕੁਝ ਕਿਤਾਬਾਂ ਤੇ ਸਾਲ ਦੌਰਾਨ ਛਪੀਆਂ ਰਚਨਾਵਾਂ ਦਾ ਜ਼ਿਕਰ ਵੀ ਕੀਤਾ | ਉਪਰੰਤ ਖੋਜਾਰਥੀ ਜਸ਼ਨਪ੍ਰੀਤ ਕੌਰ ਨੇ ਕੁਝ ਸਵਾਲ ਉਠਾਏ ਤੇ ਕਿਹਾ ਕਿ ਬਹੁਤੇ ਅਨੁਵਾਦਕਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਮੁੱਲ ਨਹੀਂ ਮਿਲਦਾ | ਸਮਾਗਮ ਦੇ ਆਖ਼ਰ 'ਚ ਮੁੱਖ ਮਹਿਮਾਨ ਉੱਘੀ ਅਦਾਕਾਰਾ ਤੇ ਰੰਗ ਮੰਚ ਨਿਰਦੇਸ਼ਕ ਅਨੀਤਾ ਸ਼ਬਦੀਸ਼ ਨੇ ਸਮਾਗਮ ਨੂੰ ਸਫ਼ਲ ਕਿਹਾ ਤੇ ਬੁਲਾਰਿਆਂ ਦੀ ਸਾਰੇ ਨੁਕਤਿਆਂ 'ਤੇ ਗੱਲ ਕਰਨ ਦੀ ਸ਼ਲਾਘਾ ਕੀਤੀ | ਅਕਾਦਮੀ ਦੇ ਮੀਤ ਪ੍ਰਧਾਨ ਡਾ. ਅਰਵਿੰਦਰ ਸਿੰਘ ਢਿੱਲੋਂ ਨੇ ਆਏ ਵਿਦਵਾਨਾਂ, ਲੇਖਕਾਂ ਦਾ ਰਸਮੀ ਧੰਨਵਾਦ ਕਰਦੇ ਹੋਏ, ਅਕਾਦਮੀ ਦੇ ਕਾਰਜਾਂ ਦੀ ਤਫ਼ਸੀਲ ਦੱਸੀ | ਮੰਚ ਸੰਚਾਲਨ ਸੈਮੀਨਾਰ ਦੇ ਕੋਆਰਡੀਨੇਟਰ ਤੇ ਸ਼ਾਇਰ ਜਗਦੀਪ ਸਿੱਧੂ ਵਲੋਂ ਨਿਭਾਇਆ ਗਿਆ | ਇਸ ਚਰਚਾ 'ਚ ਧਿਆਨ ਸਿੰਘ ਕਾਹਲੋਂ, ਕਹਾਣੀਕਾਰ ਗੁਰਮੀਤ ਸਿੰਗਲ, ਚਰਨਜੀਤ ਬਾਠ, ਡਾ. ਸੁਰਿੰਦਰ ਗਿੱਲ, ਬਲਕਾਰ ਸਿੱਧੂ, ਭੁਪਿੰਦਰ ਸਿੰਘ ਮਲਿਕ, ਜਗਤਾਰ ਜੋਗ, ਗੁਰਬੀਰ ਬਰਾੜ, ਜਸਵਿੰਦਰ ਕਾਈਨੌਰ, ਵਰਿੰਦਰ ਚੱਠਾ, ਸ਼ਬਦੀਸ਼, ਪ੍ਰੋ. ਗਗਨ, ਦੀਪਕ ਮਹਿਤਾ, ਕੰਵਲਜੀਤ ਆਦਿ ਨੇ ਵੀ ਸ਼ਮੂਲੀਅਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਮੇਅਰ ਦੀ ਕੁਰਸੀ 'ਤੇ ਬੈਠਣ ਲਈ ਭਾਜਪਾ ਦੇ 8 ਦਾਅਵੇਦਾਰ ਅਗਲੀ ਖ਼ਬਰ ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਹਾਈ ਪਾਵਰਡ ਵਰਕਸ ਪਰਚੇਜ਼ ਕਮੇਟੀ ਦੀ ਮੀਟਿੰਗ
Ad Position 24