25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਆਈ. ਈ. ਟੀ. ਭੱਦਲ ਸੰਸਥਾ ਰਾਸ਼ਟਰੀ ਮੁਲਾਂਕਣ ਤੇ ਨੈਕ ਪ੍ਰਮਾਣੀਕਰਨ ਗਰੇਡ ਨਾਲ ਕੀਤਾ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 05-06-2025
ਪੁਰਖਾਲੀ, 4 ਜੂਨ (ਅੰਮਿ੍ਤਪਾਲ ਸਿੰਘ ਬੰਟੀ)-ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਆਈ.ਈ.ਟੀ.) ਭੱਦਲ ਨੇ ਇੱਕ ਹੋਰ ਵੱਡੀ ਉਪਲਬਧੀ ਹਾਸਲ ਕਰਦਿਆਂ ਸੰਸਥਾ ਨੂੰ ਰਾਸ਼ਟਰੀ ਮੁਲਾਂਕਣ ਅਤੇ ਪ੍ਰਮਾਣੀਕਰਨ ਪਰੀਸ਼ਦ (ਨੈਕ) ਵਲੋਂ ''ਬੀ-ਪਲੱਸUਗਰੇਡ ਨਾਲ ਸਨਮਾਨਿਤ ਕਰਨ ਦਾ ਮਾਣ ਪ੍ਰਾਪਤ ਹੋਇਆ | ਕਾਲਜ ਦੇ ਚੇਅਰਮੈਨ ਤਜਿੰਦਰ ਸਿੰਘ ਨੇ ਇਸ ਪ੍ਰਾਪਤੀ 'ਤੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਪ੍ਰਮਾਣੀਕਰਨ ਸੰਸਥਾ ਵਲੋਂ ਸਿੱਖਿਆ ਦੀ ਗੁਣਵੱਤਾ, ਸੰਸਥਾਗਤ ਪ੍ਰਬੰਧਨ, ਨਵੀਨਤਾ ਅਤੇ ਸਮਾਜਕ ਜ਼ਿੰਮੇਵਾਰੀ ਲਈ ਕੀਤੇ ਜਾ ਰਹੇ ਲਗਾਤਾਰ ਯਤਨਾਂ ਦੀ ਪੁਸ਼ਟੀ ਕਰਦਾ ਹੈ | ਉਨ੍ਹਾਂ ਸਮੂਹ ਸਟਾਫ ਨੂੰ ਇਸ ਦੀ ਵਧਾਈ ਦਿੰਦਿਆ ਕਿਹਾ ਕਿ ਇਹ ਸਮੁੱਚੇ ਸਟਾਫ਼ ਦੀ ਮਿਹਨਤ ਅਤੇ ਲਗਨ ਦਾ ਨਤੀਜਾ ਹੈ | ਕਾਲਜ ਦੇ ਰਜਿਸਟਰਾਰ-ਕਮ-ਡਾਇਰੈਕਟਰ ਡਾ. ਐਸ.ਐਸ. ਬਿੰਦਰਾ ਨੇ ਨੈਕ ਪ੍ਰਮਾਣੀਕਰਨ ਪ੍ਰਕਿਰਿਆ ਦੀ ਜਾਣਕਾਰੀ ਸਾਂਝੀ ਕਰਦਿਆ ਕਿਹਾ ਕਿ ਇਸ ਪ੍ਰਕਿਰਿਆ ਤਹਿਤ ਨੈਕ ਪੀਅਰ ਟੀਮ ਵਲੋਂ ਸੰਸਥਾ ਦੇ ਅਨੇਕ ਪੱਖਾਂ ਦੀ ਵਿਸਥਾਰ ਪੂਰਵਕ ਜਾਂਚ ਕੀਤੀ ਜਾਂਦੀ ਹੈ, ਜਿਸ ਵਿਚ ਅਧਿਆਪਨ ਅਤੇ ਅਧਿਐਨ ਦੀ ਗੁਣਵੱਤਾ, ਵਿਦਿਆਰਥੀ ਕੇਂਦਰਿਤ ਗਤੀਵਿਧੀਆਂ, ਬੁਨਿਆਦੀ ਢਾਂਚਾ, ਰਿਸਰਚ ਤੇ ਵਿਕਾਸ, ਸਾਂਸਕਿ੍ਤਕ ਅਤੇ ਸਮਾਜਿਕ ਸਰਗਰਮੀਆਂ ਸ਼ਾਮਲ ਹੁੰਦੀਆਂ ਹਨ | ਉਨ੍ਹਾਂ ਕਿਹਾ ਕਿ ਨੈਕ ਵਲੋਂ ਪ੍ਰਾਪਤ ਇਹ ਪ੍ਰਮਾਣੀਕਰਨ ਸਾਡੀ ਸੰਸਥਾ ਦੀ ਦਿ੍ੜ ਅਤੇ ਸਮੂਹਿਕ ਕਵਾਇਦ ਦਾ ਨਤੀਜਾ ਹੈ | ਇਹ ਸਿਰਫ਼ ਮਾਣਯੋਗ ਪਲ ਨਹੀਂ, ਸਗੋਂ ਸਾਡੀ ਆਗਾਮੀ ਯੋਜਨਾਵਾਂ ਲਈ ਇੱਕ ਮਜ਼ਬੂਤ ਮਾਰਗਦਰਸ਼ਨ ਵੀ ਹੈ | ਇਸ ਮੌਕੇ ਇੰਜੀਨੀਅਰਿੰਗ ਕਾਲਜ ਦੇ ਪਿ੍ੰਸੀਪਲ ਡਾ. ਗੁਰਪ੍ਰੀਤ ਸਿੰਘ ਨੇ ਪ੍ਰਤਿਭਾਸ਼ਾਲੀ ਅਤੇ ਗਤੀਸ਼ੀਲ ਕੋਆਰਡੀਨੇਟਰਾਂ ਦੀ ਅਗਵਾਈ ਵਿਚ ਸਮੁੱਚੇ ਸਟਾਫ਼ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਭਵਿੱਖ ਵਿਚ ਵੀ ਲੋੜੀਂਦੇ ਮਾਪਦੰਡਾਂ ਦੀ ਪਾਲਣਾ ਕਰਨ ਦਾ ਵਾਅਦਾ ਕੀਤਾ | ਉਨ੍ਹਾਂ ਅੱਗੇ ਕਿਹਾ ਕਿ ਸੰਸਥਾ ਹੁਣ ਨੈਕ ਵਲੋਂ ਦਿੱਤੇ ਗਏ ਫੀਡਬੈਕ ਦੇ ਆਧਾਰ 'ਤੇ ਹੋਰ ਸੁਧਾਰ ਲਿਆਉਣ ਅਤੇ ਵਿਦਿਆਰਥੀ ਕੇਂਦਰਿਤ ਅਕਾਦਮਿਕ ਗਤੀਵਿਧੀਆਂ ਤੇ ਕੰਮ ਕਰੇਗੀ | ਇਸ ਮੌਕੇ ਹੋਰਾਂ ਤੋਂ ਇਲਾਵਾ ਡਾ. ਤਰਨਜੀਤ ਕੌਰ, ਉਂਕਾਰ ਸਿੰਘ, ਵਿਸ਼ਾਲ ਅਰੌੜਾ, ਨਿਲੇਸ਼ਵਰ ਟਾਕ, ਭਵਨਪ੍ਰੀਤ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਯਾਦਗਾਰੀ ਰਹੇਗੀ 8 ਜੂਨ ਦੀ ਚੌਗਿਰਦਾ ਮਿੱਤਰ ਸਾਈਕਲ ਰੈਲੀ-ਕਰਨ ਚੌਧਰੀ <br/> ਅਗਲੀ ਖ਼ਬਰ ਘੱਲੂਘਾਰਾ ਦੇ ਸਮੂਹ ਸ਼ਹੀਦਾਂ ਦੀ ਯਾਦ 'ਚ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਆਰੰਭ <br/>
Ad Position 24