ਸ੍ਰੀ ਅਨੰਦਪੁਰ ਸਾਹਿਬ, 4 ਜੂਨ (ਜੇ ਐਸ ਨਿੱਕੂਵਾਲ)-ਭਾਰਤੀ ਜਨਤਾ ਪਾਰਟੀ ਦੇ ਸਾਬਕਾ ਬੁਲਾਰੇ ਅਤੇ ਨੌਜੁਆਨ ਆਗੂ ਐਡ. ਅਰਵਿੰਦ ਮਿੱਤਲ ਵਲੋਂ ਸ਼ੋ੍ਰਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਵੀਰ ਸਿੰਘ 96 ਕਰੋੜੀ ਦੀ ਸੱਸ ਮਾਤਾ ਅਮਰਜੀਤ ਕੌਰ ਢਿੱਲੋਂ ਦੇ ਅਕਾਲ ਚਲਾਣੇ 'ਤੇ ਉਨ੍ਹਾਂ ਦੀ ਰਿਹਾਇਸ਼ ਮੁਹੱਲਾ ਸੀਸਗੰਜ ਸਾਹਿਬ ਵਿਖੇ ਪਹੁੰਚ ਕੇ ਉਨ੍ਹਾਂ ਦੇ ਸਪੁੱਤਰ ਇਕਬਾਲ ਸਿੰਘ ਢਿੱਲੋਂ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ | ਐਡ. ਮਿੱਤਲ ਨੇ ਕਿਹਾ ਕਿ ਢਿੱਲੋਂ ਪਰਿਵਾਰ ਦਾ ਸਮਾਰ ਲਈ ਵਡਮੁੱਲਾ ਯੋਗਦਾਨ ਹੈ ਅਤੇ ਬਾਬਾ ਬਲਵੀਰ ਸਿੰਘ ਵੀ ਪੰਥ ਦੀ ਅਗਵਾਈ ਕਰਕੇ ਸਮਾਜ ਨੂੰ ਚੰਗੀ ਦਿਸ਼ਾ ਦੇ ਰਹੇ ਹਨ | ਘਰ ਦੇ ਮੁਖੀ ਜਾਣ ਨਾਲ ਪਰਿਵਾਰ ਨੂੰ ਵੀ ਵੱਡਾ ਘਾਟਾ ਪਿਆ ਹੈ | ਇਸ ਮੌਕੇ ਸਰਪੰਚ ਮਹੇਸ਼ ਜੋਸ਼ੀ, ਕੇ.ਕੇ. ਬੇਦੀ, ਸੰਜੇ ਮਹਿਤਾ, ਰਾਜਪਾਲ ਆਂਗਰਾ, ਵਿਸ਼ਾਲ ਕੁਮਾਰ, ਸਤੀਸ਼ ਰਾਣਾ, ਜਤਿੰਦਰ ਰਾਣਾ, ਨਰਿੰਦਰ ਸ਼ਰਮਾ, ਬੁੱਧ ਸਿੰਘ ਰਾਣਾ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ, ਜਸਪਾਲ ਸਿੰਘ ਪਾਲ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ |