08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਸਫ਼ਾਈ ਸੇਵਕਾਂ ਵਲੋਂ ਨਗਰ ਕੌਂਸਲ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ

Ad Position 21
No active advertisement
ਨਗਰ ਕੌਂਸਲ ਦਫ਼ਤਰ ਮਾਨਸਾ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਸਫ਼ਾਈ ਕਰਮਚਾਰੀ | ਤਸਵੀਰ : ਸੇਮੀ ਮਾਨਸਾ <br/> ਮਾਨਸਾ ਸ਼ਹਿਰ ਦੀ ਵੀ.ਵੀ.ਆਈ.ਪੀ. ਕਰਕੇ ਜਾਣੀ ਜਾਂਦੀ ਕੋਰਟ ਰੋਡ ਦੇ ਕਿਨਾਰੇ ਲੱਗਿਆ ਕੂੜੇ ਦਾ ਢੇਰ | ਤਸਵੀਰ : ਸੇਮੀ ਮਾਨਸਾ <br/> 03-06-2025
ਮਾਨਸਾ, 2 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਸਫ਼ਾਈ ਸੇਵਕ ਯੂਨੀਅਨ ਵਲੋਂ ਕੰਮ ਛੱਡੋ ਹੜਤਾਲ ਦੇ 8ਵੇਂ ਦਿਨ ਸਥਾਨਕ ਨਗਰ ਕੌਂਸਲ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਉਨ੍ਹਾਂ ਦਾ ਦੋਸ਼ ਹੈ ਕਿ ਪੰਜਾਬ ਸਰਕਾਰ ਤੇ ਸਬੰਧਿਤ ਵਿਭਾਗ ਮੰਗਾਂ ਮੰਨਣ ਤੋਂ ਭੱਜ ਰਿਹਾ ਹੈ | ਯੂਨੀਅਨ ਦੇ ਆਗੂ ਹਰਬੰਸ ਸਿੰਘ, ਦਿਆ ਰਾਮ, ਸੰਜੀਵ ਕੁਮਾਰ ਰੱਤੀ, ਮੁਕੇਸ਼ ਕੁਮਾਰ ਰੱਤੀ, ਪ੍ਰਵੀਨ ਕੁਮਾਰ ਆਦਿ ਨੇ ਕਿਹਾ ਕਿ ਸਫ਼ਾਈ ਕਾਮੇ ਪਿਛਲੇ ਸਮੇਂ ਤੋਂ ਹੱਕੀ ਮੰਗਾਂ ਮਨਵਾਉਣ ਲਈ ਸੰਘਰਸ਼ ਦੇ ਰਾਹ ਪਏ ਹਨ ਪਰ ਉਨ੍ਹਾਂ ਪੱਲੇ ਲਾਰਿਆਂ ਦੇ ਸਿਵਾਏ ਕੁਝ ਨਹੀਂ ਪੈ ਰਿਹਾ | ਉਨ੍ਹਾਂ ਮੰਗ ਕੀਤੀ ਕਿ ਦਫ਼ਤਰਾਂ 'ਚ ਕੰਮ ਕਰਦੇ 105 ਆਊਟ ਸੋਰਸ ਸਫ਼ਾਈ ਕਾਮਿਆਂ ਨੂੰ ਪੱਕਾ ਕੀਤਾ ਜਾਵੇ, ਪੱਕੇ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਵਰਦੀਆਂ ਤੇ ਹੋਰ ਸਹੂਲਤਾਂ ਦਿੱਤੀਆਂ ਜਾਣ | ਬੁਲਾਰਿਆਂ ਨੇ ਚਿਤਾਵਨੀ ਦਿੱਤੀ ਜੇਕਰ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲਾਂ/ਪੰਚਾਇਤਾਂ ਦੇ ਕਾਮੇ 3 ਜੂਨ ਲਗਾਤਾਰ ਤੋਂ ਰੋਸ ਮੁਜ਼ਾਹਰੇ ਕਰਨਗੇ ਇਸ ਮੌਕੇ ਮਨੋਜ ਕੁਮਾਰ, ਪਵਨ ਕੁਮਾਰ ਟਾਂਕ, ਵਿਨੋਦ ਕੁਮਾਰ ਚੇਤਨ, ਸੁਖਦੇਵ ਸਿੰਘ, ਰਾਜ ਕੁਮਾਰ, ਵਿਜੈ ਕੁਮਾਰ ਆਦਿ ਹਾਜ਼ਰ ਸਨ |
ਸ਼ਹਿਰ 'ਚ ਕੂੜੇ ਦੇ ਢੇਰ ਲੱਗੇ
ਉੱਧਰ ਸਫ਼ਾਈ ਕਾਮਿਆਂ ਦੀ ਹੜਤਾਲ ਕਾਰਨ ਸ਼ਹਿਰ 'ਚ ਥਾਂ-ਥਾਂ 'ਤੇ ਕੂੜੇ ਦੇ ਵੱਡੇ-ਵੱਡੇ ਢੇਰ ਲੱਗ ਗਏ ਹਨ | ਵੱਖ-ਵੱਖ ਮੋੜਾਂ ਅਤੇ ਬਾਜ਼ਾਰ 'ਚ ਕੂੜਾ ਕਰਕਟ ਖਿੱਲਰਨ ਕਰਕੇ ਕਈ ਥਾਵਾਂ 'ਤੇ ਗੰਦਗੀ ਦੀ ਬੋਅ ਮਾਰਨ ਲੱਗੀ ਹੈ ਅਤੇ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੋਕਾਂ ਦੀ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਹੈ ਕਿ ਜਾਇਜ਼ ਮੰਗਾਂ ਮੰਨ ਕੇ ਹੜਤਾਲ ਖ਼ਤਮ ਕਰਵਾਈ ਜਾਵੇ |
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਦੇ ਨਤੀਜਿਆਂ 'ਚ ਮਾਤਾ ਸੁੰਦਰੀ ਗਰਲਜ਼ ਕਾਲਜ ਢੱਡੇ ਦੀਆਂ ਵਿਦਿਆਰਥਣਾਂ ਮੋਹਰੀ ਅਗਲੀ ਖ਼ਬਰ ਅਧਿਆਪਕਾ ਮਨੀਸ਼ਾ ਕੱਕੜ ਮਿਸਿਜ਼ ਇੰਡੀਆ ਗਲੈਮ ਲਾਈਟ ਮੁਕਾਬਲੇ 'ਚੋਂ ਫ਼ਸਟ ਰਨਰਅੱਪ ਰਹੀ
Ad Position 24