25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਸਰਹਿੰਦ ਨਹਿਰ ਦੇ ਪੁਲਾਂ ਤੋਂ ਪਟਵਾਰਖ਼ਾਨੇ ਵੱਲ ਰਸਤਾ ਨਾ ਖੁੱਲ੍ਹਣ 'ਤੇ ਇਲਾਕਾ ਸੰਘਰਸ਼ ਕਮੇਟੀ ਲਾਏਗੀ ਪੁਲਾਂ 'ਤੇ ਜਾਮ-ਲੋਦੀਮਾਜਰਾ <br/>

Ad Position 21
No active advertisement
ਅਜੀਤ ਡੈਸਕ 05-06-2025
ਰੂਪਨਗਰ, 4 ਜੂਨ (ਯਸ਼ਵੰਤ ਬੱਸੀ)-ਇਲਾਕਾ ਸੰਘਰਸ਼ ਕਮੇਟੀ ਵਲੋਂ ਸਰਹਿੰਦ ਨਹਿਰ 'ਤੇ ਬਣੇ ਪੁਲਾਂ 'ਤੋਂ ਪਟਵਾਰਖ਼ਾਨੇ ਵੱਲ ਨੂੰ ਰਸਤਾ/ਕੱਟ ਖੋਲ੍ਹਣ ਲਈ ਇੱਕ ਮੰਗ ਪੱਤਰ ਏ. ਡੀ. ਸੀ. ਰੂਪਨਗਰ ਅਰਵਿੰਦਰ ਪਾਲ ਸਿੰਘ ਸੋਮਲ ਨੂੰ ਦਿੱਤਾ ਗਿਆ | ਆਗੂਆਂ ਨੇ ਡਿਪਟੀ ਕਮਿਸ਼ਨਰ ਰੂਪਨਗਰ ਨਾਲ ਇੱਕ ਮਹੀਨਾ ਪਹਿਲਾਂ ਹੋਈ ਮੀਟਿੰਗ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੀਟਿੰਗ ਵਿਚ ਰਸਤਾ ਖੋਲ੍ਹਣ ਸੰਬੰਧੀ ਹੋਏ ਫ਼ੈਸਲੇ 'ਤੇ ਪੀ.ਡਬਲਿਊ.ਡੀ. ਦੇ ਅਧਿਕਾਰੀਆਂ ਨੇ ਅਮਲ ਨਹੀਂ ਕੀਤਾ | ਇਲਾਕਾ ਸੰਘਰਸ਼ ਕਮੇਟੀ ਦੇ ਪ੍ਰਧਾਨ ਨਿਰਮਲ ਸਿੰਘ ਲੋਦੀਮਾਜਰਾ ਅਤੇ ਜਨਰਲ ਸਕੱਤਰ ਗਿਆਨ ਸਿੰਘ ਘਨੌਲੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੁਲਾਂ ਤੋਂ ਪਟਵਾਰਖ਼ਾਨੇ ਨੂੰ ਜਾਂਦਾ ਰਸਤਾ 10 ਦਿਨਾਂ ਦੇ ਅੰਦਰ-ਅੰਦਰ ਨਾ ਖੋਲਿ੍ਹਆ ਗਿਆ, ਤਾਂ ਸੰਘਰਸ਼ ਕਮੇਟੀ ਜੁੜਵੇ ਪੁਲਾਂ 'ਤੇ ਜਾਮ ਲਗਾਉਣ ਲਈ ਮਜਬੂਰ ਹੋਵੇਗੀ | ਮੰਗ ਪੱਤਰ ਦੇਣ ਮੌਕੇ ਨਿਰਮਲ ਸਿੰਘ ਲੋਦੀਮਾਜਰਾ, ਗਿਆਨ ਸਿੰਘ ਘਨੌਲੀ, ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਸਕੱਤਰ ਹਰਦੇਵ ਸਿੰਘ ਖੇੜੀ, ਕਿਸਾਨ ਆਗੂ ਮੋਹਨ ਸਿੰਘ, ਮਾਸਟਰ ਜਗਤਾਰ ਸਿੰਘ, ਹਰਿੰਦਰ ਸਿੰਘ, ਬਲਜੀਤ ਸਿੰਘ ਅਤੇ ਮੋਹਨ ਸਿੰਘ ਬਹਾਦਰਪੁਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਲਾਏ ਗੁਰਮਤਿ ਚੇਤਨਾ ਕੈਂਪ ਦੀ ਸਮਾਪਤੀ ਅੱਜ-ਭਾਈ ਚਾਵਲਾ <b... ਅਗਲੀ ਖ਼ਬਰ ਸੀ. ਐਮ. ਯੋਗਸ਼ਾਲਾ ਤਹਿਤ ਲੋਕ ਆਪਣੀ ਸਿਹਤ ਪ੍ਰਤੀ ਹੋ ਰਹੇ ਨੇ ਜਾਗਰੂਕ-ਯੋਗਾ ਟਰੇਨਰ
Ad Position 24