ਸਵਾਲ : 771. 'ਮਹਾਂਯਾਨ ਤੇ ਹੀਨਯਾਨ' ਕਿਹੜੇ ਧਰਮ ਦੇ ਫਿਰਕੇ ਹਨ?
772. 'ਸਨਾਤਨੀ ਤੇ ਆਰੀਆ ਸਮਾਜੀ' ਹਿੰਦੂਆਂ 'ਚ ਕੀ ਫਰਕ ਹੈ?
773. 'ਬੋਦੀ ਤੇ ਜੰਞੂ' ਕਿਹੜੇ ਧਰਮ ਦੇ ਚਿੰਨ੍ਹ ਹਨ?
774. 'ਸ਼ਕਤੀ ਪੂਜਾ' ਤੋਂ ਕੀ ਸਮਝਿਆ ਜਾਂਦਾ ਹੈ?
775. 'ਉਮੱਤ' ਦੇ ਕੀ ਅਰਥ ਹਨ?
776. 'ਬਾਲ ਗੁਦਾਂਈ' ਦਾ ਟਿੱਲਾ ਕਿੱਥੇ ਹੈ?
777. ਪੰਜਾਬ, ਹਿਮਾਚਲ, ਚੰਡੀਗੜ੍ਹ, ਦਿੱਲੀ, ਹਰਿਆਣੇ 'ਚ 'ਸਭ ਤੋਂ ਵੱਧ ਮੀਂਹ' ਕਿੱਥੇ ਪੈਂਦਾ ਹੈ?
778. 'ਹੀਜੜੇ' ਕੌਣ ਹੁੰਦੇ ਨੇ?
779. ਨਿਰਮਲੇ ਸੰਤ' ਕਿਨ੍ਹਾਂ ਨੂੰ ਕਿਹਾ ਜਾਂਦਾ ਹੈ?
780. 'ਕੁੰਭ ਦਾ ਇਸ਼ਨਾਨ' ਕਿੰਨੇ ਸਾਲਾਂ ਬਾਅਦ ਆਉਂਦਾ ਹੈ?
ਜਵਾਬ : 771. ਬੁੱਧ ਧਰਮ ਦੇ |
772. ਆਰੀਆ ਬੁੱਤ ਪੂਜ ਨਹੀਂ |
773. ਹਿੰਦੂ ਧਰਮ ਦੀ |
774. ਔਰਤਾਂ ਦੇ ਰੂਪ ਵਿਚ ਦੇਵੀ ਦੁਰਗਾ ਦੀ ਪੂਜਾ |
775. ਹਜ਼ਰਤ ਮੁਹੰਮਦ ਸਾਹਿਬ ਦੇ ਸਮੂਹ ਪੈਰੋਕਾਰਾਂ ਨੂੰ |
776. ਜ਼ਿਲ੍ਹਾ ਚੱਕਵਾਲ-ਲਹਿੰਦਾ ਪੰਜਾਬ |
777. ਧਰਮਸ਼ਾਲਾ-ਹਿਮਾਚਲ ਪ੍ਰਦੇਸ਼ |
778. ਜਿਨ੍ਹਾਂ ਦੇ ਜਣਨ ਅੰਗ ਨਾ ਮਰਦਾਨਾ ਨਾ ਇਸਤਰੀ ਵਰਗੇ ਹੋਣ |
779. ਸਿੱਖਾਂ ਦੀ ਇਕ ਸਾਧੂ ਸੰਪਰਦਾ ਜਿਨ੍ਹਾਂ ਦੇ ਮੋਢੀਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਵਿੱਦਿਆ ਪ੍ਰਾਪਤੀ ਲਈ ਬਨਾਰਸ ਜਾਂ ਕਾਂਸ਼ੀ ਭੇਜਿਆ ਸੀ |
780. ਬਾਰਾਂ ਸਾਲ ਪਿੱਛੋਂ |
-ਮੋਬਾਈਲ : +1-647-403-1299
![]()