09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਗੋਨਿਆਣਾ ਮੰਡੀ 'ਚ ਖਾਦਾਂ ਡੀਲਰਾਂ ਦੀ ਕੀਤੀ ਚੈਕਿੰਗ ਖਾਦਾਂ ਨਾਲ ਟੈਗਿੰਗ ਕਰਨ 'ਤੇ ਹੋਵੇਗੀ ਸਖ਼ਤ ਕਾਰਵਾਈ

Ad Position 21
repet_subhas-goyals [Copy P29]
ਅਜੀਤ ਡੈਸਕ 22-10-2025
ਬਠਿੰਡਾ, 21 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡਿਪਟੀ ਕਮਿਸ਼ਨਰ ਰਾਕੇਸ਼ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾ. ਹਰਬੰਸ ਸਿੰਘ ਸਿੱਧੂ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਵੱਲੋਂ ਡਾ. ਹਰਜਸਪਾਲ ਸ਼ਰਮਾ ਬਲਾਕ ਖੇਤੀਬਾੜੀ ਅਫ਼ਸਰ ਬਠਿੰਡਾ ਦੀ ਮੌਜੂਦਗੀ ਵਿਚ ਗੋਨਿਆਣਾ ਮੰਡੀ ਵਿਚ ਸਥਿਤ ਖਾਦਾਂ ਦੇ ਡੀਲਰਾਂ ਦੀ ਚੈਕਿੰਗ ਕੀਤੀ ਗਈ | ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਇਸ ਚੈਕਿੰਗ ਦਾ ਮੁੱਖ ਮੰਤਵ ਕਿਸਾਨਾਂ ਨੂੰ ਮਿਆਰੀ ਖਾਦ ਜਿਵੇਂ ਕਿ ਡੀ. ਏ. ਪੀ., ਯੂਰੀਆ ਤੇ ਹੋਰ ਲੋੜੀਦੀਆਂ ਖਾਦਾਂ ਸਮੇਂ-ਸਿਰ ਅਤੇ ਬਿਨ੍ਹਾਂ ਕਿਸੇ ਦਵਾਈ ਜਾਂ ਖਾਦ ਦੇ ਟੈਗਿੰਗ ਤੋਂ ਬਗੈਰ ਮੁਹੱਈਆ ਕਰਵਾਉਣਾ ਹੈ | ਚੈਕਿੰਗ ਦੌਰਾਨ ਖੇਤੀਬਾੜੀ ਅਧਿਕਾਰੀਆਂ ਵਲੋਂ ਡੀਲਰਾਂ ਨੂੰ ਸਖਤ ਹਦਾਇਤ ਕਰਦਿਆਂ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਕਿਸੇ ਕਿਸਮ ਦੀ ਦਵਾਈ ਜਾਂ ਖਾਦ, ਡੀ.ਏ.ਪੀ ਜਾਂ ਹੋਰ ਜ਼ਰੂਰੀ ਖਾਦਾਂ ਨਾਲ ਟੈਗਿੰਗ ਕਰਕੇ ਨਾ ਦਿੱਤੀ ਜਾਵੇ | ਖਾਦਾਂ ਨਾਲ ਸਬੰਧਿਤ ਸਟਾਕ ਰਜਿਸਟਰ ਅਤੇ ਹੋਰ ਲੋੜੀਂਦੇ ਦਸਤਾਵੇਜ਼ ਪੂਰੇ ਰੱਖੇ ਜਾਣ | ਇਸ ਮੌਕੇ ਉਨ੍ਹਾਂ ਸਮੂਹ ਡੀਲਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜੇਕਰ ਕਿਸੇ ਕਿਸਮ ਦੀ ਖਾਦ ਦੀ ਕਾਲਾ ਬਾਜ਼ਾਰੀ ਜਾਂ ਟੈਗਿੰਗ ਕੀਤੀ ਜਾਂਦੀ ਹੈ ਤਾਂ ਉਸ ਡੀਲਰ ਖਿਲਾਫ਼ ਫਰਟੀਲਾਈਜ਼ਰ ਕੰਟਰੋਲ ਆਰਡਰ 1985 ਤਹਿਤ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਸੁਖਵੀਰ ਸਿੰਘ ਸੁੱਖਾ ਕੈਨੇਡੀਅਨ ਅਤੇ ਸੁਖਦੇਵ ਸਿੰਘ ਸਿੱਧੂ ਦਾ ਸਨਮਾਨ ਅਗਲੀ ਖ਼ਬਰ ਐਨਲਾਈਟੈਂਡ ਕਾਲਜ ਦੇ ਵਿਦਿਆਰਥੀਆਂ ਵੱਲੋਂ ਵਿੱਦਿਅਕ ਟੂਰ
Ad Position 24