01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸੈਕਟਰ-26 'ਚ ਦੋ ਵਿਅਕਤੀਆਂ 'ਤੇ ਚਾਕੂ ਨਾਲ ਹਮਲਾ, ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 29-12-2025
ਚੰਡੀਗੜ੍ਹ, 28 ਦਸੰਬਰ (ਕਪਿਲ ਵਧਵਾ)-ਸੈਕਟਰ-26 'ਚ ਸਵਾਗਤ ਰੈਸਟੋਰੈਂਟ ਨਜ਼ਦੀਕ ਸ਼ੁੱਕਰਵਾਰ ਤੜਕੇ ਲਗਪਗ 2 ਵਜੇ ਚਾਕੂ ਨਾਲ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਹਨੀ ਨਿਵਾਸੀ ਬਾਪੂ ਧਾਮ ਕਾਲੋਨੀ ਦੀ ਸ਼ਿਕਾਇਤ 'ਤੇ ਪੁਲਿਸ ਸਟੇਸ਼ਨ ਸੈਕਟਰ-26 ਚੰਡੀਗੜ੍ਹ ਵਿਖੇ ਐੱਫ. ਆਈ. ਆਰ. ਦਰਜ ਕੀਤੀ ਗਈ ਹੈ | ਸ਼ਿਕਾਇਤਕਰਤਾ ਹਨੀ ਨੇ ਦੱਸਿਆ ਕਿ ਇਮਰਾਨ ਕੁਰੈਸ਼ੀ ਨੇ ਆਪਣੇ ਹੋਰ ਚਾਰ ਸਾਥੀਆਂ ਸਮੇਤ ਉਸ ਅਤੇ ਉਸ ਦੇ ਦੋਸਤ ਰਾਹੁਲ 'ਤੇ ਚਾਕੂ ਨਾਲ ਹਮਲਾ ਕੀਤਾ | ਇਸ ਘਾਤਕ ਹਮਲੇ 'ਚ ਉਹ ਦੋਵੇਂ ਜ਼ਖ਼ਮੀ ਹੋ ਗਏ, ਜਿਸ ਤੋਂ ਬਾਅਦ ਹਨੀ ਨੂੰ ਇਲਾਜ ਲਈ ਜੀ. ਐਮ. ਸੀ. ਐੱਚ. ਸੈਕਟਰ-16 ਲਿਜਾਇਆ ਗਿਆ ਜਦਕਿ ਉਸ ਦੇ ਦੋਸਤ ਰਾਹੁਲ ਨੂੰ ਗੰਭੀਰ ਸੱਟਾ ਲੱਗਣ ਕਾਰਨ ਪੀ. ਜੀ. ਆਈ. ਚੰਡੀਗੜ੍ਹ 'ਚ ਦਾਖ਼ਲ ਕਰਵਾਇਆ ਗਿਆ | ਪੁਲਿਸ ਦੇ ਅਨੁਸਾਰ ਮਾਮਲੇ ਦੀ ਜਾਂਚ ਜਾਰੀ ਹੈ ਤੇ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਸਰਕਾਰ ਵਲੋਂ ਚਹੇਤਿਆਂ ਨੂੰ ਖੁਸ਼ ਕਰਨ ਲਈ ਖਰੜ ਤੇ ਕੁਰਾਲੀ ਦੀ ਵਾਰਡਬੰਦੀ ਮਨਮਰਜ਼ੀ ਦੇ ਤਰੀਕੇ ਨਾਲ ਕੀਤੀ ਤੈਅ-ਗਿੱਲ ਅਗਲੀ ਖ਼ਬਰ ਡੇਰਾਬੱਸੀ ਹਾਈਵੇਅ 'ਤੇ ਸੜਕ ਹਾਦਸੇ 'ਚ ਜ਼ਖ਼ਮੀ ਹੋਏ ਨੌਜਵਾਨ ਦੀ ਮੌਤ
Ad Position 24