08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਐੱਮ. ਆਰ. ਪੀ. ਦੀ ਉਲੰਘਣਾ ਪਈ ਮਹਿੰਗੀ ਯੂ. ਟੀ. ਪ੍ਰਸ਼ਾਸਨ ਦੇ ਆਬਕਾਰੀ ਵਿਭਾਗ ਨੇ ਚੰਡੀਗੜ੍ਹ ਦੇ ਕਈ ਠੇਕੇ ਕੀਤੇ ਸੀਲ

Ad Position 21
No active advertisement
ਅਜੀਤ ਡੈਸਕ 31-12-2025
ਚੰਡੀਗੜ੍ਹ, 30 ਦਸੰਬਰ (ਸੰਦੀਪ ਕੁਮਾਰ ਮਾਹਨਾ)–ਸ਼ਹਿਰ ਵਿਚ ਸ਼ਰਾਬ ਦੀ ਵਿੱਕਰੀ ਨੂੰ ਲੈ ਕੇ ਮਨਮਰਜ਼ੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਆਬਕਾਰੀ ਅਤੇ ਕਰ ਵਿਭਾਗ ਨੇ ਸਖ਼ਤ ਰੁਖ਼ ਅਪਣਾਇਆ ਹੈ | ਨਿਊਨਤਮ ਖੁਦਰਾ ਵਿੱਕਰੀ ਮੁੱਲ (ਐੱਮ. ਆਰ. ਐੱਸ. ਪੀ.) ਦੇ ਨਿਯਮ ਤੋੜਨ 'ਤੇ ਚੰਡੀਗੜ੍ਹ ਦੇ ਵੱਖ-ਵੱਖ ਸੈਕਟਰਾਂ ਵਿਚ ਸਥਿਤ ਕਈ ਪ੍ਰਚੂਨ ਸ਼ਰਾਬ ਦੇ ਠੇਕਿਆਂ ਨੂੰ ਸੀਲ ਕਰ ਦਿੱਤਾ ਗਿਆ | ਜਦਕਿ ਇਕ ਬੌਟਲਿੰਗ ਇਕਾਈ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ |
ਯੂ. ਟੀ. ਪ੍ਰਸ਼ਾਸਨ ਦੇ ਆਬਕਾਰੀ ਅਤੇ ਕਰ ਵਿਭਾਗ ਵਲੋਂ ਆਬਕਾਰੀ ਨੀਤੀ 2025-26 ਅਤੇ ਪੰਜਾਬ ਆਬਕਾਰੀ ਐਕਟ, 1914 ਦੇ ਪ੍ਰਾਵਧਾਨਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਇਸ ਮਹੀਨੇ ਇਕ ਵਿਸ਼ੇਸ਼ ਨਿਰੀਖਣ ਮੁਹਿੰਮ ਚਲਾਈ ਗਈ | ਇਸ ਮੁਹਿੰਮ ਦਾ ਮਕਸਦ ਆਬਕਾਰੀ ਖੇਤਰ ਵਿਚ ਅਨੁਸ਼ਾਸਨ ਕਾਇਮ ਰੱਖਣਾ, ਮਾਲੀਆ ਹਾਨੀ ਦੀ ਰੋਕਥਾਮ ਕਰਨਾ ਅਤੇ ਨਿਰਪੱਖ ਵਪਾਰਕ ਪ੍ਰਥਾਵਾਂ ਨੂੰ ਯਕੀਨੀ ਬਣਾਉਣਾ ਹੈ | ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਕਮ-ਆਬਕਾਰੀ ਤੇ ਕਰ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਸ਼ੇਸ਼ ਮੁਹਿੰਮ ਦੌਰਾਨ ਚੰਡੀਗੜ੍ਹ ਦੇ ਵੱਖ-ਵੱਖ ਸੈਕਟਰਾਂ 'ਚ ਸਥਿਤ ਸਾਰੇ ਪ੍ਰਚੂਨ ਸ਼ਰਾਬ ਦੇ ਠੇਕਿਆਂ 'ਤੇ ਅਚਨਚੇਤ ਨਿਰੀਖਣ ਕੀਤੇ ਗਏ | 18 ਦਸੰਬਰ ਨੂੰ ਸੈਕਟਰ-22ਸੀ ਸਥਿਤ ਇਕ ਪ੍ਰਚੂਨ ਸ਼ਰਾਬ ਦੇ ਠੇਕੇ ਨੂੰ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਸੀਲ ਕਰ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ 21 ਦਸੰਬਰ ਨੂੰ ਖੁੱਡਾ ਲਾਹੌਰਾ ਅਤੇ ਧਨਾਸ ਖੇਤਰਾਂ ਵਿਚ ਸਥਿਤ ਦੋ ਸ਼ਰਾਬ ਦੇ ਠੇਕਿਆਂ ਨੂੰ ਨਿਊਨਤਮ ਖੁਦਰਾ ਵਿਕਰੀ ਮੁੱਲ (ਐੱਮ.ਆਰ.ਐੱਸ.ਪੀ) ਦੇ ਲਾਜ਼ਮੀ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਸੀਲ ਕੀਤਾ ਗਿਆ | ਇਸ ਤੋਂ ਇਲਾਵਾ ਅੱਜ ਸੈਕਟਰ-42 ਅਤੇ ਸੈਕਟਰ-61 ਸਥਿਤ ਦੋ ਹੋਰ ਠੇਕਿਆਂ ਦੇ ਨਿਰੀਖਣ ਦੌਰਾਨ ਵੀ ਐੱਮ. ਆਰ. ਐੱਸ. ਪੀ. ਨਾਲ ਸਬੰਧਿਤ ਉਲੰਘਣਾਂ ਸਾਹਮਣੇ ਆਈਆਂ, ਜਿਸ ਉਪਰੰਤ ਦੋਵੇਂ ਠੇਕੇ ਤੁਰੰਤ ਤੌਰ 'ਤੇ ਸੀਲ ਕਰ ਦਿੱਤੇ ਗਏ | ਇਸ ਦੇ ਨਾਲ ਹੀ ਵਿਭਾਗ ਵਲੋਂ ਸ਼ਰਾਬ ਦੀ ਨਿਰਮਾਣ ਅਤੇ ਬੌਟਲਿੰਗ ਨਾਲ ਜੁੜੀਆਂ ਇਕਾਈਆਂ ਦੀ ਨਿਰੰਤਰ ਨਿਗਰਾਨੀ ਵੀ ਕੀਤੀ ਜਾ ਰਹੀ ਹੈ, ਤਾਂ ਜੋ ਸਪਲਾਈ ਚੇਨ ਵਿਚ ਪਾਰਦਰਸ਼ਤਾ ਤੇ ਜਵਾਬਦੇਹੀ ਬਣੀ ਰਹੇ | ਇਸ ਕੜੀ ਤਹਿਤ 28 ਦਸੰਬਰ ਨੂੰ ਚੰਡੀਗੜ੍ਹ ਸਥਿਤ ਬੌਟਲਿੰਗ ਪਲਾਂਟਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ | ਨਿਰੀਖਣ ਦੌਰਾਨ ਮੈਸਰਜ਼ ਜ਼ਨਤ ਬੇਵਰੇਜਜ਼ ਪ੍ਰਾਈਵੇਟ ਲਿਮਿਟਿਡ ਨਾਮਕ ਇਕਾਈ ਵਿਚ ਕਈ ਖ਼ਾਮੀਆਂ ਪਾਈਆਂ ਗਈਆਂ | ਇਨ੍ਹਾਂ ਖ਼ਾਮੀਆਂ ਦੇ ਆਧਾਰ 'ਤੇ ਸਬੰਧਿਤ ਲਾਇਸੈਂਸਧਾਰਕ ਵਿਰੁੱਧ ਪੰਜਾਬ ਆਬਕਾਰੀ ਐਕਟ, 1914 ਅਤੇ ਉਸ ਦੇ ਤਹਿਤ ਬਣਾਏ ਗਏ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਸਥਿਤੀ ਵਿਚ ਨਿਯਮ ਤੋੜਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀਆਂ ਨੇ ਦੁਹਰਾਇਆ ਹੈ ਕਿ ਨਿਰਪੱਖ, ਪਾਰਦਰਸ਼ੀ ਅਤੇ ਸੁਚੱਜੇ ਆਬਕਾਰੀ ਪ੍ਰਸ਼ਾਸਨ ਨੂੰ ਯਕੀਨੀ ਬਣਾਉਣ ਲਈ ਅਜਿਹੇ ਅਚਨਚੇਤ ਨਿਰੀਖਣ ਤੇ ਲਾਗੂਕਰਨ ਮੁਹਿੰਮਾਂ ਭਵਿੱਖ 'ਚ ਵੀ ਜਾਰੀ ਰਹਿਣਗੀਆਂ |
Ad Position 22
No active advertisement
ਪਿਛਲੀ ਖ਼ਬਰ ਧੁੰਦ ਤੇ ਠੰਢ ਵਿਚ ਸਿਹਤ ਪ੍ਰਤੀ ਰਹੋ ਸਾਵਧਾਨ– ਡਾ. ਕੰਗ ਅਗਲੀ ਖ਼ਬਰ ਜੇ.ਐਸ.ਡਬਲਿਊ ਐਮ.ਜੀ ਮੋਟਰ ਇੰਡੀਆ ਨੇ ਆਪਣੇ ਇਲੈਕਟਿ੍ਕ ਵਾਹਨਾਂ ਲਈ ਐਕਸਟੈਂਡਡ ਐਸ਼ੋਰਡ ਬਾਇਬੈਕ ਪ੍ਰੋਗਰਾਮ ਪੇਸ਼ ਕੀਤਾ
Ad Position 24