08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਕਰਜ਼ਾ ਲਿਮਟਾਂ ਦੀ ਪੇਮੈਂਟ ਜਾਰੀ ਨਾ ਹੋਣ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਐੱਸ.ਬੀ.ਆਈ. ਬੈਂਕ ਦੀ ਬ੍ਰਾਂਚ ਭੁੱਚੋ ਕਲਾਂ ਅੱਗੇ ਕੀਤਾ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 03-06-2025

ਭੁੱਚੋ ਮੰਡੀ, 2 ਜੂਨ (ਬਿੱਕਰ ਸਿੰਘ ਸਿੱਧੂ)-ਪਿਛਲੇ ਲਗਭਗ ਇਕ ਮਹੀਨੇ ਤੋਂ ਖੇਤੀਬਾੜੀ ਅਤੇ ਡੇਅਰੀ ਫਾਰਮ ਦੀਆਂ ਲਿਮਟਾਂ ਦੀ ਪੇਮੈਂਟ ਜਾਰੀ ਨਾ ਹੋਣ ਕਾਰਨ ਕਿਸਾਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਲਈ ਮਜ਼ਬੂਰ ਹਨ | ਕਣਕ ਦੀ ਫ਼ਸਲ ਵੇਚ ਕੇ ਕਿਸਾਨਾਂ ਨੇ ਲਿਮਟਾਂ ਦੀ ਪੇਮੈਂਟ ਬੈਂਕ ਕੋਲ ਜਮ੍ਹਾਂ ਕਰਵਾਈ ਤਾਂ ਜੋ ਨਵੇਂ ਸਿਰੇ ਤੋਂ ਪੇਮੈਂਟ ਜਾਰੀ ਹੋਣ ਤੋਂ ਬਾਅਦ ਜ਼ਮੀਨਾਂ ਦੇ ਠੇਕੇ ਵਗੈਰਾ ਭਰੇ ਜਾ ਸਕਣ ਪ੍ਰੰਤੂ ਬੈਂਕ ਵਲੋਂ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਨ ਦੇ ਬਾਵਜੂਦ ਲਿਮਟਾਂ ਦੀ ਪੇਮੈਂਟ ਜਾਰੀ ਨਹੀਂ ਕੀਤੀ ਜਾ ਰਹੀ, ਜਿਸ ਨੂੰ ੂ ਲੈ ਕੇ ਕਿਸਾਨਾਂ ਨੇ ਐੱਸ ਬੀ ਆਈ ਬੈਂਕ ਦੀ ਬ੍ਰਾਂਚ ਭੁੱਚੋ ਕਲਾਂ ਦੇ ਗੇਟ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਬੈਂਕ ਮੁਲਾਜ਼ਮ ਕਿਸਾਨਾਂ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕਰ ਰਹੇ ਹਨ | ਦਲੀਪ ਸਿੰਘ ਪੁੱਤਰ ਚੰਦ ਸਿੰਘ ਨੇ ਦੱਸਿਆ ਕਿ ਅਸੀਂ ਪਿਛਲੀ ਲਿਮਟ ਦੇ ਪੈਸੇ ਭਰ ਕੇ ਸਾਰੇ ਭਰਾਵਾਂ ਨੇ ਵੱਖਰੀਆਂ-ਵੱਖਰੀਆਂ ਲਿਮਟਾਂ ਨਵੇਂ ਸਿਰੇ ਤੋਂ ਅਪਲਾਈ ਕੀਤੀਆਂ ਨੇ ਜਿਸ ਨੂੰ ਜਾਰੀ ਕਰਨ ਲਈ ਬੈਂਕ ਵਲੋਂ ਸੱਤ ਦਿਨਾਂ ਦਾ ਸਮਾਂ ਦਿੱਤਾ ਗਿਆ ਸੀ ਪ੍ਰੰਤੂ ਇਕ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਬੀਤ ਜਾਣ 'ਤੇ ਵੀ ਪੇਮੈਂਟ ਜਾਰੀ ਨਹੀਂ ਹੋਈ | ਪਿਛਲੇ ਇਕ ਮਹੀਨੇ ਤੋਂ ਬੈਂਕ ਮੁਲਾਜ਼ਮਾਂ ਵਲੋਂ ਲਾਰੇ ਲਗਾਏ ਜਾ ਰਹੇ ਹਨ | ਗੁਰਮੀਤ ਸਿੰਘ ਪੁੱਤਰ ਜੰਗੀਰ ਸਿੰਘ ਨੇ ਦੱਸਿਆ ਕਿ ਸਾਡੀ ਲਿਮਟ ਦੀ ਪੇਮੈਂਟ ਭਰਨ ਦੀ ਆਖ਼ਰੀ ਮਿਤੀ 28 ਮਈ ਸੀ ਪ੍ਰੰਤੂ ਜਦੋਂ ਅਸੀਂ ਲਿਮਟ ਦੇ ਪੈਸੇ ਭਰਨ ਲਈ ਬੈਂਕ ਮੁਲਾਜ਼ਮਾਂ ਵਲੋਂ ਕਹਿ ਦਿੱਤਾ ਜਾਂਦਾ ਹੈ ਕਿ ਭਰ ਦੇਵੋਂ ਪ੍ਰੰਤੂ ਜਦ ਤੱਕ ਨਵੇਂ ਮੈਨੇਜਰ ਨਹੀਂ ਆ ਜਾਂਦੇ ਤਦ ਤੱਕ ਦੁਬਾਰਾ ਪੇਮੈਂਟ ਜਾਰੀ ਨਹੀਂ ਕਰ ਸਕਦੇ | ਅਮਨਦੀਪ ਸਿੰਘ ਲਾਲੀ ਸ਼ੇਰਗਿੱਲ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਨੇ ਦੱਸਿਆ ਕਿ ਲਿਮਟ ਭਰੀ ਨੂੰ ਪੰਦਰਾਂ ਦਿਨ ਹੋ ਚੁੱਕੇ ਹਨ ਪ੍ਰੰਤੂ ਬੈਂਕ ਮੁਲਾਜ਼ਮਾਂ ਦੇ ਵਿਵਹਾਰ ਤੋਂ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਬੈਂਕ ਦਾ ਕੋਈ ਬਾਲੀ ਵਾਰਿਸ ਹੀ ਨਹੀਂ ਹੈ | ਦੂਸਰੇ ਪਾਸੇ ਬੈਂਕ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਬ੍ਰਾਂਚ ਮੈਨੇਜਰ ਦੀ ਬਦਲੀ ਹੋ ਚੁੱਕੀ ਹੈ ਅਤੇ ਨਵਾਂ ਮੈਨੇਜਰ ਨਾ ਆਉਣ ਕਰਕੇ ਇਹ ਸਮੱਸਿਆ ਆ ਰਹੀ ਹੈ | ਇਸ ਸਬੰਧ ਵਿਚ ਰਿਜਨਲ ਮੈਨੇਜਰ ਬਠਿੰਡਾ ਰੋਹਿਤ ਕੱਕੜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਬ੍ਰਾਂਚ ਮੈਨੇਜਰ ਦੀ ਬਦਲੀ ਹੋਣ ਕਰਕੇ ਥੋੜ੍ਹੀ ਸਮੱਸਿਆ ਆਈ ਹੈ ਅਤੇ ਅਸੀਂ ਬਹੁਤ ਜਲਦੀ ਇਸ ਨੂੰ ਹੱਲ ਕਰਕੇ ਸਾਰੇ ਖਾਤਿਆਂ ਨੂੰ ਪੇਮੈਂਟ ਜਾਰੀ ਕਰ ਦੇਵਾਂਗੇ |

Ad Position 22
No active advertisement
ਪਿਛਲੀ ਖ਼ਬਰ 40 ਲੀਟਰ ਲਾਹਣ ਸਮੇਤ ਇਕ ਕਾਬੂ ਅਗਲੀ ਖ਼ਬਰ -ਮਾਮਲਾ ਮਹਿਰਾਜ ਵਿਖੇ ਸੀਵਰੇਜ ਦੀ ਸਮੱਸਿਆ ਦਾ- ਸਾਂਝੀ ਕਮੇਟੀ ਦਾ ਗਠਨ, ਨਗਰ ਨਿਵਾਸੀਆਂ ਨੂੰ ਬੱਝੀ ਆਸ
Ad Position 24