ਸ੍ਰੀ ਅਨੰਦਪੁਰ ਸਾਹਿਬ, 4 ਜੂਨ (ਜੇ ਐਸ ਨਿੱਕੂਵਾਲ)- ਮਾਤਾ ਗੁਜਰੀ ਵੈੱਲਫੇਅਰ ਸੁਸਾਇਟੀ ਸ੍ਰੀ ਅਨੰਦਪੁਰ ਸਾਹਿਬ ਦੀ ਇਕ ਜ਼ਰੂਰੀ ਮੀਟਿੰਗ ਪ੍ਰਧਾਨ ਜਥੇਦਾਰ ਸੁਰਿੰਦਰ ਸਿੰਘ ਮਟੌਰ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਜੂਨ ਵਿਚ ਬੱਚਿਆਂ ਦੀਆਂ ਛੁੱਟੀਆਂ ਦੌਰਾਨ ਨਿੱਤ-ਨੇਮ ਦੀ ਸੰਥਿਆ ਸਬੰਧੀ ਲਗਾਏ ਜਾਣ ਵਾਲੇ 10 ਰੋਜ਼ਾ ਕੈਂਪ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਸਬੰਧੀ ਜਥੇਦਾਰ ਮਟੌਰ ਨੇ ਦੱਸਿਆ ਕਿ ਇਹ ਕੈਂਪ 11 ਤੋਂ 20 ਜੂਨ ਤੱਕ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ-ਛਾਇਆ ਹੇਠ ਗੁਰਮਤਿ ਸਿਖਲਾਈ ਕੈਂਪ ਲਗਾਇਆ ਜਾਵੇਗਾ | ਉਹਨਾਂ ਕਿਹਾ ਕਿ ਇਸ ਕੈਂਪ ਵਿਚ ਉੱਚ ਕੋਟੀ ਦੇ ਵਿਦਵਾਨਾਂ ਵਲੋਂ ਬੱਚਿਆਂ ਨੂੰ ਸੰਥਿਆ ਦੇ ਕੇ ਉਹਨਾਂ ਨੂੰ ਸ਼ੁੱਧ ਬਾਣੀ ਪੜ੍ਹਨ ਦੇ ਯੋਗ ਬਣਾਇਆ ਜਾਵੇਗਾ | ਜਿਸ ਲਈ ਪਿੰਡਾਂ ਵਿਚ ਵਿਦਿਆਰਥੀਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਸਭਾ ਦੇ ਮੈਂਬਰਾਂ ਦੀ ਡਿਊਟੀ ਵੀ ਲਗਾਈ ਗਈ | ਇਸ ਮੌਕੇ ਸਕੱਤਰ ਡਾ. ਰਾਮ ਆਸਰਾ ਸਿੰਘ, ਬਲਦੇਵ ਸਿੰਘ ਨਿੱਕੂਵਾਲ, ਹਰਜਿੰਦਰ ਸਿੰਘ ਗੱਜਪੁਰ, ਨਿਰਮਲ ਸਿੰਘ ਹਰੀਵਾਲ, ਮੇਹਰ ਸਿੰਘ, ਕੈਪ: ਤਰਸੇਮ ਸਿੰਘ, ਦਰਸ਼ਨ ਸਿੰਘ ਮਟੌਰ, ਗੁਰਦੇਵ ਸਿੰਘ ਰਾਏਪੁਰ ਸਾਹਨੀ, ਹਮੇਸ਼ ਸਿੰਘ ਬੁਰਜ, ਗਿਆਨ ਸਿੰਘ, ਤਰਲੋਚਨ ਸਿੰਘ ਸੋਨੀ, ਹਰਵਿੰਦਰ ਸਿੰਘ, ਪਰਮਜੀਤ ਸਿੰਘ ਪੰਮ, ਜਸਵੰਤ ਸਿੰਘ, ਹਰੀਸ਼ ਚੰਦਰ, ਪਰਮਜੀਤ ਸਿੰਘ ਬੱਢਲ, ਗੁਰਦੇਵ ਸਿੰਘ, ਗੁਰਬਖ਼ਸ਼ ਸਿੰਘ, ਜਗਦੀਸ਼ ਸਿੰਘ, ਸਤਨਾਮ ਸਿੰਘ, ਪ੍ਰੋ: ਫੰੁਮਣ ਸਿੰਘ ਆਦਿ ਹਾਜ਼ਰ ਸਨ |