30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਹਾਈ ਪਾਵਰਡ ਵਰਕਸ ਪਰਚੇਜ਼ ਕਮੇਟੀ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 29-12-2025
ਚੰਡੀਗੜ੍ਹ, 28 ਦਸੰਬਰ (ਰਾਮ ਸਿੰਘ ਬਰਾੜ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਨਿਵਾਸ 'ਚ ਹੋਈ ਹਾਈ ਪਾਵਰਡ ਵਰਕਸ ਪਰਚੇਜ਼ ਕਮੇਟੀ (ਐਚਪੀਡਬਲਿਯੂਪੀਸੀ) ਦੀ ਮੀਟਿੰਗ ਕੀਤੀ ਗਈ | ਮੀਟਿੰਗ 'ਚ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਮਹਤੱਵਪੂਰਨ ਢਾਂਚਿਆਂ ਤੇ ਵਿਕਾਸ ਪਰਿਯੋਜਨਾਵਾਂ ਦੇ ਪ੍ਰਸਤਾਵਾਂ 'ਤੇ ਵਿਚਾਰ-ਵਟਾਂਦਰਾ ਕੀਤਾ ਤੇ ਸੇਵਾਵਾਂ ਅਤੇ ਕੰਮਾਂ ਦੀ ਖਰੀਦ ਨਾਲ ਸੰਬੰਧਿਤ ਮਹਤੱਵਪੂਰਨ ਫੈਸਲੇ ਕੀਤੇ ਗਏ | ਮੀਟਿੰਗ ਵਿਚ ਕੁਲ 58 ਟੈਂਡਰਾਂ 'ਤੇ ਵਿਚਾਰ ਕੀਤਾ, ਜਿਨ੍ਹਾਂ ਦੀ ਕੁਲ ਅੰਦਾਜ਼ਾ ਲਾਗਤ ਲਗਪਗ 4216 ਕਰੋੜ ਰੁਪਏ ਸੀ | ਇਨ੍ਹਾਂ 'ਚੋਂ 2 ਟੈਂਡਰਾਂ ਨੂੰ ਰੀ-ਟੈਂਡਰ ਕਰਨ ਦਾ ਫੈਸਲਾ ਕੀਤਾ | ਬਾਕੀ 56 ਟੈਂਡਰਾਂ, ਜਿਨ੍ਹਾਂ ਦੀ ਕੁਲ ਅੰਦਾਜ਼ਾ ਲਾਗਤ ਲਗਪਗ 4166 ਕਰੋੜ ਰੁਪਏ ਸੀ, 'ਤੇ ਬੋਲੀਦਾਤਾਵਾਂ ਦੇ ਨਾਲ ਵਿਸਤਾਰ ਨੈਗੋਸੀਏਸ਼ਨ ਦੇ ਬਾਅਦ ਕੁਲ ਕੰਮ ਮੁੱਲ ਲਗਪਗ 4016 ਕਰੋੜ ਰੁਪਏ 'ਤੇ ਸਹਿਮਤੀ ਬਣੀ | ਇਸ ਤਰ੍ਹਾਂ ਨੈਗੋਸੀਏਸ਼ਨ ਪ੍ਰਕਿ੍ਆ ਰਾਹੀਂ ਲਗਪਗ 150 ਕਰੋੜ ਰੁਪਏ ਦੀ ਅੰਦਾਜ਼ਾ ਬੱਚਤ ਯਕੀਨੀ ਕੀਤੀ ਗਈ, ਜਿਸ ਨਾਲ ਸੂਬਾ ਸਰਕਾਰ ਦੇ ਵਿੱਤੀ ਪ੍ਰਬੰਧਨ, ਪਾਰਦਰਸ਼ਿਤਾ ਤੇ ਸਰੋਤਾਂ ਦੇ ਕੁਸ਼ਲ ਵਰਤੋਂ ਨੂੰ ਮਜ਼ਬੂਤੀ ਮਿਲੀ ਹੈ | ਮੀਟਿੰਗ 'ਚ ਊਰਜਾ ਮੰਤਰੀ ਅਨਿਲ ਵਿਜ, ਸਿੱਖਿਆ ਮੰਤਰੀ ਮਹੀਪਾਲ ਢਾਂਡਾ, ਮਾਲ ਮੰਤਰੀ ਵਿਪੁਲ ਗੋਇਲ, ਲੋਕ ਨਿਰਮਾਣ ਮੰਤਰੀ ਰਣਬੀਰ ਗੰਗਵਾ ਤੇ ਸਿੰਚਾਈ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਮੌਜੂਦ ਰਹੇ | ਮੀਟਿੰਗ 'ਚ ਬਿਜਲੀ ਵੰਡ ਖੇਤਰ ਨੂੰ ਮਜਬੂਤ ਕਰਨ ਤਹਿਤ ਨਵੀਨੀਕਿ੍ਤ ਸੁਧਾਰ ਅਧਾਰਿਤ ਅਤੇ ਨਤੀਜੇ ਨਾਲ ਜੁੜੇ ਬਿਜਲੀ ਵੰਡ ਖੇਤਰ ਯੋਜਨਾ (ਆਰ. ਡੀ. ਐਸ. ਐਸ.) ਦੇ ਤਹਿਤ ਪੇਸ਼ ਪ੍ਰਸਤਾਵਾਂ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ | ਇਸ ਦੇ ਤਹਿਤ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਤੇ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ ਵੱਖ-ਵੱਖ ਖੇਤਰਾਂ ਵਿਚ ਵੰਡ ਬੁਨਿਆਦੀ ਢਾਂਚਾ ਵਿਕਾਸ, ਲਾਇਨ ਲਾਸ ਵਿਚ ਕਮੀ, ਨਵੇਂ 33 ਕੇ. ਵੀ. ਸਬ-ਸਟੇਸ਼ਨਾਂ ਦੀ ਸਥਾਪਨਾ ਤੇ ਮੌਜੂਦਾ ਸਬ-ਸਟੇਸ਼ਨਾਂ ਦੇ ਵਿਸਥਾਰ ਅਤੇ ਮਜਬੂਤੀਕਰਨ ਨਾਲ ਸੰਬੰਧਿਤ ਕੰਮਾਂ ਲਈ ਟੈਂਡਰ ਪ੍ਰਕਿਰਿਆ ਪੂਰੀ ਕਰ ਚੁੱਕੀ ਫਰਮਾਂ/ਏਜੰਸੀਆਂ ਨੂੰ ਕੰਮ ਅਲਾਟ ਕਰਨ ਦੀ ਮਨਜ਼ੂਰੀ ਦਿੱਤੀ ਗਈ | ਇਸੇ ਤਰ੍ਹਾਂ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਤਹਿਤ ਵੱਖ-ਵੱਖ ਖੇਤਰਾਂ 'ਚ ਵੰਡ ਵਿਵਸਥਾ ਦੇ ਮਜ਼ਬੂਤੀਕਰਨ ਤੇ ਸਬ-ਸਟੇਸ਼ਨ ਵਿਸਤਾਰ ਨਾਲ ਸੰਬੰਧਿਤ ਕੰਮਾਂ ਨੂੰ ਮਨਜ਼ੂਰੀ ਦਿੱਤੀ ਗਈ | ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਮਨਜ਼ੂਰ ਕੰਮਾਂ ਨੂੰ ਪੂਰੀ ਗੁਣਵੱਤਾ, ਪਾਰਦਰਸ਼ਿਤਾ ਤੇ ਸਮੇਂ ਸਿਰ ਯਕੀਨੀ ਕੀਤਾ ਜਾਵੇ | ਮੀਟਿੰਗ 'ਚ ਹਰਿਆਣਾ ਅਰਬਨ ਡਿਵੇਲਪਮੈਂਟ ਅਥਾਰਿਟੀ ਦੇ ਪਿ੍ੰਸੀਪਲ ਏਡਵਾਈਜਰ ਡੀ. ਐਸ. ਢੇਸੀ, ਲੋਕ ਨਿਰਮਾਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਅਗਰਵਾਲ, ਊਰਜਾ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਸ਼ਿਆਮਲ ਮਿਸ਼ਰਾ, ਉਦਯੋਗ ਅਤੇ ਵਪਾਰ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਕੁਮਾਰ ਅਗਰਵਾਲ, ਸੋਨੀਪਤ ਮਹਾਨਗਰ ਵਿਕਾਸ ਅਥਾਰਿਟੀ ਦੀ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀਮਤੀ ਏ. ਮੋਨਾ ਸ਼ਰੀਨਿਵਾਸ, ਸਪਲਾਈ ਅਤੇ ਨਿਪਟਾਨ ਵਿਭਾਗ ਦੇ ਮਹਾਨਿਦੇਸ਼ਕ ਪੰਕਜ, ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਦੇ ਪ੍ਰਬੰਧ ਨਿਦੇਸ਼ਕ ਡਾ. ਆਦਿਤਿਅ ਦਹੀਆ ਸਮੇਤ ਸਬੰਧਿਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਾਹਿਤ ਅਕਾਦਮੀ ਦਾ 3 ਰੋਜ਼ਾ ਸੈਮੀਨਾਰ ਨਾਟਕ ਤੇ ਅਨੁਵਾਦ 'ਤੇ ਚਰਚਾ ਤਹਿਤ ਸਮਾਪਤ <br/> ਅਗਲੀ ਖ਼ਬਰ ਬੈਸਟੈਕ ਮਾਲ ਫੇਜ਼-11 'ਚ ਵੱਡੇ ਪੱਧਰ 'ਤੇ ਮੌਕ ਡਰਿੱਲ, 80 ਪੁਲਿਸ ਮੁਲਾਜ਼ਮਾਂ ਨੇ ਲਿਆ ਹਿੱਸਾ <br/>
Ad Position 24