ਮੁੱਲਾਂਪੁਰ ਗਰੀਬਦਾਸ, 28 ਦਸੰਬਰ (ਦਿਲਬਰ ਸਿੰਘ ਖੈਰਪੁਰ)-ਬੜੌਦੀ ਟੋਲ ਪਲਾਜ਼ਾ 'ਤੇ ਬੈਨੀਪਾਲ ਗਰੁੱਪ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲਗਾਏ ਤਿੰਨ ਰੋਜ਼ਾ ਲੰਗਰ ਦਾ ਆਖਰੀ ਦਿਨ ਸੀ | ਇਸ ਮੌਕੇ ਮਾਸਟਰ ਹਰਨੇਕ ਸਿੰਘ ਬੜੌਦੀ ਨੇ ਦੱਸਿਆ ਕਿ ਦਸੰਬਰ ਮਹੀਨੇ ਤੋਂ ਲੰਗਰ ਦੀ ਆਰੰਭਤਾ ਬੈਨੀਪਾਲ ਗਰੁੱਪ ਵਲੋਂ ਨਿਊ ਚੰਡੀਗੜ੍ਹ ਦੇ ਪੀ. ਆਰ. 4 ਰੋਡ 'ਤੇ ਕੀਤੀ ਗਈ ਸੀ ਤੇ ਹੁਣ ਲਗਾਤਾਰ ਤਿੰਨ ਦਿਨਾਂ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਤਿੰਨ ਰੋਜ਼ਾ ਲੰਗਰ ਲਗਾਇਆ ਗਿਆ ਸੀ | ਇਸ ਮੌਕੇ ਅਰਦਾਸ ਬੇਨਤੀ ਕਰਨ ਉਪਰੰਤ ਅੱਜ ਸਮਾਪਤੀ ਕੀਤੀ ਗਈ ਹੈ | ਇਸ ਮੌਕੇ ਧਾਰਮਿਕ ਸਮਾਗਮ ਵੀ ਕਰਵਾਇਆ, ਜਿਸ 'ਚ ਰਾਗੀ ਢਾਡੀ ਜਥਿਆਂ ਵਲੋਂ ਸਿੱਖ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਸ ਦੌਰਾਨ ਇਲਾਕੇ ਦੀਆਂ ਸੰਗਤਾਂ ਦਾ ਭਰਵਾਂ ਸਹਿਯੋਗ ਮਿਲਿਆ | ਉਨ੍ਹਾਂ ਦੱਸਿਆ ਕਿ ਅੱਜ ਅਖੀਰਲੇ ਦਿਨ ਲੋਕਹਿੱਤ ਮਿਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਬੈਂਸ ਵਲੋਂ ਬੈਨੀਪਾਲ ਗਰੁੱਪ ਦੇ ਸਰਪ੍ਰਸਤ ਦਲਵਿੰਦਰ ਸਿੰਘ ਬੈਨੀਪਾਲ ਨੂੰ ਨਵਾਂ ਨਾਂਅ ਲੰਗਰਾਂ ਵਾਲਾ ਬਾਬਾ ਦਿੱਤਾ ਤੇ ਉਨ੍ਹਾਂ ਨੂੰ ਸਨਮਾਨਤ ਵੀ ਕੀਤਾ | ਇਸ ਮੌਕੇ ਯੂਥ ਆਗੂ ਬਿੰਦਾ ਬੜੌਦੀ, ਜਗਦੀਸ਼ ਸਿੰਘ ਦੀਸਾ, ਮੇਵਾ ਸਿੰਘ ਖਿਜ਼ਰਾਬਾਦ, ਰਣਵੀਰ ਸਿੰਘ ਬਾਬਾ, ਗੁਰਿੰਦਰ ਸਿੰਘ ਫਤਿਹਗੜ੍ਹ, ਸਾਬਕਾ ਸਰਪੰਚ ਅਵਤਾਰ ਸਿੰਘ ਸਲੇਮਪੁਰ, ਪ੍ਰਗਟ ਸਿੰਘ ਫਾਟਵਾਂ, ਲਖਵੀਰ ਸਿੰਘ ਲੱਖੀ, ਤਰਲੋਚਨ ਸਿੰਘ ਤੋਚੀ, ਨਾਇਬ ਸਿੰਘ ਖੈਰਪੁਰ, ਗੁਰਜੀਤ ਸਿੰਘ ਫੌਜੀ, ਗੁਰਜੀਤ ਸਿੰਘ ਕਰਤਾਰਪੁਰ, ਲਖਵੀਰ ਸਿੰਘ ਜੰਟੀ, ਰਣਜੀਤ ਸਿੰਘ ਮਾਰਸ਼ਲ, ਅਵਤਾਰ ਸਿੰਘ, ਗੁਰਮੇਲ ਸਿੰਘ ਪਲਣਪੁਰ, ਮਾ. ਪਰਮਜੀਤ ਸਿੰਘ ਖਿਜ਼ਰਾਬਾਦ, ਰਣਜੀਤ ਸਿੰਘ ਖਦਰੀ ਤੋਂ ਸਮੇਤ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ |