08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸੀਨੀਅਰ ਡਿਪਟੀ ਮੇਅਰ ਦੀ ਚੋਣ ਕੱਲ੍ਹ, ਕਾਂਗਰਸ ਨੇ ਹਰਵਿੰਦਰ ਲੱਡੂ ਨੂੰ ਐਲਾਨਿਆ ਉਮੀਦਵਾਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-11-2025
ਬਠਿੰਡਾ, 2 ਨਵੰਬਰ (ਅੰਮਿ੍ਤਪਾਲ ਸਿੰਘ ਵਲ•ਾਣ)-ਨਗਰ ਨਿਗਮ ਬਠਿੰਡਾ ਦੇ ਸੀਨੀਅਰ ਡਿਪਟੀ ਮੇਅਰ ਦੀ ਚੋਣ 4 ਨਵੰਬਰ ਨੂੰ ਹੋਣ ਜਾ ਰਹੀ ਹੈ, ਜਿਸ ਸੰਬੰਧੀ ਹੋਣ ਵਾਲੀ ਨਗਰ ਨਿਗਮ ਵਿਖੇ ਜਨਰਲ ਹਾਊਸ ਦੀ ਮੀਟਿੰਗ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰ ਦਾ ਐਲਾਨ ਕਰਦਿਆਂ ਦਲਿਤ ਆਗੂ ਤੇ ਬਲਾਕ ਪ੍ਰਧਾਨ ਹਰਵਿੰਦਰ ਸਿੰਘ ਲੱਡੂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ | ਜਦਕਿ ਦੂਸਰੀ ਤਰਫ਼ ਅਜੇ ਤੱਕ ਸੱਤਾਧਾਰੀ ਸਿਰ ਆਮ ਆਦਮੀ ਪਾਰਟੀ ਨੇ ਅਜੇ ਤੱਕ ਆਪਣੇ ਉਮੀਦਵਾਰ ਸੰਬੰਧੀ ਪੱਤੇ ਨਹੀਂ ਖੋਲ੍ਹੇ ਪਰ ਇਸ ਅਹੁਦੇ ਲਈ ਸ਼ਾਮ ਲਾਲ ਜੈਨ ਦਾ ਨਾਮ ਲਗਭਗ ਤੈਅ ਮੰਨਿਆ ਜਾ ਰਿਹਾ ਕਿਉਂਕਿ ਸ਼ਾਮ ਲਾਲ ਜੈਨ ਨਗਰ ਨਿਗਮ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਦੇ ਸਲਾਹਕਾਰ ਹਨ | ਸੀਨੀਅਰ ਡਿਪਟੀ ਮੇਅਰ ਦਾ ਅਹੁਦਾ ਪਿਛਲੇ 6 ਮਹੀਨਿਆਂ ਤੋਂ ਖਾਲੀ ਪਿਆ ਹੈ | ਦੱਸਣਯੋਗ ਹੈ ਕਿ ਭਾਰੀ ਬਹੁਮਤ ਨਾਲ ਨਗਰ ਨਿਗਮ ਦੀ ਸੱਤਾ 'ਤੇ ਕਾਬਜ਼ ਹੋਣ ਵਾਲੀ ਕਾਂਗਰਸ ਪਾਰਟੀ ਤੋਂ ਮੇਅਰ ਦੀ ਕੁਰਸੀ ਫਰਵਰੀ ਮਹੀਨੇ ਵਿਚ ਖੁੱਸ ਗਈ ਸੀ ਅਤੇ ਉਸ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ ਨੇ ਖ਼ੁਦ ਹੀ ਅਸਤੀਫ਼ਾ ਦੇ ਦਿੱਤਾ ਸੀ ਅਤੇ ਅਸ਼ੋਕ ਕੁਮਾਰ ਨੂੰ ਦੋ ਤਿਹਾਈ ਤੋਂ ਵੱਧ ਬਹੁਮਤ ਨਾਲ ਡਿਪਟੀ ਮੇਅਰ ਦੇ ਅਹੁਦੇ ਤੋਂ ਉਤਾਰ ਦਿੱਤਾ ਸੀ, ਜਿਸ ਕਾਰਨ ਦੋਵੇਂ ਅਹੁਦੇ ਖਾਲੀ ਹੋ ਗਏ ਸਨ | ਇਸ ਸੰਬੰਧੀ ਅੱਜ ਕਾਂਗਰਸ ਦੇ ਜ਼ਿਲ•ਾ ਪ੍ਰਧਾਨ ਐਡਵੋਕੇਟ ਰਾਜਨ ਗਰਗ ਦੀ ਅਗਵਾਈ ਵਿਚ ਕਾਂਗਰਸੀ ਆਗੂਆਂ ਅਤੇ ਕੌਂਸਲਰਾਂ ਦੀ ਇਕ ਬੈਠਕ ਕਰਕੇ ਹਰਵਿੰਦਰ ਲੱਡੂ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ | ਇਸ ਮੌਕੇ ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ ਸਾਰੇ ਕੌਂਸਲਰਾਂ ਨਾਲ ਮੀਟਿੰਗ ਕਰਨ ਉਪਰੰਤ ਦੋ ਵਾਰ ਦੇ ਕੌਂਸਲਰ ਅਤੇ ਬਲਾਕ ਭੁੱਚੋ ਦੇ ਪ੍ਰਧਾਨ ਹਰਵਿੰਦਰ ਸਿੰਘ ਲੱਡੂ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਅਤੇ ਕਾਂਗਰਸ ਪਾਰਟੀ ਇਹ ਚੋਣ ਡੱਟ ਕੇ ਲੜੇਗੀ | ਉਨ੍ਹ•ਾਂ ਸਭਨਾਂ ਕੌਂਸਲਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਦਲਿਤ ਕੌਂਸਲਰ, ਜੋ ਕਹਿੰਦੇ ਸੀ ਕਿ ਦਲਿਤਾਂ ਨੂੰ ਮਾਣ ਸਤਿਕਾਰ ਮਿਲਣਾ ਚਾਹੀਦਾ ਹੈ, ਉਹ ਹੁਣ ਲੱਡੂ ਦੇ ਹੱਕ ਵਿਚ ਆਉਣ | ਉਨ•ਾਂ ਕਿਹਾ ਕਿ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਸਨ ਕਿਉਂਕਿ ਦੋਨੋ ਅਹੁਦੇ ਪਿਛਲੇ ਕਾਫ਼ੀ ਸਮੇਂ ਤੋਂ ਖਾਲੀ ਹਨ ਪਰ ਸਰਕਾਰ ਸਿਰਫ਼ ਸੀਨੀਅਰ ਡਿਪਟੀ ਮੇਅਰ ਦੀ ਚੋਣ ਕਰਵਾਉਣ ਜਾ ਰਹੀ ਹੈ, ਜੋ ਗਲਤ ਹੈ | ਉਨ•ਾਂ ਕਿਹਾ ਕਿ 'ਆਪ' ਹਾਊਸ ਦੀ ਮਰਿਆਦਾ ਨੂੰ ਤੋੜ ਰਹੀ ਹੈ, ਕੌਂਸਲਰਾਂ ਨੂੰ ਆਪਸ ਵਿਚ ਪਾੜ ਕੇ ਰੱਖਣਾ ਚਾਹੁੰਦੀ ਹੈ ਪਰ ਕਾਂਗਰਸ ਪਾਰਟੀ ਇਨ•ਾਂ ਨਾਲ ਲੜ ਕੇ, ਅੜ ਕੇ ਭਾਰੀ ਬਹੁਮਤ ਨਾਲ ਚੋਣ ਜਿੱਤ ਕੇ ਇਕਜੁੱਟਤਾ ਦਾ ਪ੍ਰਗਟਾਵਾ ਕਰੇਗੀ | ਇਸ ਮੌਕੇ ਸਾਬਕਾ ਚੇਅਰਮੈਨ ਕੇ.ਕੇ. ਅਗਰਵਾਲ ਅਤੇ ਡੈਲੀਗੇਟ ਟਹਿਲ ਸਿੰਘ ਸੰਧੂ ਡਾਇਰੈਕਟਰ ਮਾਰਕਫੈੱਡ ਪੰਜਾਬ ਨੇ ਕਿਹਾ ਕਿ ਕਾਂਗਰਸ ਪਾਰਟੀ ਇਕਜੁੱਟ ਹੈ ਅਤੇ ਪਾਰਟੀ ਨੇ ਹਰਵਿੰਦਰ ਲੱਡੂ ਨੂੰ ਉਮੀਦਵਾਰ ਬਣਾਇਆ ਹੈ | ਅਸੀਂ ਇਕਜੁੱਟ ਹੋ ਕੇ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਾਂਗੇ | ਚੇਅਰਮੈਨ ਅਗਰਵਾਲ ਨੇ ਮੰਗ ਕੀਤੀ ਕਿ ਸੀਨੀਅਰ ਡਿਪਟੀ ਮੇਅਰ ਦੀ ਚੋਣ ਰੱਦ ਕਰਕੇ ਦੋਨੋ ਚੋਣਾਂ ਇਕੱਠੀਆਂ ਕਰਵਾਈਆਂ ਜਾਣ | ਹਰਵਿੰਦਰ ਸਿੰਘ ਲੱਡੂ ਨੇ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ, ਜਿਨ੍ਹ•ਾਂ ਨੇ ਉਸ ਨੂੰ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਯੋਗ ਸਮਝਿਆ | ਲੱਡੂ ਨੇ ਸਭਨਾਂ ਕੌਂਸਲਰਾਂ ਨੂੰ ਗੁੱਸੇ ਗਿਲੇ ਭੁਲਾ ਕੇ ਆਪਣਾ ਅਤੇ ਕਾਂਗਰਸ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਮਗਨਰੇਗਾ ਦਾ ਕੰਮ ਬਹਾਲ ਨਾ ਕੀਤਾ ਤਾਂ ਮਜ਼ਦੂਰ ਵਿਧਾਨ ਸਭਾ ਦਾ ਘਿਰਾਓ ਕਰਨਗੇ-ਕਾ. ਸਮਾਓਾ <br/> ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਕਾਬੂ
Ad Position 24