08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

4 ਮਹੀਨੇ ਬਾਅਦ ਦਰਜ ਹੋਇਆ ਸੜਕ ਦੁਰਘਟਨਾ ਦਾ ਮਾਮਲਾ

Ad Position 21
No active advertisement
ਅਜੀਤ ਡੈਸਕ 03-06-2025
ਰਾਮਾਂ ਮੰਡੀ, 2 ਜੂਨ (ਤਰਸੇਮ ਸਿੰਗਲਾ)-ਰਾਮਾਂ ਪੁਲਿਸ ਵਲੋਂ ਕਰੀਬ 4 ਮਹੀਨੇ ਪਹਿਲਾਂ ਹੋਏ ਸੜਕ ਹਾਦਸੇ ਦਾ ਮਾਮਲਾ ਬੀਤੇ ਦਿਨ ਦਰਜ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸੁਖਚਰਨ ਸਿੰਘ ਪੁੱਤਰ ਰਾਮ ਸਿੰਘ ਵਾਸੀ ਪਿੰਡ ਗਿਆਨਾ ਨੇ ਰਾਮਾਂ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਕਰੀਬ ਚਾਰ ਮਹੀਨੇ ਪਹਿਲਾਂ 08-02-2025 ਨੂੰ ਤਲਵੰਡੀ ਸਾਬੋ ਰੋਡ 'ਤੇ ਸਥਿਤ ਰਿਲਾਇੰਸ ਪੰਪ ਦੇ ਨੇੜੇ ਉਸ ਦਾ ਭਾਈ ਸਵਰਨ ਸਿੰਘ ਜਦੋਂ ਆਪਣੇ ਮੋਟਰ ਸਾਈਕਲ ਨੰਬਰ ਪੀ ਬੀ 60 ਡੀ-2887 'ਤੇ ਜਾ ਰਿਹਾ ਸੀ ਤਾਂ ਨਾਮਲੂਮ ਤੇਜ਼ ਰਫ਼ਤਾਰ ਵਾਹਨ ਉਸ ਨੂੰ ਟੱਕਰ ਮਾਰਕੇ ਫ਼ਰਾਰ ਹੋ ਗਿਆ | ਜਿਸ ਵਿਚ ਉਸ ਦਾ ਭਾਈ ਸੱਟਾਂ ਲੱਗਣ ਨਾਲ ਗੰਭੀਰ ਜ਼ਖ਼ਮੀ ਹੋ ਗਿਆ | ਪੁਲਿਸ ਵਲੋਂ ਨਾਮਲੂਮ ਵਾਹਨ ਚਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ | ਮਾਮਲੇ ਦੀ ਜਾਂਚ ਏ.ਐੱਸ.ਆਈ. ਇਕਬਾਲ ਸਿੰਘ ਕਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਮਾਲਵਾ ਕਾਲਜ, ਬਠਿੰਡਾ, ਬੀ.ਸੀ.ਏ. ਭਾਗ ਦੂਜਾ, ਸਮੈਸਟਰ ਤੀਜਾ, ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਸਰਵਹਿਤਕਾਰੀ ਸਕੂਲ ਦੇ ਵਿਦਿਆਰਥੀਆਂ ਨੇ ਮਨੋਰੰਜਕ ਟੂਰ ਲਗਾਇਆ
Ad Position 24