ਪਾਰਟੀ ਪ੍ਰਧਾਨ ਅਮਨ ਅਰੋੜਾ, ਸਿਹਤ ਮੰਤਰੀ ਬਲਵੀਰ ਸਿੰਘ ਤੇ ਵਿਧਾਇਕ ਚੱਡਾ ਨੇ ਕਰਵਾਇਆ ਸ਼ਾਮਿਲ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ, ਦੇਸ਼ਰਾਜ ਸੈਣੀ ਮਾਜਰਾ ਕਾਂਗਰਸ ਨੂੰ ਛੱਡ 'ਆਪ' ਦੇ ਹੋਏ
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਦੇਸ਼ਰਾਜ ਸੈਣੀ ਮਾਜਰਾ ਅਤੇ ਸਰਪੰਚ ਸੁਖਵਿੰਦਰ ਸਿੰਘ ਮਾਨ ਨੂੰ ਪਾਰਟੀ ਵਿਚ ਸ਼ਾਮਿਲ ਹੋਣ 'ਤੇ ਸਨਮਾਨਿਤ ਕਰਦੇ ਹੋਏ, ਨਾਲ ਵਿਧਾਇਕ ਚੱਢਾ |
<br/>
05-06-2025
ਦੇਸ਼ਰਾਜ ਸੈਣੀ ਮਾਜਰਾ ਦੇ ਰਾਜਨੀਤਿਕ ਸਫ਼ਰ 'ਤੇ ਇਕ ਪੰਛੀ ਝਾਤ
ਦੇਸ਼ਰਾਜ ਸੈਣੀ ਮਾਜਰਾ ਨੇ ਆਪਣਾ ਸਿਆਸੀ ਸਫ਼ਰ ਸੰਨ 1999 ਵਿਚ ਯੂਥ ਕਾਂਗਰਸ ਰਾਹੀਂ ਸਾਬਕਾ ਮੰਤਰੀ ਡਾਕਟਰ ਰਮੇਸ਼ ਦਾ ਸ਼ਰਮਾ ਦੀ ਅਗਵਾਈ ਵਿਚ ਸ਼ਾਮਿਲ ਹੋ ਕੇ ਸ਼ੁਰੂ ਕੀਤਾ ਸੀ | ਇਹ ਸਨ 2003 ਤੋਂ 2008 ਤੱਕ ਬਲਾਕ ਯੂਥ ਕਾਂਗਰਸ ਨੂੰ ਬੇਦੀ ਦੇ ਪ੍ਰਧਾਨ ਰਹੇ, ਜਿਸ ਉਪਰੰਤ ਇਹ ਬਲਾਕ ਕਾਂਗਰਸ ਨੂਰਪੁਰ ਬੇਦੀ ਅਤੇ ਫਿਰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰਹੇ | ਸੰਨ 2003 ਵਿਚ ਇਹਨਾਂ ਦੀ ਪਤਨੀ ਜਸਪ੍ਰੀਤ ਕੌਰ ਪਿੰਡ ਸੈਣੀ ਮਾਜਰਾ ਦੀ ਸਰਪੰਚ ਚੁਣੀ ਗਈ, ਦੇਸ਼ਰਾਜ ਸੈਣੀ ਮਾਜਰਾ ਦੋ ਵਾਰ ਸੈਣੀ ਮਾਜਰਾ ਪਿੰਡ ਦੇ ਪੰਚ ਵੀ ਰਹੇ, ਇਹ ਪਿੰਡ ਦੇ ਮੌਜੂਦਾ ਨੰਬਰਦਾਰ ਤੋਂ ਇਲਾਵਾ ਸਹਿਕਾਰੀ ਸਭਾ ਸੈਣੀ ਮਾਜਰਾ ਦੇ ਪ੍ਰਧਾਨ ਵੀ ਹਨ | ਇਸ ਤੋਂ ਇਲਾਵਾ ਇਹ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਨੂਰਪੁਰ ਬੇਦੀ ਦੀ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ |