25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਹਵੇਲੀ ਕਲਾਂ ਵਾਰਡ ਨੰਬਰ 17 ਦੇ ਵਾਸੀ ਸੀਵਰੇਜ ਓਵਰਫਲੋਅ ਅਤੇ ਟਰੀਟਮੈਂਟ ਪਲਾਂਟ ਦੀ ਬਦਬੂ ਤੋਂ ਡਾਹਢੇ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 05-06-2025
ਰੂਪਨਗਰ, 4 ਜੂਨ (ਸਤਨਾਮ ਸਿੰਘ ਸੱਤੀ)-ਹਵੇਲੀ ਕਲਾਂ ਵਾਰਡ ਨੰਬਰ 17 ਦੇ ਵਾਸੀ ਸੀਵਰੇਜ ਦੇ ਓਵਰ ਫਲੋਅ, ਨਿਕਾਸੀ ਨਾਂ ਹੋਣ ਕਾਰਨ ਸੜਕਾਂ 'ਚ ਖੜਦੇ ਗੰਦੇ ਪਾਣੀ ਅਤੇ ਹਵੇਲੀ ਕਲਾਂ ਦੇ ਸੀਵਰੇਜ ਟਰੀਟਮੈਂਟ ਪਲਾਂਟ ਤੋਂ ਬਹੁਤ ਪ੍ਰੇਸ਼ਾਨ ਹੋ ਚੁੱਕੇ ਹਨ | ਸੜਕਾਂ 'ਚ ਖੜ੍ਹਾ ਪਾਣੀ ਗੇਟਾਂ ਦੇ ਮੂਹਰੇ ਖੜ੍ਹਾ ਰਹਿੰਦਾ ਹੈ, ਹਰ ਵੇਲੇ ਬਦਬੂ ਆਉਂਦੀ ਹੈ, ਜਿਸ ਨਾਲ ਸਾਹ ਲੈਣਾ ਵੀ ਔਖਾ ਹੋ ਚੁੱਕਾ ਹੈ | ਸ਼ਮਸ਼ੇਰ ਸਿੰਘ ਜਮਹੂਰੀ ਕਿਸਾਨ ਸਭਾ ਨੇ ਕਿਹਾ ਕਿ ਅੱਜ ਤੱਕ ਉਨ੍ਹਾਂ ਦੀ ਕਿਸੇ ਸਰਕਾਰ ਨੇ ਸੁਣਵਾਈ ਨਹੀਂ ਕੀਤੀ, ਹਰੇਕ ਲਾਰੇ ਲਾ ਕੇ ਵੋਟਾਂ ਬਟੋਰ ਲੈਂਦੇ ਹਨ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਨਾਂ ਤਾਂ ਪੀਣ ਲਈ ਪਾਣੀ ਹੈ, ਨਾਂ ਨਹਾਉਣ ਲਈ | ਜਿਹੜੇ 600 ਫੁੱਟ ਡੂੰਘੇ ਬੋਰ ਦਾ ਪਾਣੀ ਸਪਲਾਈ ਹੁੰਦਾ ਹੈ ਉਹ ਵੀ ਨਹਾਉਣ ਜੋਗਾ ਨਹੀਂ ਹੈ | ਉਨ੍ਹਾਂ ਦੱਸਿਆ ਕਿ ਸਫ਼ਾਈ ਦਾ ਬੁਰਾ ਹਾਲ ਹੈ, ਨਾਂ ਕੋਈ ਜਮਾਦਾਰ ਹੈ | ਇੱਥੋ ਤੱਕ ਕਿ ਹੁਣ ਤਾਂ ਵਾਰਡ ਦਾ ਕੌਂਸਲਰ ਵੀ ਨਹੀਂ ਹੈ, ਜਿਹੜੇ ਕੌਂਸਲਰ ਨੂੰ ਜਤਾਇਆ ਸੀ ਉਹ ਅਸਤੀਫ਼ਾ ਦੇ ਗਏ | ਉਨ੍ਹਾਂ ਕਿਹਾ ਕਿ ਜਿਵੇਂ ਅੱਜ ਤੱਕ ਸਰਕਾਰਾਂ ਨੇ ਉਨ੍ਹਾਂ ਨੂੰ ਲਾਰੇ ਲਾਏ ਹਨ ਉਵੇਂ ਹੀ ਹੁਣ ਹਵੇਲੀ ਕਲਾਂ ਦੇ ਲੋਕ ਅੱਕੇ ਬੈਠੇ ਹਨ ਅਤੇ ਆਉਂਦੀਆਂ ਚੋਣਾਂ 'ਚ ਗਿਣ-ਗਿਣ ਕੇ ਬਦਲੇ ਲਵਾਂਗੇ | ਉਹ ਕਮੇਟੀ ਦਾ ਗਠਨ ਕਰ ਰਹੇ ਹਨ ਜੋ ਇੱਥੇ ਲੀਡਰਾਂ ਦੇ ਆਉਣ ਦਾ ਸਖ਼ਤ ਫ਼ੈਸਲਾ ਲੈਣ ਲਈ ਮਜਬੂਰ ਹੋਵੇਗੀ | ਇਸ ਮੌਕੇ ਸ਼ਾਮ ਲਾਲ ਸੈਣੀ, ਜਸਬੀਰ ਸਿੰਘ, ਬੇਅੰਤ ਸਿੰਘ, ਮਿਸਤਰੀ ਅਵਤਾਰ ਸਿੰਘ, ਕਸ਼ਮੀਰ ਸਿੰਘ, ਗੁਰਮੀਤ ਸਿੰਘ, ਧਰਮ ਕੌਰ, ਊਸ਼ਾ ਰਾਣੀ, ਦਰਸ਼ਨਾ ਦੇਵੀ ਅਤੇ ਹੋਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਾਂ ਵਲੋਂ ਮਾਸਿਕ ਇਕੱਤਰਤਾ <br/> ਅਗਲੀ ਖ਼ਬਰ ਪੁਰਖਾਲੀ ਵਿਖੇ ਸਿਹਤ ਜਾਂਚ ਕੈਂਪ ਲਗਾਇਆ <br/>
Ad Position 24