ਭੀਖੀ, 2 ਜੂਨ (ਸਹੋਤਾ)- ਸ੍ਰੀ ਖਾਟੂ ਸ਼ਿਆਮ ਸੇਵਾ ਮੰਡਲ ਐਂਡ ਵੈੱਲਫੇਅਰ ਕਮੇਟੀ ਭੀਖੀ ਵਲੋਂ ਸ੍ਰੀ ਖਾਟੂ ਸ਼ਿਆਮ ਧਾਮ ਅਤੇ ਸਾਲਾਸਰ ਦੇ ਦਰਸ਼ਨਾਂ ਲਈ ਬੱਸ ਯਾਤਰਾ ਨੂੰ ਰਵਾਨਾ ਕੀਤਾ ਗਿਆ | ਹਰੀ ਝੰਡੀ ਦੇਣ ਦੀ ਰਸਮ ਆੜ੍ਹਤੀਆ ਐਸੋਸੀਏਸ਼ਨ ਭੀਖੀ ਦੇ ਸਾਬਕਾ ਪ੍ਰਧਾਨ ਤਰਸੇਮ ਮੈਂਬਰ ਵਲੋਂ ਅਦਾ ਕੀਤੀ ਗਈ | ਉਨ੍ਹਾਂ ਮੰਡਲ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਪ੍ਰਭੂ ਪੇ੍ਰਮੀਆਂ 'ਚ ਉਤਸ਼ਾਹ ਪੈਦਾ ਹੁੰਦਾ ਹੈ ਅਤੇ ਅਜਿਹੇ ਧਾਮਾਂ ਦੇ ਦਰਸ਼ਨ ਕਰ ਕੇ ਲੋਕ ਆਪਣਾ ਜੀਵਨ ਸਫਲ ਬਣਾਉਂਦੇ ਹਨ | ਇਸ ਮੌਕੇ ਮੰਡਲ ਦੇ ਪ੍ਰਧਾਨ ਰਵਿੰਦਰ ਗਰਗ ਮੌੜੀਗੱਡ, ਸਕੱਤਰ ਕਰਨ ਗਰਗ, ਖ਼ਜ਼ਾਨਚੀ ਸ਼ੰਟੂ ਮੈਂਬਰ, ਪੈੱ੍ਰਸ ਸਕੱਤਰ ਵਿੱਕੀ ਮੌੜੀਗੱਡ, ਸੁਰੇਸ਼ ਕੁਮਾਰ ਸ਼ਸ਼ੀ, ਪ੍ਰਦੀਪ ਗਰਗ, ਸੁਰਿੰਦਰ ਗਰਗ ਮੌੜੀਗੱਡ, ਸੰਦੀਪ ਮਹਿਤਾ, ਮੱਖਣ ਲਾਲ ਬਾਂਸਲ ਆਦਿ ਹਾਜ਼ਰ ਸਨ |