08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸ੍ਰੀ ਸ਼ਿਆਮ ਪਰਿਵਾਰ ਸੇਵਾ ਸੰਘ ਨੇ ਸ੍ਰੀ ਸ਼ਿਆਮ ਦੇ ਜਨਮ ਦਿਵਸ ਦੇ ਸੰਬੰਧ ਵਿਚ ਰੱਥ ਯਾਤਰਾ ਕੱਢੀ

Ad Position 21
repet_subhas-goyals [Copy P29]
ਅਜੀਤ ਡੈਸਕ 03-11-2025
ਬਰਨਾਲਾ, 2 ਨਵੰਬਰ (ਅਸ਼ੋਕ ਭਾਰਤੀ)-ਸ੍ਰੀ ਸ਼ਿਆਮ ਬਾਬਾ ਦੇ ਜਨਮ ਦਿਵਸ ਦੇ ਮੌਕੇ 'ਤੇ ਸ੍ਰੀ ਸ਼ਿਆਮ ਪਰਿਵਾਰ ਸੇਵਾ ਸੰਘ ਬਰਨਾਲਾ ਵਲੋਂ ਅੱਜ ਸ਼ਹਿਰ ਵਿਚ ਰਥ ਯਾਤਰਾ ਦਾ ਆਯੋਜਨ ਕੀਤਾ | ਇਹ ਯਾਤਰਾ ਸ਼੍ਰੀ ਰਾਧਾ ਕਿ੍ਸ਼ਨ ਬਾਬਾ ਬੰਸੀ ਵਾਲਾ ਮੰਦਰ ਪ੍ਰਾਚੀਨ ਗਊਸ਼ਾਲਾ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਸ੍ਰੀ ਖਾਟੂ ਸ਼ਿਆਮ ਮੰਦਰ, ਮਹੇਸ਼ ਨਗਰ ਬਰਨਾਲਾ ਪਹੁੰਚੀ | ਜਾਣਕਾਰੀ ਦਿੰਦੇ ਹੋਏ ਤਰੁਨ ਕਾਂਸਲ, ਉਮੰਗ ਮਿੱਤਲ, ਅਭਿਸ਼ੇਕ ਸਿੰਗਲਾ, ਜੈਪਾਲ ਕਾਂਸਲ, ਗੌਰਵ ਨਾਰੰਗ ਅਤੇ ਟੋਨੀ ਨੇ ਦੱਸਿਆ ਕਿ ਇਸ ਰਥ ਯਾਤਰਾ ਨੂੰ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਅਤੇ 'ਆਪ' ਦੇ ਹਲਕਾ ਇੰਚਾਰਜ ਹਰਿੰਦਰ ਧਾਲੀਵਾਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਸ਼ਰਧਾਲੂਆਂ ਨੇ ਵੱਖ-ਵੱਖ ਥਾਵਾਂ 'ਤੇ ਭੰਡਾਰੇ ਲਾ ਕੇ ਰਥ ਯਾਤਰਾ ਦਾ ਸਵਾਗਤ ਕੀਤਾ | ਇਸ ਮੌਕੇ ਸੰਦੀਪ ਕੁਮਾਰ, ਰੋਹਿਤ ਬਾਂਸਲ, ਵਰੁਣ ਬੱਤਾ, ਅਮਰਜੀਤ ਕਾਲੇਕੇ ਅਤੇ ਨੀਲਮਣੀ ਸਮਾਧੀਆ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਕਾਬੂ ਅਗਲੀ ਖ਼ਬਰ ਕੇਜਰੀਵਾਲ ਤੇ ਭਗਵੰਤ ਮਾਨ ਨਕੋ ਨੱਕ ਭਰੀਆਂ ਹੋਈਆਂ ਝੂਠ ਦੀਆਂ ਪੰਡਾਂ-ਡੇਅਰੀਵਾਲਾ
Ad Position 24