ਸ੍ਰੀ ਅਨੰਦਪੁਰ ਸਾਹਿਬ, 4 ਜੂਨ (ਕਰਨੈਲ ਸਿੰਘ)-ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੀ 'ਸੀ. ਐੱਮ. ਦੀ ਯੋਗਸ਼ਾਲਾ' ਰਾਹੀਂ ਬਹੁਤ ਸਾਰੇ ਲੋਕ ਲਾਭ ਲੈ ਰਹੇ ਹਨ | ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਸਰੀਰਕ ਤੇ ਮਾਨਸਿਕ ਤੌਰ 'ਤੇ ਤੰਦਰੁਸਤ ਬਣਾਏ ਰੱਖਣ ਲਈ ਮੁੱਖ ਮੰਤਰੀ ਪੰਜਾਬ ਵਲੋਂ ਇਸ ਯੋਗਸ਼ਾਲਾ ਦੀ ਸ਼ੁਰੂਆਤ ਕੀਤੀ ਗਈ ਹੈ | ਸ੍ਰੀ ਅਨੰਦਪੁਰ ਸਾਹਿਬ ਵਿਖੇ ਯੋਗ ਟਰੇਨਰ ਦਿਕਸ਼ਾ ਨੇ ਦੱਸਿਆ ਕਿ ਪਿਛਲੇ ਡੇਢ ਸਾਲ ਤੋਂ ਉਹ ਅਨੰਦਪੁਰ ਸਾਹਿਬ ਵਿਖੇ ਨਿਯਮਤ ਰੂਪ 'ਚ ਯੋਗ ਕਲਾਸਾਂ ਲੈ ਰਹੀ ਹੈ | ਉਹ ਹਰ ਰੋਜ਼ ਸਵੇਰੇ ਤੇ ਸ਼ਾਮ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਕਬੀਰ ਮੰਦਰ, ਮੁਹੱਲਾ ਕੁਰਾਲੀ ਵਾਲਾ, ਸ਼ਿਵ ਮੰਦਰ, ਰਾਮਾਨੁਜ ਵੇਦ ਵਿਦਿਆਲੇ ਤੇ ਮਾਈਟੀ ਖ਼ਾਲਸਾ ਸਕੂਲ ਵਿਖੇ ਯੋਗ ਸੈਸ਼ਨ ਕਰਵਾ ਰਹੀ ਹੈ | ਇਸ 'ਚ ਉਹ ਸੂਖਮ ਵਿਆਯਾਮ, ਆਸਨ, ਪ੍ਰਾਣਾਯਾਮ ਤੇ ਧਿਆਨ ਦਾ ਅਭਿਆਸ ਕਰਦੇ ਹਨ | ਉਨ੍ਹ ਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਯੋਗ ਕਰਨਾ ਚੰਗਾ ਲੱਗਦਾ ਹੈ, ਉਹ ਨਵੇਂ ਨਵੇਂ ਆਸਨ ਕਰਦੇ ਹਨ, ਜਿਸ ਨਾਲ ਉਹ ਸਰੀਰਕ ਤੌਰ 'ਤੇ ਸਿਹਤਮੰਦ ਰਹਿੰਦੇ ਹਨ ਅਤੇ ਪ੍ਰਾਣਾਯਾਮ ਤੇ ਧਿਆਨ ਕਰਨ ਨਾਲ ਉਹ ਮਾਨਸਿਕ ਤੌਰ 'ਤੇ ਵੀ ਠੀਕ ਮਹਿਸੂਸ ਕਰਦੇ ਹਨ | ਯੋਗ ਅਭਿਆਸ ਨਾਲ ਉਹ ਆਪਣੀ ਪੜ੍ਹਾਈ ਤੇ ਜੀਵਨ ਵਿਚ ਆਪਣੇ ਕੰਮ 'ਤੇ ਧਿਆਨ ਕੇਂਦਰਿਤ ਕਰਦੇ ਹਨ | ਇਸ ਤਹਿਤ ਜ਼ਿਲ ਾ ਰੂਪਨਗਰ 'ਚ 105 ਥਾਵਾਂ 'ਤੇ ਸੀ. ਐੱਮ. ਦੀ ਯੋਗਸ਼ਾਲਾ ਚੱਲ ਰਹੀ ਹੈ, ਜਿਥੇ ਲੋਕਾਂ ਨੂੰ ਯੋਗ ਦੀ ਸਿਖਲਾਈ ਦਿੱਤੀ ਜਾ ਰਹੀ ਹੈ | ਇਸ ਸਮੇਂ ਰੂਪਨਗਰ ਸ਼ਹਿਰ ਤੋਂ ਇਲਾਵਾ ਸਬ-ਡਵੀਜ਼ਨ/ਬਲਾਕ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਨੰਗਲ, ਮੋਰਿੰਡਾ, ਚਮਕੌਰ ਸਾਹਿਬ, ਨੂਰਪੁਰ ਬੇਦੀ ਵਿਚ ਵੀ ਯੋਗ ਕਲਾਸਾਂ ਚੱਲ ਰਹੀਆਂ ਹਨ | ਪੰਜਾਬ ਸਰਕਾਰ ਵਲੋਂ ਇਕ ਹੈਲਪਲਾਈਨ ਨੰਬਰ 76694-00500 ਜਾਰੀ ਕੀਤਾ ਗਿਆ ਹੈ | ਇਸ ਨੰਬਰ ਤੁਸੀਂ ਮੁਫ਼ਤ ਯੋਗ ਅਧਿਆਪਕ ਲਈ ਮਿਸਡ ਕਾਲ ਕਰ ਸਕਦੇ ਹੋ ਜਾਂ ਖੁਦ ਵੈੱਬਸਾਈਟ 'ਤੇ ਜਾ ਕੇ ਰਜਿਸਟਰ ਕਰ ਸਕਦੇ ਹੋ | ਮਿਸਡ ਕਾਲ ਕਰਨ ਤੋਂ ਬਾਅਦ ਤੁਹਾਡੇ ਖੇਤਰ 'ਚ ਯੋਗ ਟਰੇਨਰ ਤੁਹਾਨੂੰ ਯੋਗ ਦੀ ਸਿਖਲਾਈ ਦੇਣਗੇ |