08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਝੋਨੇ ਦੀ ਹੱਥੀਂ ਲੁਆਈ ਲਈ ਉਲੀਕੇ ਪ੍ਰੋਗਰਾਮ ਨੇ ਕਿਸਾਨਾਂ ਨੂੰ ਭੰਬਲਭੂਸੇ 'ਚ ਪਾਇਆ

Ad Position 21
No active advertisement
ਪਿੰਡ ਭੈਣੀਬਾਘਾ (ਮਾਨਸਾ) ਵਿਖੇ ਝੋਨਾ ਲਗਾਉਂਦੇ ਹੋਏ ਮਜ਼ਦੂਰ | ਅਜੀਤ ਤਸਵੀਰ <br/> 03-06-2025
ਮਾਨਸਾ, 2 ਜੂਨ (ਗੁਰਚੇਤ ਸਿੰਘ ਫੱਤੇਵਾਲੀਆ)-ਪੰਜਾਬ ਸਰਕਾਰ ਵਲੋਂ ਝੋਨੇ ਦੀ ਹੱਥੀਂ ਲੁਆਈ ਲਈ ਉਲੀਕੇ ਪ੍ਰੋਗਰਾਮ ਨੇ ਕਿਸਾਨਾਂ ਨੂੰ ਭੰਬਲਭੂਸੇ 'ਚ ਪਾ ਦਿੱਤਾ ਹੈ | ਜ਼ਿਕਰਯੋਗ ਹੈ ਕਿ ਪਹਿਲੀ ਜੂਨ ਤੋਂ ਬਠਿੰਡਾ, ਮੁਕਤਸਰ, ਫ਼ਾਜ਼ਿਲਕਾ, ਫ਼ਰੀਦਕੋਟ ਤੇ ਫ਼ਿਰੋਜਪੁਰ ਵਿਖੇ ਝੋਨੇ ਦੀ ਲੁਆਈ 1 ਜੂਨ ਤੋਂ ਸ਼ੁਰੂ ਹੋ ਗਈ ਹੈ ਜਦਕਿ ਬਠਿੰਡਾ ਨਾਲ ਲੱਗਦੇ ਮਾਨਸਾ ਜ਼ਿਲੇ੍ਹ ਲਈ 9 ਜੂਨ ਮਿਥੀ ਗਈ ਹੈ, ਜਿਸ ਕਰ ਕੇ ਲੁਆਈ ਦੇ ਪ੍ਰੋਗਰਾਮਾਂ ਤੋਂ ਅਣਜਾਣ ਬਹੁਤ ਸਾਰੇ ਮਾਨਸਾ ਦੇ ਕਿਸਾਨਾਂ ਨੇ ਬਠਿੰਡਾ ਦੇ ਮੁਤਾਬਿਕ ਹੀ ਝੋਨਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ | ਭੈਣੀਬਾਘਾ ਤੇ ਕੁਝ ਹੋਰ ਪਿੰਡਾਂ 'ਚ ਝੋਨਾ ਲੁਆਈ ਦੀਆਂ ਖ਼ਬਰਾਂ ਪ੍ਰਾਪਤ ਹੋਈਆਂ ਹਨ | ਜਦ ਇਨ੍ਹਾਂ ਪਿੰਡਾਂ ਦੇ ਝੋਨਾ ਲਗਾਉਣ ਵਾਲੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਤਾਂ ਇਸ ਦੀ ਕੋਈ ਜਾਣਕਾਰੀ ਨਹੀਂ ਹੈ | ਉਨ੍ਹਾਂ ਕਿਹਾ ਕਿ ਸਾਨੂੰ ਇਸ ਸਬੰਧੀ ਕਿਸੇ ਵੀ ਵਿਭਾਗ ਦੇ ਅਧਿਕਾਰੀ ਜਾਂ ਕਰਮਚਾਰੀ ਨੇ ਕੋਈ ਸੂਚਨਾ ਨਹੀਂ ਦਿੱਤੀ | ਉਨ੍ਹਾਂ ਕਿਹਾ ਕਿ ਜਦੋਂ ਗੁਆਂਢੀ ਜ਼ਿਲ੍ਹਾ ਬਠਿੰਡਾ 'ਚ ਝੋਨਾ ਲਗਾਇਆ ਜਾ ਰਿਹਾ ਹੈ ਤਾਂ ਅਸੀਂ ਕਿਉਂ ਨਹੀਂ ਲਗਾ ਸਕਦੇ | ਕਾਸ਼ਤਕਾਰਾਂ ਦਾ ਕਹਿਣਾ ਹੈ ਕਿ ਖੇਤੀ ਮੋਟਰਾਂ ਲਈ ਬਿਜਲੀ ਵੀ ਨਿਰਵਿਘਨ ਉਪਲਬਧ ਹੈ, ਇਸ ਲਈ ਸਰਕਾਰ ਨੂੰ ਹੁਣ ਤੋਂ ਹੀ ਝੋਨਾ ਲਗਾਉਣ ਦੀ ਛੋਟ ਦੇਣੀ ਚਾਹੀਦੀ ਹੈ | ਦੂਸਰੇ ਪਾਸੇ ਭਾਖੜਾ ਨਹਿਰ ਤੇ ਕੋਟਲਾ ਬਰਾਂਚ ਦੀ ਬੰਦੀ ਹੋਣ ਕਾਰਨ ਕੁਝ ਨਹਿਰਾਂ, ਸੂਏ ਅਤੇ ਕੱਸੀਆਂ ਸੁੱਕੀਆਂ ਪਈਆਂ ਹਨ | ਭਾਖੜਾ ਨਹਿਰ 'ਚ ਬੰਦੀ ਕਾਰਨ ਝੁਨੀਰ ਤੇ ਸਰਦੂਲਗੜ੍ਹ ਅਤੇ ਕੋਟਲਾ ਬਰਾਂਚ ਕਾਰਨ ਮਾਨਸਾ ਖੇਤਰ ਦੇ ਕਿਸਾਨਾਂ ਨੂੰ ਪੀਣ ਵਾਲੇ ਸ਼ੁੱਧ ਪਾਣੀ ਦੀ ਕਮੀ ਮਹਿਸੂਸ ਹੋ ਰਹੀ ਹੈ | ਕੋਟਲਾ ਬਰਾਂਚ ਦੀ ਬੰਦੀ ਕਾਰਨ ਬਠਿੰਡਾ ਜ਼ਿਲੇ੍ਹ ਦੇ ਖੇਤਰ ਮੌੜ ਮੰਡੀ ਅਤੇ ਤਲਵੰਡੀ ਸਾਬੋ ਨਾਲ ਸਬੰਧਿਤ 4 ਦਰਜਨ ਦੇ ਕਰੀਬ ਪਿੰਡ ਨਹਿਰੀ ਪਾਣੀ ਤੋਂ ਵਾਂਝੇ ਹਨ ਅਤੇ ਉਹ ਝੋਨਾ ਲਗਾਉਣ ਲਈ ਨਿੱਜੀ ਟਿਊਬਵੈੱਲਾਂ ਦੀ ਵਰਤੋਂ ਕਰ ਰਹੇ ਹਨ | ਇਸ ਤੋਂ ਇਲਾਵਾ ਇਹ ਵੀ ਵੇਖਿਆ ਗਿਆ ਹੈ ਕਿ ਇਨ੍ਹਾਂ ਜ਼ਿਲਿ੍ਹਆਂ 'ਚ ਝੋਨਾ ਲਗਾਉਣ ਲਈ ਹਾਲੇ ਤੱਕ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਮਜ਼ਦੂਰ ਨਹੀਂ ਪਹੁੰਚੇ, ਜਿਸ ਕਾਰਨ ਕਿਸਾਨ ਜ਼ਿਲਿ੍ਹਆਂ ਦੇ ਮਜ਼ਦੂਰਾਂ ਨਾਲ ਹੀ ਤਾਲਮੇਲ ਬਿਠਾਉਣ 'ਚ ਲੱਗੇ ਹੋਏ ਹਨ | ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪਿੰਡ ਭੈਣੀਬਾਘਾ 'ਚ ਇਕ ਕਿਸਾਨ ਨੇ ਪਿੰਡਾਂ ਵਾਲੇ ਮਜ਼ਦੂਰਾਂ ਦੀ ਸਹਾਇਤਾ ਨਾਲ ਝੋਨੇ ਦੀ ਲਵਾਈ ਸ਼ੁਰੂ ਕੀਤੀ ਹੈ | ਉਨ੍ਹਾਂ ਮੰਗ ਕੀਤੀ ਕਿ ਮਾਨਸਾ ਨੂੰ ਵੀ ਬਠਿੰਡਾ ਦੀ ਤਰ੍ਹਾਂ ਹੁਣ ਤੋਂ ਹੀ ਝੋਨਾ ਲਗਾਉਣ ਦੀ ਛੋਟ ਦਿੱਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਅਧਿਆਪਕਾ ਮਨੀਸ਼ਾ ਕੱਕੜ ਮਿਸਿਜ਼ ਇੰਡੀਆ ਗਲੈਮ ਲਾਈਟ ਮੁਕਾਬਲੇ 'ਚੋਂ ਫ਼ਸਟ ਰਨਰਅੱਪ ਰਹੀ ਅਗਲੀ ਖ਼ਬਰ ਪਾਬੰਦੀਸ਼ੁਦਾ ਕੈਪਸੂਲ ਬਰਾਮਦ
Ad Position 24