07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਪਿੰਜੌਰ-ਨਾਲਾਗੜ੍ਹ ਰੋਡ ’ਤੇ ਸਵਾਰੀਆਂ ਨਾਲ ਭਰਿਆ ਆਟੋ ਪਲਟਣ ਕਾਰਨ ਪੰਜ ਜ਼ਖ਼ਮੀ

ਪਿੰਜੌਰ, 7 ਅਗਸਤ (ਕਪਿਲ)-ਪਿੰਜੌਰ-ਨਾਲਾਗੜ੍ਹ ਰੋਡ ‘ਤੇ ਹੁੱਡਾ ਸੈਕਟਰ ਨੇੜੇ ਸਵਾਰੀਆਂ ਨਾਲ ਭਰਿਆ ਹੋਇਆ ਇਕ ਆਟੋ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਉਣ ਉਪਰੰਤ ਪਲਟ ਗਿਆ। ਹਾਦਸੇ ‘ਚ ਆਟੋ ਸਵਾਰ ਕਰੀਬ 5 ਵਿਅਕਤੀ ਜ਼ਖ਼ਮੀ ਹੋ ਗਏ।

Ad Position 21
No active advertisement
ਅਜੀਤ ਡੈਸਕ 08-08-2026
ਪਿੰਜੌਰ, 7 ਅਗਸਤ (ਕਪਿਲ)-ਪਿੰਜੌਰ-ਨਾਲਾਗੜ੍ਹ ਰੋਡ ‘ਤੇ ਹੁੱਡਾ ਸੈਕਟਰ ਨੇੜੇ ਸਵਾਰੀਆਂ ਨਾਲ ਭਰਿਆ ਹੋਇਆ ਇਕ ਆਟੋ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਉਣ ਉਪਰੰਤ ਪਲਟ ਗਿਆ। ਹਾਦਸੇ ‘ਚ ਆਟੋ ਸਵਾਰ ਕਰੀਬ 5 ਵਿਅਕਤੀ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਨੇੜੇ ਮੌਜੂਦ ਲੋਕਾਂ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕਰਦਿਆਂ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਇਲਾਜ ਲਈ ਪਿੰਜੌਰ ਅਰਬਨ ਪੌਲੀਕਲੀਨਿਕ ਸੈਂਟਰ ਵਿਖੇ ਪਹੁੰਚਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਆਟੋ ਖੇੜਾਵਾਲੀ ਤੋਂ ਸਵਾਰੀਆਂ ਲੈ ਕੇ ਸੂਰਜਪੁਰ ਵੱਲ ਜਾ ਰਿਹਾ ਸੀ ਅਤੇ ਇਸੇ ਦੌਰਾਨ ਜਦੋਂ ਇਹ ਹੁੱਡਾ ਸੈਕਟਰ ਨੇੜੇ ਪਹੁੰਚਿਆ ਤਾਂ ਅਚਾਨਕ ਆਟੋ ਦਾ ਸੰਤੁਲਨ ਵਿਗੜ ਗਿਆ ਅਤੇ ਡਿਵਾਈਡਰ ਨਾਲ ਟਕਰਾ ਕੇ ਆਟੋ ਸੜਕ ‘ਤੇ ਪਲਟ ਗਿਆ। ਹਾਦਸਾ ਵਾਪਰਦਿਆਂ ਹੀ ਸਥਾਨਕ ਲੋਕਾਂ ਰਾਹਤ ਕਾਰਜਾਂ ‘ਚ ਜੁਟ ਗਏ, ਜਿਨ੍ਹਾਂ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕੀਤਾ। ਪਿੰਜੌਰ ਅਰਬਨ ਪੌਲੀਕਲੀਨਿਕ ਸੈਂਟਰ ਦੇ ਡਾ. ਰਾਜੀਵ ਭਾਰਦਵਾਜ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਐਂਬੂਲੈਂਸ ਨੂੰ ਤੁਰੰਤ ਮੌਕੇ ‘ਤੇ ਭੇਜਿਆ ਗਿਆ ਅਤੇ ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਦਾ ਹਸਪਤਾਲ ‘ਚ ਮੁੱਢਲਾ ਇਲਾਜ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਕ 4 ਸਾਲਾ ਬੱਚੀ ਖੁਸ਼ੀ ਨੂੰ ਸੱਟ ਲੱਗਣ ਕਾਰਨ ਦੋ ਟਾਂਕੇ ਲਗਾਏ ਗਏ, ਜਦਕਿ ਆਟੋ ਚਾਲਕ ਸਤਬੀਰ ਅਤੇ ਇਕ ਹੋਰ ਜ਼ਖ਼ਮੀ ਦੀ ਹਾਲਤ ਨੂੰ ਦੇਖਦਿਆਂ ਮੁੱਢਲੇ ਇਲਾਜ ਤੋਂ ਬਾਅਦ ਪੰਚਕੂਲਾ ਦੇ ਸੈਕਟਰ-6 ਸਥਿਤ ਸਿਵਲ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ, ਜਿਥੇ ਕਿ ਉਨ੍ਹਾਂ ਦਾ ਇਲਾਜ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਅਫ਼ੀਮ ਸਮੇਤ ਨੇਪਾਲੀ ਗ੍ਰਿਫ਼ਤਾਰ ਅਗਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ
Ad Position 24